Breaking News
Home / ਹਫ਼ਤਾਵਾਰੀ ਫੇਰੀ / ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਪਾਕਿ ਮੀਡੀਆ ਨੇ ਵੀ ਕੀਤੀ ਬਦਸਲੂਕੀ

ਕੁਲਭੂਸ਼ਣ ਜਾਧਵ ਦੀ ਮਾਂ ਤੇ ਪਤਨੀ ਨਾਲ ਪਾਕਿ ਮੀਡੀਆ ਨੇ ਵੀ ਕੀਤੀ ਬਦਸਲੂਕੀ

ਪਾਕਿ ਮੀਡੀਆ ਨੇ ਜਾਧਵ ਦੀ ਮਾਂ ਤੋਂ ਪੁੱਛਿਆ ਕਾਤਲ ਬੇਟੇ ਨੂੰ ਮਿਲਣ ਤੋਂ ਬਾਅਦ ਤੁਹਾਡੇ ਜਜ਼ਬਾਤ ਕੀ ਹਨ?
ਨਵੀਂ ਦਿੱਲੀ/ਬਿਊਰੋ ਨਿਊਜ਼ : ਜਲ ਸੈਨਾ ਦੇ ਰਿਟਾਇਰਡ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਮਾਂ ਅਤੇ ਪਤਨੀ ਨਾਲ ਪਾਕਿਸਤਾਨੀ ਅਧਿਕਾਰੀਆਂ ਦੇ ਨਾਲ-ਨਾਲ ਉਥੋਂ ਦੇ ਮੀਡੀਆ ਨੇ ਬਦਸਲੂਕੀ ਕੀਤੀ। ਜਾਧਵ ਨੂੰ ਕਾਤਲ ਦੱਸ ਕੇ ਉਨ੍ਹਾਂ ਤੋਂ ਪ੍ਰੇਸ਼ਾਨ ਕਰਨ ਵਾਲੇ ਸਵਾਲ ਪੁੱਛੇ ਗਏ। ਮੁਲਾਕਾਤ ਤੋਂ ਬਾਅਦ ਪਾਕਿ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੁਝ ਸਮਾਂ ਵਿਦੇਸ਼ ਮੰਤਰਾਲੇ ਦੇ ਅੱਗੇ ਜਾਣ-ਬੁੱਝ ਕੇ ਖੜ੍ਹਾ ਕਰਕੇ ਰੱਖਿਆ ਗਿਆ। ਇਸੇ ਦੌਰਾਨ ਪਾਕਿ ਮੀਡੀਆ ਕਰਮੀਆਂ ਨੇ ਚੀਖ ਕੇ ਜਾਧਵ ਦੀ ਮਾਂ ਅਵੰਤਿਕਾ ਤੋਂ ਪੁੱਛਿਆ ‘ਆਪਣੇ ਕਾਤਲ ਬੇਟੇ ਨੂੰ ਮਿਲਣ ਤੋਂ ਬਾਅਦ ਤੁਹਾਡੇ ਜਜ਼ਬਾਤ ਕੀ ਹਨ’, ਉਥੇ ਜਾਧਵ ਦੀ ਪਤਨੀ ਚੇਤਨਾ ਤੋਂ ਪੁੱਛਿਆ ‘ਤੁਹਾਡੇ ਪਤੀ ਨੇ ਹਜ਼ਾਰਾਂ ਬੇਗੁਨਾਹ ਪਾਕਿਸਤਾਨੀਆਂ ਦੇ ਖੂਨ ਨਾਲ ਹੋਲੀ ਖੇਡੀ ਹੈ। ਇਸ ‘ਤੇ ਤੁਸੀਂ ਕੀ ਕਹੋ।’ ਚੇਤੇ ਰਹੇ ਕਿ ਪਾਕਿਸਤਾਨ ਨੇ ਜਾਧਵ ਦੀ ਪਤਨੀ ਜੁੱਤੇ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤੇ ਹਨ। ਜੁੱਤੇ ‘ਚ ਕੋਈ ਵਸਤੂ ਲੱਗੀ ਹੋਣ ਦੀ ਗੱਲ ਕਹੀ ਗਈ ਹੈ। ਜਾਂਚ ‘ਚ ਦੇਖਿਆ ਜਾਵੇਗਾ ਕਿ ਇਹ ਵਸਤੂ ਕੋਈ ਕੈਮਰਾ ਜਾਂ ਫਿਰ ਰਿਕਾਰਡਿੰਗ ਚਿਪ ਤਾਂ ਨਹੀਂ।
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਮੌਤ ਦੀ ਸਜ਼ਾ ਪ੍ਰਾਪਤ ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਉਨ੍ਹਾਂ ਦੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਤਾਂ ਕਰਵਾ ਦਿੱਤੀ ਪਰ ਇਸ ਪ੍ਰਕਿਰਿਆ ਵਿਚ ਉਸਦੀ ਜੋ ਕਰਤੂਤ ਰਹੀ, ਉਸ ਨੂੰ ਨਾ ਤਾਂ ਕੂਟਨੀਤੀ ਦੇ ਅਧਾਰ ‘ਤੇ ਨਾ ਹੀ ਮਨੁੱਖਤਾ ਦੇ ਅਧਾਰ ‘ਤੇ ਸਹੀ ਠਹਿਰਾਇਆ ਜਾ ਸਕਦਾ ਹੈ। ਸੁਰੱਖਿਆ ਜਾਂਚ ਦੇ ਨਾਂ ‘ਤੇ ਮਾਂ ਤੇ ਪਤਨੀ ਦੇ ਮੰਗਲਸੂਤਰ ਤੇ ਬਿੰਦੀ ਤੱਕ ਲੁਹਾ ਲਏ ਗਏ। ਪਤਨੀ ਦੀ ਜੁੱਤੀ ਲੁਹਾ ਲਈ ਤੇ ਵਾਪਸੀ ਵੇਲੇ ਮੰਗਣ ਦੇ ਬਾਵਜੂਦ ਨਹੀਂ ਮੋੜੀ ਗਈ। ਇਹੀ ਨਹੀਂ, ਭਾਰਤ ਦੇ ਨਾਲ ਬਣੀ ਸਹਿਮਤੀ ਨੂੰ ਤੋੜਦਿਆਂ ਪਾਕਿਸਤਾਨੀ ਮੀਡੀਆ ਨੂੰ ਵੀ ਬੇਹੱਦ ਹਮਲਾਵਰ ਤਰੀਕੇ ਨਾਲ ਇਨ੍ਹਾਂ ਦੋਵਾਂ ਦੇ ਪਿੱਛੇ ਛੱਡ ਦਿੱਤਾ ਗਿਆ। ਭਾਰਤ ਨੇ ਮੁਲਾਕਾਤ ਦੀ ਇਸ ਪੂਰੀ ਪ੍ਰਕਿਰਿਆ ਨੂੰ ਅੱਖੀਂ ਘੱਟਾ ਪਾਉਣ ਵਾਲੀ ਕਰਾਰ ਦਿੱਤਾ ਹੈ। ਸੋਮਵਾਰ ਨੂੰ ਜਾਧਵ ਨਾਲ ਮੁਲਾਕਾਤ ਪਿੱਛੋਂ ਮੰਗਲਵਾਰ ਨੂੰ ਸਵੇਰੇ ਮਾਂ ਅਵੰਤਿਕਾ ਤੇ ਪਤਨੀ ਚੇਤਨਾ ਜਾਧਵ ਨਵੀਂ ਦਿੱਲੀ ਪਰਤੀਆਂ, ਜਿੱਥੇ ਉਨ੍ਹਾਂ ਦੀ ਮੁਲਾਕਾਤ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਹੋਈ। ਇਸ ਤੋਂ ਕੁਝ ਘੰਟੇ ਬਾਅਦ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਸਥਿਤ ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਭਵਨ ਵਿਚ ਹੋਈ ਮੁਲਾਕਾਤ ਬਾਰੇ ਵਿਸਥਾਰਪੂਰਵਕ ਬਿਆਨ ਜਾਰੀ ਕੀਤਾ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …