20.1 C
Toronto
Sunday, July 19, 2026
spot_img
Homeਪੰਜਾਬਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਸੁਹੇਲ ਸਿੰਘ ਬਰਾੜ ਨੂੰ ਪੰਜ ਦਿਨਾਂ ਦੇ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸੁਹੇਲ ਸਿੰਘ ਬਰਾੜ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

Image Courtesy : ਏਬੀਪੀ ਸਾਂਝਾ

ਫ਼ਰੀਦਕੋਟ/ਬਿਊਰੋ ਨਿਊਜ਼
ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੁਹੇਲ ਸਿੰਘ ਬਰਾੜ ਨੂੰ ਅੱਜ ਫਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਦੀ ਬੇਨਤੀ ‘ਤੇ ਸੁਹੇਲ ਬਰਾੜ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਹੁਚਰਚਿਤ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਪੁਲਿਸ ਨੇ ਲੰਘੇ ਕੱਲ੍ਹ ਫ਼ਰੀਦਕੋਟ ਦੇ ਨੌਜਵਾਨ ਐਡਵੋਕੇਟ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਸੀ। ਬਰਾੜ ਦੀ ਲਾਇਸੈਂਸੀ ਰਾਈਫਲ ਪੁਲਿਸ ਨੇ ਕਥਿਤ ਜਿਪਸੀ ਵਿੱਚ ਗੋਲੀਆਂ ਮਾਰਨ ਲਈ ਵਰਤੀ ਸੀ। ਪੁਲਿਸ ਨੇ ਹਾਲਾਂਕਿ ਮਗਰੋਂ ਦਾਅਵਾ ਕੀਤਾ ਸੀ ਕਿ ਜਿਪਸੀ ਵਿਚ ਗੋਲੀਆਂ ਧਰਨਾਕਾਰੀਆਂ ਨੇ ਮਾਰੀਆਂ ਹਨ ਅਤੇ ਪੁਲਿਸ ਨੇ ਸਵੈ-ਰੱਖਿਆ ਲਈ ਫਾਇਰਿੰਗ ਕੀਤੀ।

RELATED ARTICLES
POPULAR POSTS