ਇਕ ਓਲੰਪਿਕ ’ਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਮਨੂ
ਪੈਰਿਸ/ਬਿਊਰੋ ਨਿਊਜ਼ : ਪੈਰਿਸ ਉਲੰਪਿਕ ’ਚ ਮੰਗਲਵਾਰ ਨੂੰ ਭਾਰਤ ਨੂੰ ਦੂਜਾ ਤਮਗਾ ਮਿਲਿਆ। ਸ਼ੂਟਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਨੇ 10 ਮੀਟਰ ਪਿਸਟਲ ਮਿਸਕਡ ਮੁਕਾਬਲੇ ’ਚ ਕਾਂਸੇ ਦਾ ਤਮਗਾ ਜਿੱਤ ਲਿਆ ਹੈ। ਮਨੂ ਤੇ ਸਰਬਜੋਤ ਦੀ ਜੋੜੀ ਨੇ ਕੋਰੀਆ ਦੀ ਟੀਮ ਨੂੰ 16-10 ਦੇ ਫਰਕ ਨਾਲ ਹਰਾਇਆ। ਜ਼ਿਕਰਯੋਗ ਹੈ ਕਿ ਮਨੂ ਭਾਕਰ ਨੇ 2 ਦਿਨ ਪਹਿਲਾਂ 10 ਮੀਟਰ ਵੁਮੈਨ ਪਿਸਟਲ ਮੁਕਾਬਲੇ ਵਿਚ ਵੀ ਕਾਂਸੇ ਦਾ ਤਮਗਾ ਜਿੱਤਿਆ ਸੀ। ਇਸ ਦੇ ਨਾਲ ਹੀ ਮਨੂ ਇਕ ਉਲੰਪਿਕ ਵਿਚ ਦੋ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਲੰਪਿਕ ਖੇਡਾਂ ’ਚ ਸ਼ੂਟਿੰਗ ’ਚ ਭਾਰਤ ਨੂੰ 12 ਸਾਲ ਬਾਅਦ ਡਬਲ ਮੈਡਲ ਮਿਲਿਆ ਹੈ। ਇਸ ਤੋਂ ਪਹਿਲਾਂ 2021 ਦੀਆਂ ਲੰਦਨ ਉਲੰਪਿਕ ਖੇਡਾਂ ’ਚ ਗਗਨ ਨਾਰੰਗ ਅਤੇ ਵਿਜੇ ਕੁਮਾਰ ਨੇ ਸ਼ੂਟਿੰਗ ’ਚ ਭਾਰਤ ਨੂੰ ਤਮਗੇ ਦਿਵਾਏ ਸਨ। ਮਨੂ ਭਾਕਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਜਦਕਿ ਸਰਬਜੋਤ ਸਿੰਘ ਅੰਬਾਲਾ ਜ਼ਿਲ੍ਹੇ ਦੇ ਪਿੰਡ ਧੀਨ ਦਾ ਰਹਿਣ ਵਾਲਾ ਹੈ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …