ਫਾਜ਼ਿਲਕਾ/ਬਿਊਰੋ ਨਿਊਜ਼
ਭਾਰਤ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨਸ਼ਾ ਭਾਰਤ ਵਿਚ ਭੇਜ ਰਿਹਾ ਹੈ।ਇਹ ਗੱਲ ਫਾਜ਼ਿਲਕਾ ਵਿਚ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਫੜੇ ਗਏ ਡਰੱਗ ਤਸਕਰ ਰਮਜਾਨ ਨੇ ਕਹੀ ਹੈ।ਪਿਛਲੇ ਦਿਨੀਂ ਬੀਐਸਐਫ ਤੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਰਮਜਾਨ ਦੇ ਨਾਲ ਆਏ ਤਸਕਰ ਮਾਰੇ ਗਏ ਸਨ ਤੇ ਉਹ ਬਚਿਆ ਸੀ। ਇਨ੍ਹਾਂ ਕੋਲੋਂ 15 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ।
ਤਸਕਰ ਰਮਜਾਨ ਨੇ ਦੱਸਿਆ ਕਿ ਪਾਕਿਸਤਾਨ ਪੰਜਾਬ ਦੇ ਪਿੰਡ ਭਾਖਰ ਤੇ ਜ਼ਿਲ੍ਹੇ ਕਸੂਰ ਦਾ ਵਾਸੀ ਹੈ ਤੇ ਮਾਰੇ ਗਏ ਦੋਵੇਂ ਤਸਕਰ ਵੀ ਪਾਕਿਸਤਾਨੀ ਸਨ। ਬੀਐਸਐਫ ਨੇ ਪਾਕਿਸਤਾਨੀ ਰੇਂਜਰਜ਼ ਨੂੰ ਮ੍ਰਿਤਕ ਪਾਕਿਸਤਾਨੀ ਦੀਆਂ ਲਾਸ਼ਾਂ ਸਬੂਤ ਦੇ ਕੇ ਲਿਜਾਣ ਨੂੰ ਕਿਹਾ ਹੈ ਪਰ ਪਾਕਿਸਤਾਨੀ ਰੇਂਜਰਾਂ ਨੇ ਇਨ੍ਹਾਂ ਦੇ ਪਾਕਿਸਤਾਨੀ ਹੋਣ ਤੋਂ ਇਨਕਾਰ ਕਰ ਦਿੱਤਾ ਹੈ।
ਰਮਜਾਨ ਵਾਰ-ਵਾਰ ਕਹਿ ਰਿਹਾ ਹੈ ਕਿ ਉਹ ਪਾਕਿਸਤਾਨੀ ਹੈ ਪਰ ਪਾਕਿਸਤਾਨ ਇਸ ਗੱਲ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਮੇਰੀਆਂ ਛੋਟੀਆਂ-ਛੋਟੀਆਂ ਚਾਰ ਬੱਚੀਆਂ ਹਨ ਤੇ ਮੈਂ ਵਾਪਸ ਜਾਣਾ ਚਾਹੁੰਦਾ ਹੈ। ਉਸ ਨੇ ਕਿਹਾ ਕਿ ਮੈਂ ਪਹਿਲਾਂ ਇਕ ਖੇਪ ਭਾਰਤ ਪਹੁੰਚਾ ਚੁੱਕਾ ਹਾਂ ਤੇ ਦੂਜੀ ਪਹੁੰਚਾਉਣ ਆਇਆ ਸੀ। ਮੈਨੂੰ ਪੈਸੇ ਵੀ ਇਸੇ ਖੇਪ ਤੋਂ ਬਾਅਦ ਮਿਲਣੇ ਸਨ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …