ਜਲੰਧਰ ਵਿਚ 33 ਹੋਰ ਕਰੋਨਾ ਮਰੀਜ਼ਾਂ ਦੀ ਪੁਸ਼ਟੀ
ਜਲੰਧਰ/ਬਿਊਰੋ ਨਿਊਜ਼
ਪੰਜਾਬ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 3400 ਦੇ ਨੇੜੇ ਹੋ ਗਈ ਹੈ ਅਤੇ ਹੁਣ ਇਹ ਗਿਣਤੀ 3391 ਤੱਕ ਪਹੁੰਚ ਚੁੱਕੀ ਹੈ। ਇਸ ਸਮੇਂ ਪੰਜਾਬ ਵਿਚ 838 ਐਕਟਿਵ ਮਾਮਲੇ ਹਨ ਅਤੇ 2443 ਕਰੋਨਾ ਮਰੀਜ਼ ਠੀਕ ਹੋ ਕੇ ਆਪਣੇ ਘਰੀਂ ਜਾ ਚੁੱਕੇ ਹਨ। ਕਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਪੰਜਾਬ ਵਿਚ 72 ਹੋ ਗਈ ਹੈ।
ਇਸ ਦੇ ਚੱਲਦਿਆਂ ਜਲੰਧਰ ਵਿਚ ਅੱਜ ਫਿਰ 33 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮਾਹੌਲ ਸਹਿਮ ਵਾਲਾ ਬਣ ਗਿਆ ਹੈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 5, ਪਠਾਨਕੋਟ ਵਿਚ 4, ਬਠਿੰਡਾ ਵਿਚ 4, ਮੋਗਾ, ਫਤਹਿਗੜ੍ਹ ਸਾਹਿਬ ਅਤੇ ਮਾਨਸਾ ਵਿਚ ਤਿੰਨ-ਤਿੰਨ ਅਤੇ ਮੁਹਾਲੀ ਵਿਚ 2 ਕਰੋਨਾ ਮਰੀਜ਼ਾਂ ਦੀ ਤਸਦੀਕ ਹੋਈ ਹੈ। ਅੰਮ੍ਰਿਤਸਰ ਵਿਚ ਅੱਜ ਫਿਰ ਇਕ ਕਰੋਨਾ ਪੀੜਤ ਮਹਿਲਾ ਨੇ ਦਮ ਤੋੜ ਦਿੱਤਾ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …