Breaking News
Home / ਕੈਨੇਡਾ / ਅਮੋਲਕ ਸਿੰਘ ਦਾ ਪੁਤਲਾ ਸਾੜਨ ਦੀ ਨਿਖੇਧੀ

ਅਮੋਲਕ ਸਿੰਘ ਦਾ ਪੁਤਲਾ ਸਾੜਨ ਦੀ ਨਿਖੇਧੀ

logo-2-1-300x105-3-300x105ਬਰੈਂਪਟਨ : ਲੰਘੇ ਦਿਨ ਨਾਰਥ ਅਮੈਰਿਕਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਬਰਨਾਲਾ (ਪੰਜਾਬ ) ਵਿਖੇ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ ‘ਰੰਗ ਦੇ ਬਸੰਤੀ’ ਤੋਂ ਦੂਸਰੇ ਦਿਨ ਹੋਈ ਘਟਨਾ ਤੇ ਵਿਚਾਰ ਕੀਤਾ ਗਿਆ। ਜਿਸ ਵਿੱਚ ਕੁੱਝ ਕੁ ਵਿਅਕਤੀਆਂ ਵਲੋਂ ਦੇਸ਼ ਭਗਤ ਯਾਦਗਦਰ ਹਾਲ ਦੇ ਟਰੱਸਟੀ ਅਤੇ ਪ ਲ ਸ ਮੰਚ ਦੇ ਪਰਧਾਨ ਅਮੋਲਕ ਸਿੰਘ ਦਾ ਉਹਨਾਂ ਨੂੰ ਆਰ ਐਸ ਐਸ ਦਾ ਏਜੰਟ ਕਹਿ ਕੇ ਪੁਤਲਾ ਸਾੜਿਆ ਗਿਆ। ਸੁਸਾਇਟੀ ਦੀ ਇਹ ਸਮਝ ਹੈ ਕਿ ਹਰ ਪਰਕਾਰ ਦਾ ਜ਼ਬਰ ਜੁਲਮ ਮਨੁੱਖਤਾ ਲਈ ਖਤਰਾ ਹੈ। ਜਿੱਥੋਂ ਤੱਕ ਅਮੋਲਕ ਸਿੰਘ ਬਾਰੇ ਸੁਸਾਇਟੀ ਕੋਲ ਤੱਥ ਹਨ ਅਮੋਲਕ ਸਿੰਘ ਨੇ ਹਮੇਸ਼ਾਂ ਜਬਰ ਜੁਲਮ ਦੀ ਵਿਰੋਧਤਾ ਕੀਤੀ ਹੈ ਇਹ ਉਸਦੀਆਂ ਲਿਖਤਾਂ ਤੋਂ ਜੱਗ ਜਾਹਰ ਹੈ। ਉਸਦੀ ਗੁਜਰਾਤ ਦੰਗਿਆਂ ਬਾਰੇ ਲਿਖੀ ਕਿਤਾਬ ਵਿੱਚ ਉਸਨੇ ਆਰ ਐਸ ਐਸ ਦੇ ਰੋਲ ਦੀ ਵਿਰੋਧਤਾ ਕੀਤੀ ਹੈ। ਉਸ ਨੂੰ ਬਿਨਾਂ ਪੁਖਤਾ ਸਬੂਤਾਂ ਤੋਂ ਉਸ ਜਥੇਬੰਦੀ ਦਾ ਏਜੰਟ ਕਹਿਣਾ ਨਾਸਮਝੀ ਦੀ ਨਿਸ਼ਾਨੀ ਹੈ। ਇਸ ਲਈ ਅਮੋਲਕ ਸਿੰਘ ਵਰਗੇ ਲੋਕ-ਪੱਖੀ ਵਿਅਕਤੀ ਦਾ ਪੁਤਲਾ ਸਾੜਨ ਵਾਲੇ ਗੈਰ ਜਿੰਮੇਵਾਰ ਵਿਅਕਤੀਆ ਦੀ ਤਰਕਸ਼ੀਲ ਸੁਸਾਇਟੀ ਨਿਖੇਧੀ ਕਰਦੀ ਹੈ। ਇਸ ਤਰ੍ਹਾਂ ਦੀ ਕਾਰਵਾਈ ਕਰਨ ਵਾਲੇ ਵਿਅਕਤੀ ਕਦੇ ਵੀ ਲੋਕਾਂ ਦੇ ਹਿੱਤੂ ਨਹੀਂ ਹੋ ਸਕਦੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …