ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਪ੍ਰੈਸ ਵਾਰਤਾ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕੁਝ ਵਿਅਕਤੀਆਂ ਦਾ ਸਮੂਹ ਹੈ, ਜਿਹੜਾ ਅੰਦੋਲਨ ਵਿਚ ਜਾ ਕੇ ਬੈਠ ਜਾਂਦਾ ਹੈ ਤੇ ਇਹੀ ਸਮੂਹ ਵਿਰੋਧ ਕਰਨ ਲਈ ਵੱਖ-ਵੱਖ ਥਾਵਾਂ ’ਤੇ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਰਡਰਾਂ ’ਤੇ ਤਾਂ ਸਾਨੂੰ ਪਤਾ ਹੈ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਬੈਠੇ ਨੇ, ਹਰਿਆਣੇ ਦਾ ਕਿਸਾਨ ਬਾਰਡਰਾਂ ’ਤੇ ਨਹੀਂ ਹੈ। ਖੱਟਰ ਨੇ ਕਿਹਾ ਕਿ ਹਰਿਆਣੇ ਦਾ ਕਿਸਾਨ ਤਾਂ ਖੁਸ਼ ਹੈ ਅਤੇ ਉਹ ਆਪਣੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਸਰਕਾਰ ਹਰਿਆਣੇ ਦਾ ਮਾਹੌਲ ਖਰਾਬ ਕਰ ਰਹੀ ਹੈ ਅਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕੈਪਟਨ ਅਮਰਿੰਦਰ ਨੂੰ ਲੱਡੂ ਖੁਆਉਣਾ ਇਹੋ ਦਰਸਾਉਂਦਾ ਹੈ। ਕਰਨਾਲ ’ਚ ਕਿਸਾਨਾਂ ’ਤੇ ਹੋਏ ਲਾਠੀਚਾਰਜ ਬਾਰੇ ਵੀ ਖੱਟਰ ਨੇ ਸਫਾਈ ਅਤੇ ਕਿਹਾ ਕਿ ਅਫਸਰ ਨੇ ਜੋ ਸ਼ਬਦਾਵਲੀ ਵਰਤੀ ਉਹ ਨਹੀਂ ਬੋਲਣੀ ਚਾਹੀਦੀ ਸੀ, ਪਰ ਅਜਿਹਾ ਵੀ ਨਹੀਂ ਕਿ ਕਿਸਾਨਾਂ ’ਤੇ ਸਖਤੀ ਨਾ ਕੀਤੀ ਜਾਵੇ। ਕਿਸਾਨਾਂ ਨੂੰ ਰੋਸ ਕਰਨ ਦਾ ਅਧਿਕਾਰ ਹੈ, ਪਰ ਉਹ ਕਿਸੇ ਦਾ ਇਸ ਤਰ੍ਹਾਂ ਰਸਤਾ ਨਹੀਂ ਰੋਕ ਸਕਦੇ। ਐਸਡੀਐਮ ਉਪਰ ਕਾਰਵਾਈ ਸਬੰਧੀ ਖੱਟਰ ਨੇ ਕਿਹਾ ਕਿ ਪ੍ਰਸ਼ਾਸਨ ਦੇਖੇਗਾ ਕਿ ਕਾਰਵਾਈ ਕਰਨੀ ਹੈ ਜਾਂ ਨਹੀਂ। ਖੱਟਰ ਦੇ ਚੰਡੀਗੜ੍ਹ ਪ੍ਰੈਸ ਕਲੱਬ ਪਹੁੰਚਣ ’ਤੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਰਸਤੇ ਵਿਚ ਹੀ ਰੋਕ ਲਿਆ ਸੀ।
Home / ਪੰਜਾਬ / ਕਿਸਾਨ ਅੰਦੋਲਨ ’ਚ ਸਿਰਫ ਪੰਜਾਬ ਦੇ ਕਿਸਾਨ, ਹਰਿਆਣੇ ਦੇ ਨਹੀਂ : ਮਨਹੋਰ ਲਾਲ ਖੱਟਰ ਚੰਡੀਗੜ੍ਹ ’ਚ ਕਿਸਾਨਾਂ ਨੇ ਖੱਟਰ ਦਾ ਕੀਤਾ ਡਟਵਾਂ ਵਿਰੋਧ
Check Also
ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ
‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …