Breaking News
Home / ਪੰਜਾਬ / ਸਰਕਾਰੀ ਬੱਸਾਂ ‘ਚ ਬੀਬੀਆਂ ਦੇ ਮੁਫਤ ਸਫਰ ਤੋਂ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਰਟਰ ਔਖੇ

ਸਰਕਾਰੀ ਬੱਸਾਂ ‘ਚ ਬੀਬੀਆਂ ਦੇ ਮੁਫਤ ਸਫਰ ਤੋਂ ਪੰਜਾਬ ਦੇ ਪ੍ਰਾਈਵੇਟ ਟਰਾਂਸਪੋਰਟਰ ਔਖੇ

ਦੋ ਸਵਾਰੀਆਂ ਨਾਲ ਇਕ ਸਵਾਰੀ ਫਰੀ ਵਰਗੇ ਹੋਣ ਲੱਗੇ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਰਕਾਰ ਵਲੋਂ ਲੰਘੀ 1 ਅਪ੍ਰੈਲ ਤੋਂ ਪੰਜਾਬ ਵਿਚ ਬੀਬੀਆਂ ਲਈ ਮੁਫਤ ਬੱਸ ਸਫਰ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਜਿਸ ਨੂੰ ਲੈ ਕੇ ਹੁਣ ਪ੍ਰਾਈਵੇਟ ਟਰਾਂਸਪੋਰਟਰ ਔਖੇ ਹੋ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਬੱਸਾਂ ਵਿਚ ਹੁਣ ਸਵਾਰੀਆਂ ਘੱਟ ਚੜ੍ਹਦੀਆਂ ਹਨ। ਇਸਦੇ ਚੱਲਦਿਆਂ ਬਠਿੰਡਾ ਦੀ ਨਿੱਜੀ ਬੱਸ ਕੰਪਨੀ ਨੇ ਐਲਾਨ ਕਰ ਦਿੱਤਾ ਕਿ ਉਹ ਦੋ ਸਵਾਰੀਆਂ ਨਾਲ ਇਕ ਸਵਾਰੀ ਨੂੰ ਮੁਫਤ ਸਫਰ ਕਰਾਉਣਗੇ। ਪ੍ਰਾਈਵੇਟ ਬੱਸ ਮਾਲਕਾਂ ਦਾ ਕਹਿਣਾ ਹੈ ਜਦੋਂ ਤੋਂ ਪੰਜਾਬ ਸਰਕਾਰ ਨੇ ਮਹਿਲਾਵਾਂ ਲਈ ਸਫਰ ਮੁਫਤ ਕਰ ਦਿੱਤਾ ਹੈ, ਉਦੋਂ ਤੋਂ ਸਾਡੀਆਂ ਬੱਸਾਂ ਵਿਚ ਸਵਾਰੀਆਂ ਚੜ੍ਹਦੀਆਂ ਨਹੀਂ ਹਨ। ਬਠਿੰਡਾ ‘ਚ ਨਿੱਜੀ ਬੱਸ ਕੰਪਨੀ ਦੇ ਅਧਿਕਾਰੀ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਮਜਬੂਰੀ ਕਰਕੇ ਦੋ ਸਵਾਰੀਆਂ ਨਾਲ ਇਕ ਸਵਾਰੀ ਨੂੰ ਮੁਫਤ ਸਫਰ ਦਾ ਐਲਾਨ ਕਰਨਾ ਪਿਆ ਹੈ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ ਟ੍ਰੇਨਿੰਗ ਲਈ ਫਿਨਲੈਂਡ ਕੀਤੇ ਰਵਾਨਾ

ਕਿਹਾ : ਸਾਡਾ ਮਕਸਦ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ …