ਰਮਨੀਕ ਸਿੰਘ ਦੇ ਸੰਗੀਤ ਨਾਲ ਬਸੰਤ ਰਿਤੂ ਦੇ ਸਵਾਗਤੀ ਪ੍ਰੋਗਰਾਮ ਦਾ ਆਯੋਜਨ
ਬਰੈਂਪਟਨ : ਬਰੈਂਪਟਨ ਵਿਖੇ ਲੰਘੇ ਐਤਵਾਰ ਨੂੰ ਕੜਾਕੇ ਦੀ ਠੰਢ ਅਤੇ ਖਰਾਬ ਮੌਸਮ ਦੇ ਬਾਵਜੂਦ ਇਕ ਰੰਗੀਲੀ ਸੰਗੀਤਮਈ ਸ਼ਾਮ ਵਿਚ ਰਾਗ ਬਸੰਤ ਰਾਹੀਂ ਬਸੰਤ-ਰਿਤੂ ਦੀ ਆਮਦ ਦੇ ਸਵਾਗਤੀ ਪ੍ਰੋਗਰਾਮ ਅਯੋਜਿਤ ਕੀਤੇ ਗਏ ਅਤੇ ਬਸੰਤ-ਪੰਚਮੀ ਮਨਾਈ ਗਈ।ਨਿਰੋਲ ਕਲਾਸੀਕਲ ਇਸ ਪ੍ਰੋਗਰਾਮ ਵਿਚ ਹੋਰੀ-ਠੁਮਰੀ, ਲੋਕ-ਗੀਤ ਅਤੇ ਗੁਰਬਾਣੀ ਦੇ ਸ਼ਬਦ ਗਾਇਨ ਹੋਏ ਜਿਸਦਾ ਸਰੋਤਿਆਂ ਨੇ ਭਰਪੂਰ ਆਨੰਦ ਮਾਣਿਆ। ਇਸ ਪ੍ਰੋਗਰਾਮ ਵਿਚ ਭਾਰਤੀ ਕੌਂਸਲੇਟ ਤੋਂ ਡਿਪਟੀ ਕੌਂਸਲੇਟ- ਜਨਰਲ ਦਵਿੰਦਰਪਾਲ ਸਿੰਘ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸ਼ਿਰਕਤ ਕੀਤੀ ਅਤੇ ਬੈਠਕ ਦਾ ਆਨੰਦ ਮਾਣਿਆ। ਰਮਨੀਕ ਸਿੰਘ ਦੀ ਸ਼ਲਾਘਾ ਕਰਦਿਆਂ ਉਸ ਨੂੰ ਭਾਰਤੀ ਸੰਗੀਤ ਦਾ ਦੂਤ ਹੋਣ ਦਾ ਮਾਣ ਕਿਹਾ। ਨਾਦਿਆ ਹਾਸ਼ਿਮੀ ਨੇ ਸ਼ੇਅਰੋ-ਸ਼ਾਇਰੀ ਦੀ ਰੰਗਤ ਨਾਲ ਪ੍ਰੋਗਰਾਮ ਦਾ ਸੰਚਾਲਨ ਬਖੂਬੀ ਨਿਭਾਇਆ। ਪਰਿਵਾਰ ਵਲੋਂ ਵੀ ਆਏ ਮਹਿਮਾਨਾਂ ਦਾ ਸਵਾਦਲੇ ਪਕਵਾਨਾਂ ਨਾਲ ਰਜਵਾਂ ਸਵਾਗਤ ਕੀਤਾ ਗਿਆ।
ਸੰਗੀਤਮਈ ਸ਼ਾਮ ਅਤੇ ਬਸੰਤ ਪੰਚਮੀ ਮਨਾਈ
RELATED ARTICLES