ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਦੋਂ ਆਪਣੇ ਵਰਕਰਾਂ ਦੇ ਨਾਲ ਧਰਨੇ ‘ਤੇ ਬੈਠੇ ਸਨ ਤਾਂ ਉਨ੍ਹਾਂ ਨੂੰ ਪਾਣੀ ਦੀ ਪਿਆਸ ਲੱਗੀ ਅਤੇ ਉਨ੍ਹਾਂ ਨੇ ਪਾਣੀ ਮੰਗਿਆ। ਧਰਨਾ ਦੇਣ ਵਾਲੀ ਥਾਂ ‘ਤੇ ਨੇੜੇ-ਤੇੜੇ ਕਿਤੇ ਪਾਣੀ ਨਾ ਮਿਲਿਆ ਤਾਂ ਫਿਰ ਪਾਰਟੀ ਦੇ ਸੀਨੀਅਰ ਆਗੂ ਸ਼ਹਿਰ ਵੱਲ ਭੱਜੇ ਅਤੇ ਡਾਈਟ ਕੋਕ ਦਾ ਇੰਤਜ਼ਾਮ ਕਰ ਲਿਆਏ, ਉਹ ਵੀ 1 ਨਹੀਂ ਬਲਕਿ ਕਈ ਕਰੇਟ ਚੁੱਕ ਲਿਆਏ ਤਾਂ ਕਿ ਪਾਰਟੀ ਪ੍ਰਧਾਨ ਦੇ ਲਈ ਕੋਈ ਘਾਟ ਨਾ ਹੋਵੇ। ਕਈ ਪਾਰਟੀ ਆਗੂ ਕੋਲਡ ਡਰਿੰਕ ਵੀ ਲੈ ਆਏ ਜੋ ਕਿ ਠੰਢ ‘ਚ ਸੁਖਬੀਰ ਬਾਦਲ ਲਈ ਪੀਣਾ ਮੁਸ਼ਕਿਲ ਸੀ। ਫਿਰ ਉਨ੍ਹਾਂ ਨੇ ਡਾਇਟ ਕੋਕ ਨਾਲ ਹੀ ਕੰਮ ਚਲਾਇਆ।
Check Also
‘ਬੰਬਾਂ ਬਾਰੇ ਬਿਆਨ’: ਪ੍ਰਤਾਪ ਸਿੰਘ ਬਾਜਵਾ ਕੋਲੋਂ ਮੁਹਾਲੀ ਥਾਣੇ ਵਿਚ ਛੇ ਘੰਟੇ ਪੁੱਛ ਪੜਤਾਲ
ਮੁਹਾਲੀ ਦੇ ਸਾਈਬਰ ਅਪਰਾਧ ਥਾਣੇ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ ਮੁਹਾਲੀ/ਬਿਊਰੋ ਨਿਊਜ਼ …