ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਜਿਨ੍ਹਾਂ ਨੂੰ ਜਿੱਤੇ ਹੋਏ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਜੇ ਤੱਕ ਸੰਸਦ ‘ਚ ਸਹੁੰ ਨਹੀਂ ਚੁੱਕ ਸਕੇ। ਹਾਲਾਂਕਿ ਉਹ ਅਜਿਹਾ ਸਪੀਕਰ ਦੇ ਚੈਂਬਰ ‘ਚ ਵੀ ਕਰ ਸਕਦੇ ਸਨ ਪ੍ਰੰਤੂ ਉਨ੍ਹਾਂ ਦੀ ਇੱਛਾ ਹੈ ਕਿ ਉਹ ਹਾਊਸ ‘ਚ ਹੀ ਸਹੁੰ ਚੁੱਕਣ। ਦਰਅਸਲ ਦਸੰਬਰ ਮਹੀਨੇ ‘ਚ ਸੰਸਦ ਦਾ ਸਰਦਰੁੱਤ ਸੈਸ਼ਨ ਸ਼ੁਰੂ ਹੋਣਾ ਸੀ ਪੰਤੂ ਇਸ ਵਾਰ ਗੁਜਰਾਤ ਚੋਣਾਂ ਦੇ ਕਾਰਨ ਸੈਸ਼ਨ ਨੂੰ ਫਰਵਰੀ ਮਹੀਨੇ ਤੱਕ ਟਾਲ ਦਿੱਤਾ ਗਿਆ ਹੈ। ਅਜਿਹੇ ‘ਚ ਉਨ੍ਹਾਂ ਦਾ ਅਧਿਕਾਰਕ ਤੌਰ ‘ਤੇ ਸੰਸਦ ਮੈਂਬਰ ਬਣਨ ਦਾ ਸੁਪਨਾ ਵਿਚਾਲੇ ਹੀ ਲਟਕਿਆ ਹੋਇਆ ਹੈ। ਜਦੋਂ ਉਨ੍ਹਾਂ ਤੋਂ ਪੰਜਾਬ ਵਿਧਾਨ ਸਭਾ ਦੇ ਛੋਟੇ ਸੈਸ਼ਨ ਦੇ ਬਾਰੇ ‘ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਦੇ ਬਾਰੇ ‘ਚ ਕੀ ਕਹਿਣ ਉਹ ਤਾਂ ਹਾਲੇ ਖੁਦ ਹੀ ਸੜਕ ‘ਤੇ ਹਨ। ਤੁਸੀਂ ਉਨ੍ਹਾਂ ਦੀ ਗੱਲ ਹੀ ਨਹੀਂ ਕਰ ਰਹੇ ਜੋ ਸੈਸ਼ਨ ਹੀ ਨਹੀਂ ਕਰਵਾ ਰਹੇ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …