ਮਾਲਟਨ/ਅਜੀਤ ਸਿੰਘ ਰੱਖੜਾ
ਲੰਘੇ ਸ਼ਨਿਚਰਵਾਰ, 1 ਅਕਤੂਬਰ, 2016 ਨੂੰ ਤੈਲਗੂ ਭਾਈਚਾਰੇ ਵਿਚ ਵਿਚਰ ਰਹੀ ‘ਤੈਲਗੂ ਕਨੇਡਾ ਐਸੋਸੀਏਸ਼ਨ’ ਨੇ ਮਾਲਟਨ ਦੇ ਲਿੰਕਨ ਐਮ ਅਲੈਗਜ਼ੈਡਰ ਸਕੂਲ ਦੇ ਆਡੀਟੋਰੀਅਮ ਵਿਚ ‘ਬਾਥੂਕਾਮਾ ਦਿਵਸ’ ਬੜੀ ਧੂਮ ਧਾਮ ਨਾਲ ਮਨਾਇਆ। ਪ੍ਰੋਗਰਾਮ ਮੌਕੇ ‘ਪਰਵਾਸੀ’ ਦੇ ਸੀਨੀਅਰ ਰਿਪੋਰਟਰ ਨੂੰ ਵੈਲਕਮ ਕੀਤਾ ਗਿਆ। ਨਵਰਾਤਰਿਆਂ ਦੇ ਸਮੇ ਮਨਾਇਆ ਜਾਣ ਵਾਲਾ ਇਹ ਤਿਓਹਾਰ ਪੰਜਾਬ ਵਿਚ ਤੀਆਂ ਦੇ ਤਿਓਹਾਰ ਵਾਂਗ ਔਰਤਾਂ ਵਾਸਤੇ ਰਚਾਇਆ ਜਾਂਦਾ ਹੈ ਜਿਸ ਵਿਚ ਮਾਵਾਂ ਭੈਣਾ, ਗੁੰਬਦ ਨੁਮਾ ਫੁਲਾਂ ਦੇ ਅੰਬਾਰ ਦੁਆਲੇ ਸਰਕਲ ਬਣਾਕੇ ਡਾਂਸ ਕਰਦੀਆਂ ਹਨ ਅਤੇ ਗੀਤ ਗਉਂਦੀਆਂ ਹਨ। ਇਸੇ ਡਾਂਸ ਨੂੰ ਡਾਂਡੀਆ ਨਾਲ ਵੀ ਤਾਲ ਦਿਤਾ ਜਾਦਾ ਹੈ। ਦਸਿਹਰੇ ਤੋਂ 2 ਦਿਨ ਪਹਿਲਾਂ ਦੁਰਗਾ ਅਸ਼ਟਮੀ ਮਨਾਈ ਜਾਂਦੀ ਹੈ ਜੋ ਵੀ ਇਸ ਮੌਸਮੀ ਤਿਓਹਾਰ ਦਾ ਹਿਸਾ ਹੈ। ਇਸ ਤਿਓਹਾਰ ਨੂੰ ਤੈਲਗੂ ਸੂਬੇ ਵਿਚ ਬਰਸਾਤ ਮੌਸਮ ਦੀ ਸਮਾਪਤੀ ਅਤੇ ਸਰਦੀ ਦੀ ਅਰੰਭਤਾ ਨਾਲ ਜੋੜਿਆ ਜਾਂਦਾ ਹੈ ਅਤੇ ਫੁਲਾਂ ਦਾ ਤਿਓਹਾਰ ਕਿਹਾ ਜਾਂਦਾ ਹੈ ਜਿਸ ਨੂੰ ਤੈਲਗੂ ਵਿਚ ਬਾਥੁਗਾਮਾ ਕਹਿੰਦੇ ਹਨ। ਪ੍ਰੋਗਰਾਮ ਅਯੋਜਿਕ ਸਨ, ਚੰਦਰਾ ਸਵਰਗਮ, ਕੋਟਸ਼ਵਰ ਰਾਓ, ਅਥੀਕ ਪਾਸ਼ਾ, ਵੀਨੂ ਰੁਕਾਂਡਾ, ਦਵਿਂਦਰ ਗੁਜਲਾ ਅਤੇ ਸ਼ਾਥਨ ਨਾਰੇਪਾਲੀ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …