11.1 C
Toronto
Thursday, September 24, 2026
spot_img
Homeਪੰਜਾਬਮਾਨਸਾ 'ਚ ਤਿਰੰਗਾ ਲਹਿਰਾਉਣ ਤੋਂ ਮੰਤਰੀਆਂ ਨੇ ਪਾਸ ਵੱਟਿਆ

ਮਾਨਸਾ ‘ਚ ਤਿਰੰਗਾ ਲਹਿਰਾਉਣ ਤੋਂ ਮੰਤਰੀਆਂ ਨੇ ਪਾਸ ਵੱਟਿਆ

ਮਾਨਸਾ ‘ਚ ਤਿਰੰਗਾ ਲਹਿਰਾਉਣ ਤੋਂ ਮੰਤਰੀਆਂ ਨੇ ਪਾਸ ਵੱਟਿਆਮਾਨਸਾ ‘ਚ ਤਿਰੰਗਾ ਲਹਿਰਾਉਣ ਵਾਲਿਆਂ ਦੀ ਵਜ਼ੀਰੀ ਖੁੱਸੀ
ਚੰਡੀਗੜ੍ਹ/ਬਿਊਰੋ ਨਿਊਜ਼ : ਮਾਨਸਾ ਵਿੱਚ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਕਿਸੇ ਮੰਤਰੀ ਹੱਥੋਂ ਨਾ ਲਹਿਰਾਏ ਜਾਣ ਕਾਰਨ ਚਰਚਾ ਸ਼ੁਰੂ ਹੋ ਗਈ ਹੈ। ਧਿਆਨ ਰਹੇ ਕਿ ਇਸ ਵਾਰ ਗਣਤੰਤਰ ਦਿਵਸ ‘ਤੇ ਕੌਮੀ ਝੰਡਾ ਜ਼ਿਲ੍ਹੇ ਦੇ ਡੀਸੀ ਕੁਲਵੰਤ ਸਿੰਘ ਨੇ ਲਹਿਰਾਇਆ ਹੈ। ਚਾਰੋਂ ਪਾਸੇ ਚਰਚਾ ਹੋ ਰਹੀ ਹੈ ਕਿ ਜੋ ਵੀ ਮੰਤਰੀ ਜ਼ਿਲ੍ਹਾ ਮਾਨਸਾ ‘ਚ ਕੌਮੀ ਝੰਡਾ ਲਹਿਰਾਉਣ ਗਿਆ, ਉਹ ਝੰਡੀ ਵਾਲੀ ਕਾਰ ਤੋਂ ਵੀ ਗਿਆ। ਹਾਲਾਂਕਿ ਇਹ ਤੱਥ ਸੌ ਫ਼ੀਸਦੀ ਸੱਚ ਨਹੀਂ ਹੈ ਪਰ ਕਈ ਉਨ੍ਹਾਂ ਵਜ਼ੀਰਾਂ ਕੋਲੋਂ ਮੰਤਰੀਪੁਣਾ ਖੁੱਸਿਆ ਹੈ ਜਿਨ੍ਹਾਂ ਦੀ ਡਿਊਟੀ ਮਾਨਸਾ ਵਿੱਚ ਕੌਮੀ ਝੰਡਾ ਲਹਿਰਾਉਣ ਲਈ ਲੱਗੀ ਸੀ।
22 ਸਤੰਬਰ 2024 ਨੂੰ ਜਿਨ੍ਹਾਂ ਚਾਰ ਵਜ਼ੀਰਾਂ ਤੋਂ ਅਸਤੀਫ਼ੇ ਲਏ ਗਏ ਸਨ, ਉਨ੍ਹਾਂ ਵਿੱਚੋਂ ਤਿੰਨ ਨੇ ਮਾਨਸਾ ਜ਼ਿਲ੍ਹੇ ‘ਚ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ‘ਚ ਲੰਘੇ ਵਰ੍ਹਿਆਂ ‘ਚ ਸ਼ਮੂਲੀਅਤ ਕੀਤੀ ਸੀ। ਇਸ ਕਰਕੇ ਮੰਤਰੀ ਅੰਦਰੋਂ ਇਸ ਗੱਲੋਂ ਡਰੇ ਹੋਏ ਦੱਸੇ ਜਾ ਰਹੇ ਹਨ। ਅਨਮੋਲ ਗਗਨ ਮਾਨ ਨੇ ਮਾਨਸਾ ਵਿੱਚ 15 ਅਗਸਤ 2023 ਨੂੰ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ 15 ਅਗਸਤ 2024 ਨੂੰ ਕੌਮੀ ਝੰਡਾ ਲਹਿਰਾਇਆ ਸੀ। ਇਸੇ ਤਰ੍ਹਾਂ ਬ੍ਰਮ ਸ਼ੰਕਰ ਜਿੰਪਾ ਨੇ ਮਾਨਸਾ ‘ਚ 26 ਜਨਵਰੀ 2024 ਨੂੰ ਕੌਮੀ ਝੰਡਾ ਲਹਿਰਾਇਆ ਸੀ। ਤਿੰਨੋਂ ਮੰਤਰੀ ਇਸ ਵੇਲੇ ਵਜ਼ੀਰੀ ਤੋਂ ਲਾਂਭੇ ਹਨ। ਜ਼ਿਕਰਯੋਗ ਹੈ ਕਿ ਮਾਨਸਾ ਤੋਂ ਵਿਧਾਇਕ ਵਿਜੈ ਸਿੰਗਲਾ ਨੂੰ ਝੰਡਾ ਲਹਿਰਾਏ ਜਾਣ ਦਾ ਪਹਿਲਾ ਮੌਕਾ ਹੀ ਨਸੀਬ ਨਹੀਂ ਹੋਇਆ ਸੀ।

RELATED ARTICLES
POPULAR POSTS