ਐਮਜੀਐਫ ਬਿਲਡਰ ਕੰਪਨੀ ਨੇ ਧੋਖੇ ਨਾਲ ਜ਼ਮੀਨ ਹੜੱਪਣ ਅਤੇ ਪੈਸੇ ਨਾ ਦੇਣ ਦਾ ਲਗਾਇਆ ਆਰੋਪ
ਜਲੰਧਰ/ਬਿਊਰੋ ਨਿਊਜ਼ : ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਉਨ੍ਹਾਂ ਦੀ ਰੀਅਲ ਅਸਟੇਟ ਕੰਪਨੀ ਜਨਤਾ ਲੈਂਡ ਪ੍ਰਮੋਟਰ ਖਿਲਾਫ਼ ਅਦਾਲਤ ਦੇ ਹੁਕਮਾਂ ’ਤੇ 150 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ‘ਆਪ’ ਵਿਧਾਇਕ ਖਿਲਾਫ਼ ਇਹ ਮਾਮਲਾ ਐਮਜੀਐਫ ਬਿਲਡਰ ਕੰਪਨੀ ਵੱਲੋਂ ਡੀਐਲਐਫ ਫੇਜ਼ 2 ਦੇ ਥਾਣੇ ਵਿਚ ਮਾਮਲਾ ਦਰਜ ਕਰਵਾਇਆ ਗਿਆ ਹੈ। ਐਮਜੀਐਫ ਕੰਪਨੀ ਨੇ ਆਰੋਪ ਲਗਾਇਆ ਹੈ ਕਿ ਜਨਤਾ ਲੈਂਡ ਪ੍ਰਮੋਟਰ ਨੇ ਐਮਜੀਐਫ ਦੀ ਜ਼ਮੀਨ ’ਤੇ ਇਕ ਪ੍ਰੋਜੈਕਟ ਤਿਆਰ ਕੀਤਾ ਸੀ ਪਰ ਸਮਝੌਤੇ ਅਨੁਸਾਰ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ। ਦਾਇਰ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸਮਝੌਤੇ ਅਨੁਸਾਰ ਜਨਤਾ ਲੈਂਡ ਪ੍ਰਮੋਟਰ ਨੇ ਐਮਜੀਐਫ ਕੰਪਨੀ ਨੂੰ 180 ਕਰੋੜ 41 ਲੱਖ 98 ਹਜ਼ਾਰ ਰੁਪਏ ਦੇਣੇ ਸਨ। ਪਰ ਜਨਤਾ ਲੈਂਡ ਪ੍ਰਮੋਟਰ ਵੱਲੋਂ ਸਿਰਫ਼ 24 ਕਰੋੜ 10 ਲੱਖ ਰੁਪਏ ਦਾ ਹੀ ਭੁਗਤਾਨ ਕੀਤਾ ਗਿਆ ਅਤੇ ਬਕਾਇਆ ਰਾਸ਼ੀ ਨਹੀਂ ਦਿੱਤੀ। ਐਮਜੀਐਫ ਵੱਲੋਂ ਦਿੱਤੀ ਸ਼ਿਕਾਇਤ ਵਿਚ ਜਨਤਾ ਲੈਂਡ ਪ੍ਰਮੋਟਰ ਕੰਪਨੀ ’ਤੇ ਪੈਸੇ ਨਾ ਦੇਣ ਅਤੇ ਧੋਖੇ ਨਾਲ ਜ਼ਮੀਨ ਹੜੱਪਣ ਦਾ ਦੋਸ਼ ਲਗਾਇਆ ਗਿਆ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ 6 ਨਵੰਬਰ ਨੂੰ ਸੱਦੀ ਸਿੱਖ ਵਿਦਵਾਨਾਂ ਤੇ ਪੱਤਰਕਾਰਾਂ ਦੀ ਅਹਿਮ ਇਕੱਤਰਤਾ
ਸੁਖਬੀਰ ਬਾਦਲ ਦੀ ਸਜ਼ਾ ਸਬੰਧੀ ਲਿਆ ਜਾ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ : ਲੰਘੇ ਦਿਨੀਂ …