Breaking News
Home / ਪੰਜਾਬ / ਗੁਰਦਾਸਪੁਰ ਵਿਚ ਫੜਿਆ ਗਿਆ ਪਾਕਿਸਤਾਨੀ ਨਾਗਰਿਕ

ਗੁਰਦਾਸਪੁਰ ਵਿਚ ਫੜਿਆ ਗਿਆ ਪਾਕਿਸਤਾਨੀ ਨਾਗਰਿਕ

ਸਰਹੱਦ ਪਾਰ ਕਰਕੇ ਭਾਰਤੀ ਸੀਮਾ ’ਚ ਹੋ ਗਿਆ ਸੀ ਦਾਖਲ
ਗੁਰਦਾਸਪੁਰ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਸਰਹੱਦੀ ਖੇਤਰ ’ਚ ਗਸ਼ਤ ਦੌਰਾਨ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਘੁਸਪੈਠ ਕਰਦੇ ਹੋਏ ਫੜਿਆ ਹੈ। ਫੜੇ ਗਏ ਘੁਸਪੈਠੀਏ ਕੋਲੋਂ ਬੀਐਸਐਫ ਦੇ ਜਵਾਨਾਂ ਨੇ 100 ਪਾਕਿਸਤਾਨੀ ਰੁਪਏ ਅਤੇ ਸਿਗਰਟ ਤੇ ਮਾਚਿਸ ਦੀਆਂ ਦੋ-ਦੋ ਡੱਬੀਆਂ ਬਰਾਮਦ ਕੀਤੀਆਂ ਹਨ। ਫਿਲਹਾਲ ਆਰੋਪੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਐਸਐਫ ਦੇ ਜਵਾਨ ਪਾਕਿਸਤਾਨੀ ਘੁਸਪੈਠੀਏ ਕੋਲੋਂ ਲਗਾਤਾਰ ਪੁੱਛਗਿੱਛ ਕਰ ਰਹੇ ਹਨ ਕਿ ਇਹ ਵਿਅਕਤੀ ਕਿਸ ਮਕਸਦ ਨਾਲ ਭਾਰਤੀ ਸੀਮਾ ਵਿਚ ਦਾਖਲ ਹੋਇਆ ਹੈ। ਬੀਐਸਐਫ ਦੇ ਅਧਿਕਾਰੀਆਂ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਿਅਕਤੀ ਨੇ ਆਪਣੀ ਪਹਿਚਾਣ ਆਮਿਰ ਰਜਾ ਨਿਵਾਸੀ ਸਿਆਲਕੋਟ ਦੱਸੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਐਸਐਫ ਦੇ ਜਵਾਨਾਂ ਨੇ ਇਕ ਪਾਕਿ ਨਾਗਰਿਕ ਨੂੰ ਅੰਮਿ੍ਰਤਸਰ ਦੇ ਸਰਹੱਦੀ ਖੇਤਰ ਵਿਚੋਂ ਵੀ ਗਿ੍ਰਫਤਾਰ ਕੀਤਾ ਸੀ। ਇਹ ਵਿਅਕਤੀ ਬੀਓਪੀ ਰਾਜਾਤਾਲ ਤੋਂ ਫੜਿਆ ਗਿਆ ਸੀ ਅਤੇ ਉਸ ਨੇ ਆਪਣੀ ਪਹਿਚਾਣ ਪਾਕਿਸਤਾਨ ਦੇ ਕਰਾਚੀ ਵਿਚ ਰਹਿਣ ਵਾਲੇ ਨਿਵਾਸੀ ਸਮਸੂਦੀਨ ਦੇ ਰੂਪ ਵਿਚ ਦੱਸੀ ਸੀ। ਧਿਆਨ ਰਹੇ ਕਿ ਇਕ ਹੀ ਦਿਨ ਵਿਚ ਪੰਜਾਬ ਦੇ ਸਰਹੱਦੀ ਖੇਤਰ ਵਿਚ ਦੋ ਵਾਰ ਘੁਸਪੈਠ ਦੀ ਕੋਸ਼ਿਸ਼ ਹੋਈ ਹੈ।

 

 

Check Also

ਕੈਬਨਿਟ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਦਾ ਕੀਤਾ ਐਲਾਨ

11231 ਲਾਭਪਾਤਰੀ ਬਣਨਗੇ ਜ਼ਮੀਨਾਂ ਦੇ ਮਾਲਕ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ …