ਅਵਨੀਤ ਕੌਰ ਸਿੱਧੂ ਨੇ ਜ਼ਿਲ੍ਹਾ ਵਾਸੀਆਂ, ਅਫਸਰਾਂ ਅਤੇ ਮੀਡੀਆ ਦਾ ਕੀਤਾ ਧੰਨਵਾਦ
ਫਾਜ਼ਿਲਕਾ/ਬਿਊਰੋ ਨਿਊਜ਼
ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੀ ਐਸਐਸਪੀ ਰਹੀ ਅਵਨੀਤ ਕੌਰ ਸਿੱਧੂ ਟਰਾਂਸਫਰ ਹੋਣ ਤੋਂ ਬਾਅਦ ਭਾਵੁਕ ਹੋ ਗਏ। ਉਨ੍ਹਾਂ ਨੇ ਸ਼ੋਸ਼ਲ ਮੀਡੀਆ ’ਤੇ ਇਸਦਾ ਜ਼ਿਕਰ ਵੀ ਕੀਤਾ ਹੈ। ਅਵਨੀਤ ਕੌਰ ਸਿੱਧੂ ਨੇ ਲਿਖਿਆ ਉਨ੍ਹਾਂ ਦੇ ਕਰੀਅਰ ਵਿਚ ਫਾਜ਼ਿਲਕਾ ਦਾ ਵਿਸ਼ੇਸ਼ ਸਥਾਨ ਹੈ। ਐਸਪੀ ਦੇ ਰੂਪ ਵਿਚ ਡੇਢ ਸਾਲ ਅਤੇ 5 ਮਹੀਨੇ ਤੱਕ ਜ਼ਿਲ੍ਹਾ ਪੁਲਿਸ ਮੁਖੀ ਦੇ ਰੂਪ ਵਿਚ ਡਿਊਟੀ ਕਰਨ ਦਾ ਮੌਕਾ ਮਿਲਿਆ। ਜਦੋਂ ਫਾਜ਼ਿਲਕਾ ਵਿਚ ਪੋਸਟਿੰਗ ਹੋਈ ਤਾਂ ਮਹਿਸੂਸ ਹੋਇਆ ਸੀ ਕਿ ਆਪਣੇ ਪਰਿਵਾਰ ਦੇ ਕੋਲ ਜਾ ਰਹੀ ਹਾਂ। ਮੈਂ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਮੌਕਾ ਮਿਲਣ ਲਈ ਮਾਣ ਵੀ ਮਹਿਸੂਸ ਕਰਦੀ ਹਾਂ। ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਉਨ੍ਹਾਂ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਸਖਤ ਮਿਹਨਤ ਕੀਤੀ, ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਉਹ ਮਾਣ ਨਾਲ ਕਹਿ ਸਕਦੀ ਹੈ ਕਿ ਉਨ੍ਹਾਂ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਿਰ ਵੀ ਜੇ ਅਣਜਾਣੇ ਵਿਚ ਕੋਈ ਭੁੱਲ ਹੋ ਗਈ ਹੋਵੇ ਤਾਂ ਉਸ ਲਈ ਅਫਸੋਸ ਹੈ। ਅਵਨੀਤ ਕੌਰ ਸਿੱਧੂ ਨੇ ਇਹ ਵੀ ਕਿਹਾ ਕਿ ਇਮਾਨਦਾਰੀ ਦਾ ਰਸਤਾ ਅਸਾਨ ਨਹੀਂ, ਪਰ ਉਹ ਹਮੇਸ਼ਾ ਇਮਾਨਦਾਰੀ ਦੇ ਰਸਤੇ ’ਤੇ ਹੀ ਚੱਲਣਗੇ, ਭਾਵੇਂ ਉਹ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ। ਉਨ੍ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਾਸੀਆਂ, ਅਫਸਰਾਂ ਅਤੇ ਮੀਡੀਆ ਦਾ ਕੀਤਾ ਧੰਨਵਾਦ ਵੀ ਕੀਤਾ।