Breaking News
Home / ਕੈਨੇਡਾ / ਵਾਰਡ 3 ਅਤੇ 4 ਦੀ ਸਕੂਲ ਟਰੱਸਟੀ ਲਈ ਪਰਭਜੋਤ ਕੈਂਥ ਉਤਰੀ ਚੋਣ ਮੈਦਾਨ ‘ਚ

ਵਾਰਡ 3 ਅਤੇ 4 ਦੀ ਸਕੂਲ ਟਰੱਸਟੀ ਲਈ ਪਰਭਜੋਤ ਕੈਂਥ ਉਤਰੀ ਚੋਣ ਮੈਦਾਨ ‘ਚ

ਬਰੈਂਪਟਨ/ਕੰਵਲਜੀਤ ਸਿੰਘ ਕੰਵਲ : 22 ਅਕਤੂਬਰ ਨੂੰ ਹੋਣ ਜਾ ਰਹੀਆਂ ਮਿਊਂਸਪਲ ਚੋਣਾਂ ਵਿਚਲੀਆਂ ਗਤੀਵਿਧੀਆਂ ਨੂੰ ਇੱਥੇ ਵੱਸਦੇ ਪੰਜਾਬੀ ਯੂਥ ਨੇ ਪੂਰੀ ਤਰ੍ਹਾਂ ਅਪਣਾ ਲੈਣ ਦੀ ਠਾਣ ਲਈ ਲੱਗਦੀ ਹੈ। ਲੰਘੀਆਂ ਫੈਡਰਲ ਅਤੇ ਪ੍ਰੋਵੈਨਸ਼ਲ ਚੋਣਾਂ ਦੌਰਾਨ ਇਸ ਖਿੱਤੇ ਤੋਂ ਯੂਥ ਨੂੰ ਮਿਲੇ ਵੱਡੇ ਹੁੰਗਾਰੇ ਨੇ ਇਹਨਾਂ ਚੋਣਾਂ ‘ਚ ਵੀ ਯੂਥ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਕੁੱਝ ਕਰ ਗੁਜਰਨ ਦੀ ਆਸ ਲਾਈ ਯੂਥ ਇਹਨਾਂ ਚੋਣਾਂ ‘ਚ ਖੁੱਲ੍ਹ ਕੇ ਮੈਦਾਨ ‘ਚ ਉਤਰਨਾ ਚਾਹੁੰਦਾ ਹੈ। ਇਸੇ ਲੜੀ ਦੀ ਅਮਿੱਟ ਹਸਤਾਖਰ ਹੈ ਪਰਭਜੋਤ ਕੈਂਥ ਜਿਸ ਨੇ ਬਰੈਂਪਟਨ ਦੇ ਬੁਖਾਰਾ ਗਰਿਲ ਰੈਸਟੂਰੈਂਟ ‘ਚ ਇਕ ਨਿਵੇਕਲੇ ਅੰਦਾਜ਼ ਰਾਹੀਂ ਆਪਣੀ ਬਰੈਂਪਟਨ ਦੇ ਵਾਰਡ ਨੰਬਰ 3 ਅਤੇ 4 ਤੋਂ ਪੀਲ ਸਕੂਲ ਟਰੱਸਟੀ ਲਈ ਚੋਣ ਮੁਹਿੰਮ ‘ਚ ਕੁੱਦਣ ਦਾ ਐਲਾਨ ਕੀਤਾ।
ਪੱਤਰਕਾਰਾਂ ਦੀ ਇਕ ਵੱਡੀ ਟੀਮ ਸਾਹਮਣੇ ਬੁਲਾਰਿਆਂ ‘ਚ ਸਾਰੇ ਉਹ ਲੋਕ ਸਨ ਜਿਹਨਾਂ ਨੇ ਪਰਭਜੋਤ ਕੈਂਥ ਨੂੰ ਛੋਟੀ ਉਮਰ ਤੋਂ ਲੈ ਕੇ ਉਸ ਦੇ ਹਰ ਖੇਤਰ ‘ਚ ਕੀਤੇ ਸੰਘਰਸ਼ ਅਤੇ ਅੱਗੇ ਵੱਧਦਿਆਂ ਬਹੁਤ ਨੇੜਿਓਂ ਵੇਖਿਆ ਸੀ। ਬੁਲਾਰਿਆਂ ‘ਚ ਪੀਲ ਸਕੂਲ ਬੋਰਡ ਦੇ ਸੇਵਾ ਮੁਕਤ ਅਧਿਆਪਕ ਸਟੀਫਨ ਰਦਰਫੋਰਡ, ਸਿਆਸੀ ਮਾਹਿਰ ਕਰਨਲ ਐਸ ਪੀ ਸਿੰਘ, ਯੋਰਕ ਯੂਨੀਵਸਿਟੀ ਦੇ ਪ੍ਰੋਫੈਸਰ ਡਾ: ਜੋਜ਼ ਅਚੈਵਰੀ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਪਰਭਜੋਤ ਕੈਂਥ ਦੇ ਸਕੂਲ ਯੂਨੀਵਰਿਸਟੀ ਅਤੇ ਸਮਾਜ ‘ਚ ਵਿਚਰਨ ਵੱਖ ਵੱਖ ਸਮਾਜ ਸੇਵੀ ਕੰਮਾਂ ਨੂੰ ਨੇੜਿਓਂ ਵੇਖਣ ਦੇ ਤਜ਼ਰਬਿਆਂ ਨੂੰ ਸਾਂਝਿਆਂ ਕੀਤਾ ਅਤੇ ਉਸ ਦੀ ਮੌਜੂਦਾ ਚੋਣਾਂ ‘ਚ ਕਾਮਯਾਬੀ ਲਈ ਭਾਈਚਾਰੇ ਤੋਂ ਹਰ ਸੰਭਵ ਮਦਦ ਦੀ ਆਸ ਕੀਤੀ।
ਚੇਤੇ ਰਹੇ ਪਰਭਜੋਤ ਕੁਆਲੀਟੇਟਿਵ ਅਤੇ ਕੁਆਂਟੀਟੇਟਿਵ ਰਿਸਰਚਰ, ਸਫਲ ਡਾਕੂਮੈਂਟਰੀ ਫਿਲਮ ਮੇਕਰ, ਮੋਟੀਵੇਸ਼ਨਲ ਸਪੀਕਰ, ਵਾਤਾਵਰਨ ਅਤੇ ਮਨੁੱਖੀ ਅਧਿਕਾਰਾਂ ਦੀ ਪੈਰੋਕਾਰ ਹੈ। ਪੀਲ ਡਿਸਟਰਿਕਟ ਸਕੂਲ ਬੋਰਡ ਤੋਂ ਪੜ੍ਹਾਈ ਸ਼ੁਰੂ ਕਰਨ ਵਾਲੀ ਪਰਭਜੋਤ ਕੈਂਥ ਨੇ ਉੱਚ ਸਿੱਖਿਆ ਯੌਰਕ ਯੂਨੀਵਰਿਟੀ ਤੋਂ ਪ੍ਰਾਪਤ ਕਰਕੇ ਸੀਨੀਅਰਜ਼ ਅਤੇ ਨੌਜਵਾਨਾਂ ਦੀਆਂ ਕਈ ਜੱਥੇਬੰਦੀਆਂ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਉਸ ਨੂੰ ਦੇਸ਼ ਵਿਦੇਸ਼ ਵਿੱਚ ਆਯੋਜਿਤ ਕਾਨਫਰੰਸਾਂ ‘ਚ ਕੈਨੇਡਾ ਦੀ ਅਗਵਾਈ ਕਰ ਚੁੱਕੀ ਹੈ। ਪਰਭਜੋਤ ਕੈਂਥ ਨੂੰ ਲੈਫਟੀਨੈਂਟ ਜਨਰਲ ਵੱਲੋਂ ਵਾਲੰਟੀਅਰ ਐਵਾਰਡ, ਕੈਨੇਡਾ 150 ਐਵਾਰਡ, ਮਨੁੱਖੀ ਅਧਿਕਾਰਾਂ ਲਈ ਕੀਤੇ ਕੰਮਾਂ ਬਦਲੇ ਮੈਰਿਟ ਐਵਾਰਡ ਆਫ ਅਵੇਅਰਨੈਸ ਸਮੇਤ ਕਈ ਐਵਾਰਡਾਂ ਨਾਲ ਮਾਲਾ ਮਾਲ ਹੈ। ਇਸ ਮੌਕੇ ਬੋਲਦਿਆਂ ਪਰਭਜੋਤ ਕੈਂਥ ਨੇ ਕਿਹਾ ਕਿ ਉਹ ਇਸ ਚੋਣ ਨੂੰ ਜਿੱਤਣ ਤੋਂ ਬਾਅਦ ਸਕੂਲ ਬੋਰਡ ਵਿੱਚ ਵੱਡੀਆਂ ਤਬਦੀਲੀਆਂ ਦਾ ਵਿਜਨ ਉਸ ਦੇ ਜਿਹਨ ਵਿੱਚ ਹੈ ਜਿਸ ਰਾਹੀਂ ਉਹ ਬੱਚਿਆਂ ਲਈ ਕਈ ਨਿਵੇਕਲੇ ਪ੍ਰੋਗਰਾਮ ਹੋਂਦ ਵਿੱਚ ਲਿਆਉਣਾ ਚਾਹੁੰਦੀ ਹੈ ਜਿਸ ਰਾਹੀਂ ਵਿਦਿਅਕ ਖੇਤਰ ‘ਚ ਵਿਕਾਸ ਹੋਣ ਦੀ ਉਹ ਆਸ ਰੱਖਦੀ ਹੈ।

Check Also

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਸਿਹਤ ਸਬੰਧੀ ਇੰਟਰਜੈੱਨਰੇਸ਼ਨਲ ਵਰਕਸ਼ਾਪ ਦਾ ਸਫਲ ਆਯੋਜਨ

ਕਈ ਮਾਹਿਰਾਂ ਅਤੇ ਸਮਾਜਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ …