ਜੋ ਬੇਅਦਬੀ ਕਾਂਗਰਸ ਨੇ ਕੀਤੀ ਉਹੀ ਭਾਜਪਾ ਨੇ ਵੀ ਦੁਹਰਾਈ
ਪਰ ਹੁਣ ਭਾਈਵਾਲ ਅਕਾਲੀਆਂ ਨੂੰ ਨਜ਼ਰ ਕਿਉਂ ਨਹੀਂ ਆਈ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਇਸ਼ਤਿਹਾਰ ਵਿਚ ਜੋ ਤਸਵੀਰ ਜਾਰੀ ਕੀਤੀ ਗਈ ਸੀ, ਇਹ ਤਸਵੀਰ ਨੈਪੋਲੀਅਨ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕੀਤਾ ਗਿਆ ਸੀ। ਇਸ ਮਾਮਲੇ ਦਾ ਵਿਰੋਧ ਅਕਾਲੀ ਦਲ ਬਾਦਲ ਨੇ ਵਧ ਚੜ੍ਹ ਕੇ ਕੀਤਾ। ਉਨ੍ਹਾਂ ਮੰਗ ਕੀਤੀ ਕਿ ਆਪਣੀ ਇਸ ਗਲਤੀ ਲਈ ਪੰਜਾਬ ਸਰਕਾਰ ਮੁਆਫ਼ੀ ਮੰਗੇ। ਇਸ ਮਾਮਲੇ ਤੋਂ ਬਾਅਦ ਮੁੜ ਪੰਜਾਬ ਸਰਕਾਰ ਵੱਲੋਂ ਅਗਲੇ ਦਿਨ ਵੀ ਉਸੇ ਫੋਟੋ ਨੂੰ ਬਿਨਾ ਬਦਲੇ ਇਸ਼ਤਿਹਾਰ ‘ਚ ਲਗਾਇਆ ਗਿਆ।
ਪਰ ਇਸ ਵਿਵਾਦ ਤੋਂ ਬਾਅਦ ਅਕਾਲੀ ਦਲ ਦੀ ਭਾਈਵਾਲ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵੱਲੋਂ ਵੀ ਅਖ਼ਬਾਰਾਂ ਵਿਚ ਉਹੀ ਤਸਵੀਰ ਨਾਲ ਇਸ਼ਤਿਹਾਰ ਦਿੱਤਾ ਗਿਆ ਹੈ, ਜਿਸ ਵਿਚ ਨੈਪੋਲੀਅਨ ਦੀ ਤਸਵੀਰ ਨਾਲ ਛੇੜਛਾੜ ਕਰਕੇ ਉਸ ਨੂੰ ਗੁਰੂ ਸਾਹਿਬ ਦੀ ਤਸਵੀਰ ਵਜੋਂ ਪੇਸ਼ ਕੀਤਾ ਗਿਆ ਹੈ, ਪਰ ਹੁਣ ਅਕਾਲੀ ਦਲ ਬਾਦਲ ਨੇ ਇਸ ਮਾਮਲੇ ਬਾਰੇ ਬਿਲਕੁੱਲ ਚੁੱਪ ਵੱਟੀ ਹੋਈ ਹੈ।ਜਦੋਂਕਿ ਇਸ ਤਸਵੀਰ ਨਾਲ ਸਬੰਧਤ ਵਿਵਾਦ ਦੀ ਗੱਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਧਿਆਨ ਵਿਚ ਆ ਗਈ ਹੈ ਤੇ ਉਨ੍ਹਾਂ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਕਿ ਗਲਤੀ ਕਿਸ ਨੇ ਕੀਤੀ ਤੇ ਕਿਵੇਂ ਕੀਤੀ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …