Breaking News
Home / ਕੈਨੇਡਾ / ਕੈਨੇਡਾ ਰੈਵੀਨਿਊ ਏਜੰਸੀ ਨੇ ਸੀਈਆਰਐਸ ਲਈ ਅਰਜ਼ੀਆਂ ਖੋਲ੍ਹੀਆਂ

ਕੈਨੇਡਾ ਰੈਵੀਨਿਊ ਏਜੰਸੀ ਨੇ ਸੀਈਆਰਐਸ ਲਈ ਅਰਜ਼ੀਆਂ ਖੋਲ੍ਹੀਆਂ

ਕੋਵਿਡ -19 ਪ੍ਰਭਾਵਿਤ ਸੰਸਥਾਵਾਂ ਨੂੰ ਮਿਲੇਗੀ ਕਿਰਾਇਆ ਸਹਾਇਤਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼
ਕੈਨੇਡਾ ਰੈਵੀਨਿਊ ਏਜੰਸੀ ਨੇ ਕੈਨੇਡਾ ਐਮਰਜੈਂਸੀ ਕਿਰਾਇਆ ਸਬਸਿਡੀ (ਸੀਈਆਰਐਸ) ਲਈ ਅਰਜ਼ੀਆਂ ਖੋਲ੍ਹ ਦਿੱਤੀਆਂ ਹਨ। ਕਾਰੋਬਾਰ ਹੁਣ 27 ਸਤੰਬਰ ਤੋਂ 24 ਅਕਤੂਬਰ 2020 ਤੱਕ ਦੀ ਸਬਸਿਡੀ ਲਈ ਸਿੱਧੇ ਤੌਰ ‘ਤੇ ਕੈਨੇਡਾ ਰੈਵੀਨਿਊ ਏਜੰਸੀ (ਸੀਆਰਏ) ਮਾਈ ਬਿਜ਼ਨਸ ਅਕਾਊਂਟ, ਜਾਂ ਇੱਕ ਗ੍ਰਾਹਕ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਦੂਜੀ ਸੀਈਆਰਐਸ ਮਿਆਦ (25 ਅਕਤੂਬਰ ਤੋਂ 21 ਨਵੰਬਰ, 2020) ਲਈ ਅਰਜ਼ੀਆਂ 30 ਨਵੰਬਰ ਨੂੰ ਖੁੱਲ੍ਹਣਗੀਆਂ। ਕੋਵਿਡ-19 ਦੌਰਾਨ ਕਾਰੋਬਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਲਈ ਕੈਨੇਡਾ ਫੈਡਰਲ ਲਿਬਰਲ ਸਰਕਾਰ ਨੇ ਖਰਚੇ ਦਾ ਭੁਗਤਾਨ ਕਰਨ ਤੋਂ ਪਹਿਲਾਂ ਬਿਨੈਕਾਰਾਂ ਨੂੰ ਉਨ੍ਹਾਂ ਦੀ ਸੀਈਆਰ ਅਰਜ਼ੀ ਵਿੱਚ ਹੋਰ ਯੋਗ ਖਰਚੇ ਸ਼ਾਮਲ ਕਰਨ ਦੀ ਆਗਿਆ ਦੇਣ ਦਾ ਪ੍ਰਸਤਾਵ ਦਿੱਤਾ ਹੈ। ਇਸਦਾ ਅਰਥ ਇਹ ਹੈ ਕਿ ਸੰਸਥਾਵਾਂ ਆਪਣੇ ਦਾਅਵੇ ਦੀ ਮਿਆਦ ਦੇ ਸਬੰਧ ਵਿੱਚ ਪਹਿਲਾਂ ਤੋਂ ਅਦਾ ਕੀਤਾ ਗਿਆ ਕਿਰਾਇਆ ਅਤੇ ਹੋਰ ਯੋਗ ਰਕਮਾਂ ਦੇ ਨਾਲ-ਨਾਲ ਉਹ ਰਕਮ ਵੀ ਸ਼ਾਮਲ ਕਰ ਸਕਦੀਆਂ ਹਨ ਜੋ ਉਹਨਾਂ ਦੀਆਂ ਅਰਜ਼ੀਆਂ ਦਾਖਲ ਕਰਨ ਵੇਲੇ ਦਾਅਵੇ ਦੀ ਮਿਆਦ ਲਈ ਭੁਗਤਾਨ ਯੋਗ ਸਨ। ਸੀਆਰਏ ਨੇ ਇੱਕ ਸੀਈਆਰਐਸ ਆਨਲਾਈਨ ਕੈਲਕੁਲੇਟਰ ਅਤੇ ਐਪਲੀਕੇਸ਼ਨ ਫਾਰਮ ਲਾਂਚ ਕੀਤਾ ਹੈ ਜੋ ਕਿ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਲਗਭਗ ਸਮਾਨ ਰੂਪ ਵਿੱਚ ਡਿਜ਼ਾਇਨ ਕੀਤਾ ਗਿਆ ਹੈ। ਕੈਲਕੁਲੇਟਰ ਬਿਨੈਕਾਰਾਂ ਨੂੰ ਉਹਨਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਧਾਰ ‘ਤੇ, ਦਾਅਵਾ ਕਰਨ ਯੋਗ ਰਕਮ ਸਬੰਧੀ ਜਾਣਕਾਰੀ ਦੇਵੇਗਾ।
ਸੋਨੀਆ ਸਿੱਧੂ ਨੇ ਹੈਲਥ ਕਮੇਟੀ ‘ਚ ਸਿਹਤ ਮੰਤਰੀ ਪੈੱਟੀ ਹਜਦੂ ਨਾਲ ਕੀਤੇ ਸਵਾਲ, ਜਵਾਬ
ਸੋਨੀਆ ਸਿੱਧੂ, ਐੱਮ.ਪੀ ਬਰੈਂਪਟਨ ਸਾਊਥ ਨੇ ਪਿਛਲੇ ਹਫ਼ਤੇ ਹੈਲਥ ਕਮੇਟੀ ਵਿੱਚ ਸਿਹਤ ਮੰਤਰੀ ਪੈੱਟੀ ਹਜਦੂ ਨੂੰ ਸਵਾਲ ਕੀਤਾ ਕਿ ਫੈਡਰਲ ਸਰਕਾਰ ਕਿਸ ਤਰ੍ਹਾਂ ਪੀਲ ਵਿਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਰੀਜਨ ਆਫ਼ ਪੀਲ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਇਸਦੇ ਜਵਾਬ ਵਿਚ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਕੈਨੇਡਾ ਫੈੱਡਰਲ ਸਰਕਾਰ ਪੀਲ ਦੇ ਖੇਤਰ ਵਿਚ ਆਈਸੋਲੇਸ਼ਨ ਕਰਨ ਲਈ ਅਲੱਗ ਜਗ੍ਹਾ ਬਣਾਉਣ (ਆਈਸੋਲੇਸ਼ਨ ਸੈਂਟਰ) ਲਈ ਫੰਡਿੰਗ ਕਰ ਰਹੀ ਹੈ, ਜੋ ਕੋਵਿਡ-19 ਪਾਜ਼ੇਟਿਵ ਵਿਅਕਤੀਆਂ ਨੂੰ ਆਪਣੇ ਬਾਕੀ ਮੈਂਬਰਾਂ ਤੋਂ ਅਲੱਗ ਰਹਿਣ ਲਈ ਸਥਾਨ ਮੁਹੱਈਆ ਕਰਵਾਏਗਾ ਤਾਂ ਜੋ ਕੋਵਿਡ-19 ਦੇ ਫੈਲਾਅ ਨੂੰ ਘੱਟ ਕੀਤਾ ਜਾ ਸਕੇ। ਮੰਤਰੀ ਹਜਦੂ ਨੇ ਲੌਂਗ ਟਰਮ ਕੇਅਰ ਹੋਮਜ਼ ‘ਤੇ ਰਾਸ਼ਟਰੀ ਮਿਆਰ ਬਣਾਉਣ ਦੀ ਜ਼ਰੂਰਤ ਉਤੇ ਵੀ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਨਿੱਜੀ ਸੁਰੱਖਿਆ ਉਪਕਰਣਾਂ (ਪੀ.ਪੀ.ਈ) ਅਤੇ ਕੋਵਿਡ ਵੈਕਸੀਨ ਸਬੰਧੀ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਪਿਛਲੇ ਹਫਤੇ ਤੋਂ, ਕੈਨੇਡਾ ਫੈੱਡਰਲ ਸਰਕਾਰ ਵੱਲੋਂ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ 2.9 ਮਿਲੀਅਨ ਤੋਂ ਵੀ ਵੱਧ ਪੀਪੀਈ ਵਿਚ ਨਾਈਟ੍ਰਾਈਲ ਦਸਤਾਨੇ ਭੇਜੇ ਗਏ ਹਨ। ਇਸ ਤੋਂ ਇਲਾਵਾ ਪਿਛਲੇ ਕੁਝ ਮਹੀਨਿਆਂ ਵਿੱਚ 4.6 ਮਿਲੀਅਨ ਰੈਪਿਡ ਟੈਸਟ ਵੀ ਮੁਹੱਈਆ ਕਰਵਾਏ ਗਏ ਹਨ।

Check Also

ਕਿਸਾਨਾਂ ਦੇ ਹੱਕ ਵਿੱਚ ਆਈਆਂ ਸੀਨੀਅਰਜ਼ ਕਲੱਬਾਂ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਲੰਬੇ ਸਮੇਂ ਤੋਂ ਕਿਸਾਨ ਭਾਰਤ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਤਿੰਨ …