Breaking News
Home / ਪੰਜਾਬ / ਪਟਿਆਲਾ ਦੇ ਯੂਥ ਕਾਂਗਰਸੀ ਆਗੂ ਨੇ ਠੇਕੇਦਾਰਾਂ ਨਾਲ ਕੀਤੀ ਧੋਖਾਧੜੀ

ਪਟਿਆਲਾ ਦੇ ਯੂਥ ਕਾਂਗਰਸੀ ਆਗੂ ਨੇ ਠੇਕੇਦਾਰਾਂ ਨਾਲ ਕੀਤੀ ਧੋਖਾਧੜੀ

ਠੇਕੇਦਾਰਾਂ ਦੇ ਨਾਮ ‘ਤੇ ਬੈਂਕ ਖਾਤੇ ਖੁੱਲ੍ਹਵਾ ਕੇ ਚੈਕ ਕਰਵਾਏ ਪਾਸ
ਚੰਡੀਗੜ੍ਹ/ਬਿਊਰੋ ਨਿਊਜ਼
ਪਟਿਆਲੇ ਦੇ ਯੂਥ ਕਾਂਗਰਸੀ ਆਗੂ ਸੰਜੀਵ ਸ਼ਰਮਾ ਉਰਫ਼ ਬਿੱਟੂ ਸੱਤਾ ਦੇ ਦਬਦਬੇ ਕਾਰਨ ਸਿੰਜਾਈ ਵਿਭਾਗ ਦਾ ਐਸਾ ਠੇਕੇਦਾਰ ਬਣਿਆ ਕਿ ਉਸਨੇ ਧੋਖਾਧੜੀ ਕਰਨ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ। ਉਸ ਨੇ ਹੋਰਨਾਂ ਠੇਕੇਦਾਰਾਂ ਦੇ ਨਾਮ ‘ਤੇ ਕੰਮ ਅਲਾਟ ਕਰਵਾ ਲਏ ਸਨ। ਜਦੋਂ ਠੇਕੇਦਾਰਾਂ ਨਾਲ ਵਿਗੜ ਗਈ ਤਾਂ ਉਸ ਨੇ ਠੇਕੇਦਾਰਾਂ ਦੇ ਨਾਮ ਦੇ ਬੈਂਕ ਖਾਤੇ ਖੁੱਲ੍ਹਵਾ ਕੇ ਚੈਕ ਪਾਸ ਕਰਵਾ ਲਏ। ਉਸ ਨੇ ਇੱਕ ਕਰੋੜ 80 ਲੱਖ ਰੁਪਏ ਦੀ ਰਾਸ਼ੀ ਹੋਰਨਾਂ ਦੇ ਖਾਤਿਆਂ ਵਿਚੋਂ ਕਢਵਾ ਲਈ। ਤੇਰਾਂ ਸਾਲ ਪਹਿਲਾਂ ਇਸ ਮਾਮਲੇ ਦੀ ਸਿਕਾਇਤ ਰਾਜ ਕੁਮਾਰ ਨੇ ਕੀਤੀ ਸੀ, ਪਰ ਅਜੇ ਤੱਕ ਵੀ ਮਾਮਲਾ ਠੰਡੇ ਬਸਤੇ ਵਿਚ ਪਿਆ ਹੈ। ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਠੇਕੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਵੀ ਸੰਜੀਵ ਸ਼ਰਮਾ ਦੀ ਧੋਖਾਧੜੀ ਦਾ ਸਿਕਾਰ ਹੋਇਆ ਸੀ। ਇਸ ਮਾਮਲੇ ਬਾਰੇ ਵਿਜੀਲੈਂਸ ਪੁਲਿਸ ਨੇ ਮੁਢਲੀ ਜਾਂਚ ਕਰਕੇ ਇਹ ਸਿਫ਼ਾਰਸ ਕੀਤੀ ਸੀ ਕਿ ਮੁਲਜਮ ਖ਼ਿਲਾਫ਼ ਪਰਚਾ ਦਰਜ ਕਰਕੇ ਹੋਰ ਜਾਂਚ ਕੀਤੀ ਜਾਵੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …