ਔਰਤ ਦਾ ਪਤੀ ਅਤੇ ਜੇਠ ਗ੍ਰਿਫਤਾਰ
ਜਗਰਾਉਂ/ਬਿਊਰੋ ਨਿਊਜ਼
ਜਗਰਾਉਂ ਨੇੜਲੇ ਪਿੰਡ ਜੰਡੀ ਵਿਚ ਪਤਨੀ ਦੇ ਗਰਭ ਵਿਚ ਪਲ ਰਹੀ ਲੜਕੀ ਹੋਣ ਦੀ ਪੁਸ਼ਟੀ ਹੋਣ ‘ਤੇ ਪਤੀ ਨੇ ਆਪਣੇ ਭਰਾ ਨਾਲ ਮਿਲ ਕੇ ਉਸ ਦਾ ਗਰਭਪਾਤ ਕਰਵਾਇਆ। ਜਿਸ ਦੌਰਾਨ ਮਾਂ ਅਤੇ ਗਰਭ ਵਿਚ ਪਲ ਰਹੀ ਬੱਚੀ ਦੀ ਜਾਨ ਚਲੀ ਗਈ। ਇਸ ਮਾਮਲੇ ਸਬੰਧੀ ਔਰਤ ਦੇ ਪਤੀ ਤੇ ਉਸਦੇ ਜੇਠ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਦੀ ਪਤਨੀ ਮਨਜੀਤ ਕੌਰ ਗਰਭਵਤੀ ਸੀ। ਪਹਿਲਾਂ ਵੀ ਉਸ ਨੇ ਇਕ ਧੀਅ ਨੂੰ ਜਨਮ ਦਿੱਤਾ ਸੀ। ਦੁਬਾਰਾ ਗਰਭਵਤੀ ਹੋਣ ‘ਤੇ ਟੈਸਟ ਕਰਵਾਇਆ ਗਿਆ ਜਿਸ ਵਿਚ ਲੜਕੀ ਹੋਣ ਦੀ ਪੁਸ਼ਟੀ ਹੋਈ। ਇਸ ‘ਤੇ ਰਵਿੰਦਰ ਸਿੰਘ ਨੇ ਅਜਿਹਾ ਕਦਮ ਚੁੱਕਿਆ ਸੀ, ਜਿਸ ਦੀ ਸਜ਼ਾ ਉਸ ਨੂੰ ਮਿਲੇਗੀ।
Check Also
ਡੀਜੀਪੀ ਗੌਰਵ ਯਾਦਵ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਕੀਤਾ ਦਾਅਵਾ
ਕਿਹਾ : ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਖਾਕਾ ਪੂਰੀ ਤਰ੍ਹਾਂ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …