25.3 C
Toronto
Thursday, September 10, 2026
spot_img
Homeਕੈਨੇਡਾਮਨਪ੍ਰੀਤ ਬਾਦਲ ਦਾ ਜੋਤਿਸ਼ 'ਚ ਵਿਸ਼ਵਾਸ

ਮਨਪ੍ਰੀਤ ਬਾਦਲ ਦਾ ਜੋਤਿਸ਼ ‘ਚ ਵਿਸ਼ਵਾਸ

ਮਨਪ੍ਰੀਤ ਬਾਦਲ ਦਾ ਜੋਤਿਸ਼ ‘ਚ ਵਿਸ਼ਵਾਸਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਾਰੇ ‘ਚ ਪਤਾ ਲੱਗਿਆ ਹੈ ਕਿ ਉਹ ਜੋਤਿਸ਼ ‘ਚ ਵਿਸ਼ਵਾਸ ਰੱਖਦੇ ਹਨ। ਲੰਘੇ ਹਫ਼ਤੇ ਜਦੋਂ ਪਾਕਿਸਤਾਨ ਤੋਂ ਆਇਆ ਵਿਧਾਨ ਸਭਾ ਦਾ ਰਿਕਾਰਡ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਸੌਂਪਣ ਗਏ ਤਾਂ ਉਨ੍ਹਾਂ ਨੂੰ ਰਿਵਾਲਵਿੰਗ ਚੇਅਰ ਆਫ਼ਰ ਕੀਤੀ ਗਈ। ਇਸ ‘ਤੇ ਉਨ੍ਹਾਂ ਨੇ ਕਿਹਾ ਕਿ ਮੇਰੇ ਜੋਤਿਸ਼ੀ ਨੇ ਕਿਹਾ ਹੈ ਕਿ ਕਿਤੇ ਵੀ ਬੈਠ ਜਾਣਾ ਪ੍ਰੰਤੂ ਘੁੰਮਣ ਵਾਲੀ ਕੁਰਸੀ ‘ਤੇ ਨਾ ਬੈਠਣਾ ਅਤੇ ਨਾ ਹੀ ਕਾਲੀ ਐਨਕ ਲਗਾਉਣਾ। ਉਨ੍ਹਾਂ ਨੇ ਕਿਹਾ ਕਿ ਉਦੋਂ ਤੋਂ ਉਹ ਸਥਿਰ ਕੁਰਸੀ ‘ਤੇ ਹੀ ਬੈਠਦੇ ਹਨ। ਕਿਤੇ ਇਸ ਦਾ ਕਾਰਨ ਇਹ ਤਾਂ ਨਹੀਂ ਕਿ ਹੁਣ ਉਨ੍ਹਾਂ ਨੂੰ ਕੁਰਸੀ ਖਿਸਕਣ ਦਾ ਡਰ ਲੱਗਣ ਲੱਗਾ ਹੈ। ਵਿੱਤ ਮੰਤਰੀ ਦੀ ਕੁਰਸੀ ਇਕ ਵਾਰ ਉਨ੍ਹਾਂ ਦੇ ਹੇਠੋਂ ਖਿਸਕ ਚੁੱਕੀ ਹੈ।

RELATED ARTICLES
POPULAR POSTS