Breaking News
Home / ਪੰਜਾਬ / ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਉਣ ਦੀ ਮੰਗ ਉਠਾਈ

ਭਗਵੰਤ ਮਾਨ ਨੇ ਵਿਧਾਨ ਸਭਾ ਦੇ ਸੈਸ਼ਨਾਂ ਦੀ ਕਾਰਵਾਈ ਨੂੰ ਦੂਰਦਰਸ਼ਨ ‘ਤੇ ਲਾਈਵ ਦਿਖਾਉਣ ਦੀ ਮੰਗ ਉਠਾਈ

ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਹੁੰਦੇ ਹਨ ਲਾਈਵ ਟੈਲੀਕਾਸਟ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਰੇ ਸੂਬਿਆਂ ਦੇ ਵਿਧਾਨ ਸਭਾ ਸੈਸ਼ਨਾਂ ਦੀ ਕਾਰਵਾਈ ਨੂੰ ਦੂਰਦਰਸ਼ਨ ਉੱਤੇ ਲਾਈਵ ਟੈਲੀਕਾਸਟ ਕਰਨ ਦੀ ਮੰਗ ਉਠਾਈ। ਉਨ੍ਹਾਂ ਨੇ ਇਹ ਮੰਗ ਰਾਜਸਥਾਨ ਦੇ ਉਦੇਪੁਰ ਸ਼ਹਿਰ ਵਿੱਚ 18ਵੇਂ ਸਰਬ ਭਾਰਤੀ ਵਿਪ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਉਠਾਈ। ਸੰਮੇਲਨ ਵਿਚ ਸੰਸਦ ‘ਚ ਸਾਰੀਆਂ ਪਾਰਟੀਆਂ ਦੇ ਵਿਪ ਮੈਂਬਰਾਂ ਸਮੇਤ ਸੂਬਾ ਵਿਧਾਨ ਸਭਾਵਾਂ ਤੋਂ ਵੱਖ-ਵੱਖ ਮੈਂਬਰਾਂ ਤੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਭਗਵੰਤ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਸਭਾ ਤੇ ਰਾਜ ਸਭਾ ਦੀ ਤਰਜ਼ ‘ਤੇ ਵਿਧਾਨ ਸਭਾਵਾਂ ਦੀ ਕਾਰਵਾਈ ਵੀ ਸਬੰਧਤ ਦੂਰਦਰਸ਼ਨ ਚੈਨਲ ਉੱਪਰ ਲਾਈਵ ਟੈਲੀਕਾਸਟ ਹੋਣੀ ਚਾਹੀਦੀ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …