Breaking News
Home / ਕੈਨੇਡਾ / ਸੰਯੁਕਤ ਰਾਸ਼ਟਰ ਦੇ ਨਵ-ਨਿਯੁਕਤ ਡਿਜੀਟਲ ਸਫੀਰ – ਡਾ. ਅਮਨਦੀਪ ਸਿੰਘ ਗਿੱਲ

ਸੰਯੁਕਤ ਰਾਸ਼ਟਰ ਦੇ ਨਵ-ਨਿਯੁਕਤ ਡਿਜੀਟਲ ਸਫੀਰ – ਡਾ. ਅਮਨਦੀਪ ਸਿੰਘ ਗਿੱਲ

ਸਮੂਹ ਭਾਰਤੀਆਂ, ਖਾਸ ਕਰਕੇ ਪੰਜਾਬੀਆਂ ਦੇ ਲਈ ਇਹ ਬਹੁਤ ਹੀ ਮਾਣ-ਭਰਪੂਰ ਅਤੇ ਖੁਸ਼ੀ ਦੀ ਗੱਲ ਹੈ ਕਿ ਸੰਯੁਕਤ ਰਾਸ਼ਟਰ ਦੇ ਮੁਖੀ ਅਤੇ ਸਕੱਤਰ-ਜਨਰਲ ਐਨਟੋਨੀਓ ਬੁਤਰਸ ਨੇ ਪੰਜਾਬੀ-ਮੂਲ ਦੇ ਸਾਇੰਸਦਾਨ-ਕੂਟਨੀਤਕ ਡਾ.ਅਮਨਦੀਪ ਸਿੰਘ ਗਿੱਲ ਨੂੰ ਆਪਣਾ ਤਕਨਾਲੋਜੀਕਲ-ਰਾਜਦੂਤ (ਐਨਵੁਆਇ ਔਨ ਤਕਨੌਲੌਜੀ) ਨਿਯੁੱਕਤ ਕੀਤਾ ਹੈ। ਡਾ. ਗਿੱਲ ਸੰਯੁਕਤ-ਰਾਸ਼ਟਰ ਮੁਖੀ ਦੇ ਡਿਜਿਟਲ ਕੌ-ਓਪਰੇਸ਼ਨ ਦੇ ਵਿਸ਼ਵ ਪ੍ਰੋਗਰਾਮਾਂ ਵਿੱਚ ਤਾਲਮੇਲ ਦੇ ਕੰਮਾਂ ਦੀ ਨਿਗਰਾਨੀ ਕਰਨਗੇ। ਅੱਜ ਜਦ ਸੰਸਾਰ ਆਰਟੀਫੀਸ਼ੀਅਲ ਇੰਟੈਲੀਜੈਂਸ, ਕੰਪਿਊਟਰਾਂ ਅਤੇ ਡਰੋਨਾਂ ਰਾਹੀਂ ਲੜੇ ਜਾਣ ਵਾਲ਼ੇ ਨਿਊਕਲਾਈ ਮਹਾਂ-ਯੁੱਧ ਦੇ ਕਿਨਾਰੇ ‘ਤੇ ਖੜ੍ਹਾ ਹੈ ਤਾਂ ਇਸ ਅਹੁਦੇ ਦੀ ਮਹਾਨਤਾ ਅਤੇ ਜ਼ਿੰਮੇਵਾਰੀ ਬਹੁਤ ਹੀ ਵਧ ਗਈ ਹੈ। ਖਾਸ ਕਿਸਮ ਦੇ ਇਸ ਉੱਚ-ਅਹੁਦੇ ਲਈ ਲੋੜੀਂਦੀਆਂ ਯੋਗਤਾਵਾਂ ਪੂਰੀਆਂ ਕਰਨ ਵਾਲ਼ੇ ਉਹ ਸਾਰੇ ਸੰਸਾਰ ਦੇ ਚੋਣਵੇਂ ਵਿਗਿਆਨੀਆਂ ਵਿੱਚੋਂ ਹਨ ਜਿਹੜੇ ਖੁਦ ਇੱਕ ਪੇਸ਼ਾਵਰ ਕੂਟਨੀਤਕ ਵੀ ਹੋਣ। ਅਮਨਦੀਪ ਸਿੰਘ ਗਿੱਲ ਨੇ ਪੰਜਾਬ ਯੂਨੀਵਰਸਿਟੀ ਤੋਂ ਬੀ. ਟੈੱਕ. ਦੀ ਡਿਗਰੀ ਹਾਸਲ ਕੀਤੀ ਅਤੇ 1992 ‘ਚ ਭਾਰਤੀ ਵਿਦੇਸ਼ ਸੇਵਾ (ਇੰਡੀਅਨ ਫੌਰਿਇਨ ਸਰਵਿਸ) ਵਿੱਚ ਦਾਖ਼ਲ ਹੋਏ। ਉਨ੍ਹਾਂ ਦਾ ਬਹੁਤਾ ਸੇਵਾ-ਕਾਲ ਸੰਯੁਕਤ-ਰਾਸ਼ਟਰ ਵਿੱਚ ਹੀ ਗੁਜਰਿਆ ਜਿਸ ਦੌਰਾਨ ਉਨ੍ਹਾਂ ਨੇ ਕਿੰਗਜ਼ ਕਾਲਜ ਲੰਡਨ ਤੋਂ ਨਿਊਕਲੀਅਰ ਸਾਇੰਸ ਵਿੱਚ ਪੀ.ਐੱਚ.ਡੀ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਦੀਆਂ ਕਿਸਮਾਂ ਅਤੇ ਹੋਰ ਪ੍ਰਾਪਤੀਆਂ ਨੂੰ ਸਮਝਣਾ ਸਾਡੇ ਵਰਗਿਆਂ ਦੇ ਵੱਸ ਦੀ ਗੱਲ ਨਹੀਂ ਹੈ। ਇਸ ਸਬੰਧ ‘ਚ ਸੰਯੁਕਤ ਰਾਸ਼ਟਰ ਵੱਲੋਂ ਉਨ੍ਹਾਂ ਦੀ ਨਿਯੁਕਤੀ ਵਕਤ ਜਾਰੀ ਕੀਤਾ ਬਿਆਨ ਪੜ੍ਹ ਲੈਣਾ ਹੀ ਕਾਫ਼ੀ ਹੋਵੇਗਾ। ”ਵਿਸ਼ਵ ਦੇ ਚੋਟੀ ਦੇ ਡਿਜੀਟਲ ਤਕਨਾਲੋਜੀ ਮਾਹਿਰ ਹੋਣ ਸਦਕਾ ਉਹ ਇਸ ਅਹੁਦੇ ‘ਤੇ ਆਪਣਾ ਵਿਸ਼ਾਲ ਅਤੇ ਬਹੁ-ਪੱਖੀ ਗਿਆਨ ਨਾਲ਼ ਲੈ ਕੇ ਆਏ ਹਨ। ਇਸ ਤੋਂ ਵੀ ਵੱਡੀ ਗੱਲ ਇਹ ਕਿ ਉਨ੍ਹਾਂ ਕੋਲ਼ ਤੇਜ਼ੀ ਨਾਲ਼ ਬਦਲ ਰਹੀ ਇਸ ਤਕਨਾਲੋਜੀ ਦੀ ਜ਼ਿੰਮੇਵਾਰਾਨਾ ਅਤੇ ਸਰਬ-ਸਾਂਝੀਵਾਲਤਾ ਨਾਲ਼ ਸਦ-ਵਰਤੋਂ ਕਰਨ ਦੀ ਸਟੀਕ ਸੂਝ ਅਤੇ ਸਹਿਜ-ਭਾਵਨਾ ਹੈ।” ਆਪਣੇ ਖੇਤਰ ਵਿੱਚ ਉਨ੍ਹਾਂ ਨੂੰ ਭਵਿੱਖ ਦੇ ਮਿ. ਨਰਿੰਦਰ ਸਿੰਘ ਕਪਾਨੀ (ਫਾਈਬਰ ਔਪਟਿਕਸ ਵਾਲ਼ੇ) ਕਿਹਾ ਜਾ ਸਕਦਾ ਹੈ।
ਇੰਜ. ਈਸ਼ਰ ਸਿੰਘ
ਫੋਨ:647 640 2014

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …