ਲੋਕਾਂ ਨੇ ਖੰਬੇ ਨਾਲ ਬੰਨ੍ਹ ਕੇ ਨੌਜਵਾਨਾਂ ਦੀ ਕੀਤੀ ਕੁਟਾਈ
ਮੋਗਾ : ਮੋਗਾ ਦੀ ਰਜਿੰਦਰਾ ਅਸਟੇਟ ਨਿਵਾਸੀ ਈਸ਼ਾ ਸ਼ਰਮਾ (22) ਆਪਣੀ ਮਾਂ ਨੂੰ ਦਵਾਈ ਦਿਵਾਉਣ ਗਈ ਸੀ। ਨੌਜਵਾਨ ਲੜਕੀ ਕਲੀਨਿਕ ਦੇ ਬਾਹਰ ਹੀ ਸੀ ਤਾਂ ਮੋਟਰ ਸਾਈਕਲ ‘ਤੇ ਸਵਾਰ ਦੋ ਨੌਜਵਾਨ ਉਸਦਾ ਮੋਬਾਇਲ ਖੋਹ ਕੇ ਭੱਜ ਗਏ। ਇਸ ਤੋਂ ਬਾਅਦ ਈਸ਼ਾ ਨੇ ਬਹਾਦਰੀ ਦਿਖਾਈ। ਉਸ ਨੇ ਰੌਲਾ ਪਾਉਂਦੇ ਹੋਏ ਇਕ ਕਿਲੋਮੀਟਰ ਤੱਕ ਸਕੂਟੀ ‘ਤੇ ਨੌਜਵਾਨਾਂ ਦਾ ਪਿੱਛਾ ਕੀਤਾ ਅਤੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਥੱਪੜ ਮਾਰੇ। ਇੰਨੇ ਨੂੰ ਲੋਕ ਵੀ ਇਕੱਠੇ ਹੋ ਗਏ ਅਤੇ ਦੋਵਾਂ ਚੋਰਾਂ ਨੂੰ ਖੰਭੇ ਨਾਲ ਬੰਨ੍ਹ ਕੇ ਖੂਬ ਕੁਟਾਪਾ ਕੀਤਾ। ਇਸ ਤੋਂ ਬਾਅਦ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਹੈ ਬਹਾਦੁਰ ਲੜਕੀ
ਈਸ਼ਾ ਸ਼ਰਮਾ ਦੇ ਪਿਤਾ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਸੋਮਵਾਰ ਨੂੰ ਮੇਰੀ ਬੇਟੀ ਆਪਣੀ ਮਾਂ ਨਾਲ ਦਵਾਈ ਲੈਣ ਗਈ ਸੀ। ਮੇਰੀ ਬੇਟੀ ਕਲੀਨਿਕ ਦੇ ਬਾਹਰ ਹੀ ਖੜ੍ਹੀ ਸੀ ਅਤੇ ਉਸਦੀ ਮਾਂ ਦਵਾਈ ਲੈਣ ਵਾਸਤੇ ਕਲੀਨਿਕ ਦੇ ਅੰਦਰ ਚਲੀ ਗਈ। ਬਾਈਕ ਸਵਾਰ ਆਏ ਅਤੇ ਉਸਦੀ ਬੇਟੀ ਕੋਲੋਂ ਮੋਬਾਇਲ ਖੋਹ ਕੇ ਭੱਜ ਗਏ। ਬੇਟੀ ਨੇ ਰੌਲਾ ਪਾਇਆ ਅਤੇ ਚੋਰਾਂ ਦਾ ਪਿੱਛਾ ਕੀਤਾ ਤਾਂ ਕੁਝ ਹੋਰ ਲੋਕ ਵੀ ਚੋਰਾਂ ਦਾ ਪਿੱਛਾ ਕਰਨ ਲੱਗੇ। ਸਾਹਮਣੇ ਤੋਂ ਕਾਰ ਆਉਣ ਕਰਕੇ ਚੋਰਾਂ ਨੂੰ ਬੇਟੀ ਨੇ ਫੜ ਲਿਆ। ਉਨ੍ਹਾਂ ਦੀ ਬੇਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹੋਟਲ ਮੈਨੇਜਮੈਂਟ ਦਾ ਕੋਰਸ ਕਰਦੀ ਹੈ। ਉਸ ਨੇ ਬਹਾਦਰੀ ਦਾ ਕੰਮ ਕੀਤਾ। ਪਿਤਾ ਨੂੰ ਆਪਣੀ ਬੇਟੀ ‘ਤੇ ਮਾਣ ਹੈ ਅਤੇ ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਕਦੀ ਵੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …