16.6 C
Toronto
Thursday, October 1, 2026
spot_img
Homeਪੰਜਾਬਮੁਹਾਲੀ 'ਚ ਦਿਨ ਦਿਹਾੜੇ ਬੈਂਕ 'ਚ ਡਾਕਾ

ਮੁਹਾਲੀ ‘ਚ ਦਿਨ ਦਿਹਾੜੇ ਬੈਂਕ ‘ਚ ਡਾਕਾ

ਮੁਹਾਲੀ ‘ਚ ਦਿਨ ਦਿਹਾੜੇ ਬੈਂਕ ‘ਚ ਡਾਕਾ
Image Courtesy : ਏਬੀਪੀ ਸਾਂਝਾ

ਪੀਐੱਨਬੀ ਵਿਚੋਂ ਲੁਟੇਰਿਆਂ ਨੇ 4 ਲੱਖ 80 ਹਜ਼ਾਰ ਰੁਪਏ ਲੁੱਟੇ
ਮੁਹਾਲੀ/ਬਿਊਰੋ ਨਿਊਜ਼
ਮੁਹਾਲੀ ਵਿਚ ਅੱਜ ਦਿਨ ਦਿਹਾੜੇ ਕਰੀਬ ਡੇਢ ਵਜੇ ਦੁਪਹਿਰੇ ਹਥਿਆਰਬੰਦ ਦੋ ਲੁਟੇਰਿਆਂ ਨੇ ਢਾਈ ਮਿੰਟਾਂ ਵਿੱਚ ਹੀ ਫੇਜ਼-3ਏ ਦੀ ਪੰਜਾਬ ਨੈਸ਼ਨਲ ਬੈਂਕ ਵਿੱਚ ਡਾਕਾ ਮਾਰ ਕੇ 4 ਲੱਖ 80 ਹਜ਼ਾਰ ਰੁਪਏ ਲੁੱਟ ਲਏ। ਇਹ ਵਾਰਦਾਤ ਬੈਂਕ ਵਿੱਚ ਲੱਗੇ ਸੀਸੀ ਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਵਿੱਚੋਂ ਇਕ ਨੇ ਆਪਣੇ ਮੂੰਹ ‘ਤੇ ਰੁਮਾਲ ਬੰਨ੍ਹਿਆਂ ਹੋਇਆ ਸੀ ਅਤੇ ਜਦੋਂਕਿ ਦੂਜੇ ਨੇ ਮਾਸਕ ਲਾਇਆ ਹੋਇਆ ਸੀ। ਲੁਟੇਰੇ ਆਉਂਦੇ ਹੀ ਕਾਊਂਟਰ ‘ਤੇ ਬੈਠੀ ਮਹਿਲਾ ਅਧਿਕਾਰੀ ਨੂੰ ਪਿਸਤੌਲ ਦਿਖਾ ਕੇ 4 ਲੱਖ 80 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਵਾਰਦਾਤ ਮੌਕੇ ਬੈਂਕ ਵਿੱਚ ਕੋਈ ਸੁਰੱਖਿਆ ਗਾਰਡ ਤਾਇਨਾਤ ਨਹੀਂ ਸੀ। ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS