9.8 C
Toronto
Tuesday, November 4, 2025
spot_img
Homeਕੈਨੇਡਾਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਮਿਲ ਰਿਹੈ ਵਧੀਆ ਹੁੰਗਾਰਾ

ਹੁਨਰ ਕਾਹਲੋਂ ਦੀ ਚੋਣ-ਮੁਹਿੰਮ ਨੂੰ ਮਿਲ ਰਿਹੈ ਵਧੀਆ ਹੁੰਗਾਰਾ

ਕਈ ਸਮਾਜਿਕ ਤੇ ਸਾਹਿਤਕ ਸੰਸਥਾਵਾਂ ਹਮਾਇਤ ਵਿਚ ਨਿੱਤਰੀਆਂ
ਟੋਰਾਂਟੋ/ਹਰਜੀਤ ਬਾਜਵਾ : ਓਨਟਾਰੀਓ ਸੂਬੇ ਵਿਚ ਮਿਊਂਸਪਲ ਚੋਣਾਂ ਦਾ ਬੁਖ਼ਾਰ ਹੁਣ ਜ਼ੋਰਾਂ ‘ਤੇ ਹੈ। 24 ਅਕਤੂਬਰ ਨੂੰ ਹੋ ਰਹੀਆਂ ਇਨ੍ਹਾਂ ਚੋਣਾਂ ਵਿਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਇਨ੍ਹਾਂ ਚੋਣਾਂ ਵਿਚ ਹਿੱਸਾ ਲੈ ਰਹੇ ਉਮੀਦਵਾਰ ਆਪੋ ਆਪਣੇ ਢੰਗਾਂ/ਤਰੀਕਿਆਂ ਨਾਲ ਵੱਖ-ਵੱਖ ਥਾਵਾਂ ‘ਤੇ ਚੋਣ-ਪ੍ਰਚਾਰ ਵਿਚ ਰੁੱਝੇ ਹੋਏ ਹਨ। ਕੈਲੇਡਨ ਦੇ ਵਾਰਡ ਨੰਬਰ 2 ਵਿਚ ਸਿਟੀ ਕੌਂਸਲਰ ਵਜੋਂ ਮੈਦਾਨ ਵਿਚ ਉੱਤਰੇ ਨੌਜੁਆਨ ਉਮੀਦਵਾਰ ਹੁਨਰ ਕਾਹਲੋਂ ਨੂੰ ਸਾਰੀਆਂ ਕਮਿਊਨਿਟੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਬਹੁਤ ਸਾਰੀਆਂ ਸਮਾਜਿਕ ਤੇ ਸਾਹਿਤਕ ਜੱਥੇਬੰਦੀਆਂ ਉਨ੍ਹਾਂ ਦੇ ਹੱਕ ਵਿਚ ਨਿੱਤਰ ਆਈਆਂ ਹਨ। ਉਨ੍ਹਾਂ ਦੇ ਸਮੱਰਥਕਾਂ ਵੱਲੋਂ ਸਾਈਨ-ਮੁਹਿੰਮ ਪੂਰੇ ਜ਼ੋਰ-ਸ਼ੋਰ ਨਾਲ ਚਲਾਈ ਜਾ ਰਹੀ ਹੈ ਅਤੇ ਉਨ੍ਹਾਂ ਦੀ ਇਸ ਸਾਈਨ-ਮੁਹਿੰਮ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

RELATED ARTICLES
POPULAR POSTS