Breaking News
Home / ਕੈਨੇਡਾ / ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦਾ ਟੈਕਸ ਘਟਾ ਕੇ 9% ਕਰ ਦਿੱਤਾ ਗਿਆ : ਸੋਨੀਆ ਸਿੱਧੂ

ਕੈਨੇਡਾ ਸਰਕਾਰ ਵਲੋਂ ਛੋਟੇ ਕਾਰੋਬਾਰਾਂ ਦਾ ਟੈਕਸ ਘਟਾ ਕੇ 9% ਕਰ ਦਿੱਤਾ ਗਿਆ : ਸੋਨੀਆ ਸਿੱਧੂ

ਕਿਹਾ – ਛੋਟੇ ਕਾਰੋਬਾਰੀ ਅਦਾਰੇ ਸਾਡੀ ਕਮਿਊਨਿਟੀ ਦੀ ਰੀੜ੍ਹ ਦੀ ਹੱਡੀ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਛੋਟੇ ਕਾਰੋਬਾਰਾਂ ਲਈ ਫ਼ੈੱਡਰਲ ਸਰਕਾਰ ਵੱਲੋਂ ਵਧਾਈ ਗਈ ਸਹਾਇਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸਰਕਾਰ ਛੋਟੇ ਕਾਰੋਬਾਰੀ ਅਦਾਰਿਆਂ ਲਈ ‘ਲਾਲ-ਫ਼ੀਤਾਸ਼ਾਹੀ’ ਵਿਚ ਕਮੀ ਕਰ ਰਹੀ ਹੈ ਅਤੇ ਨਵੇਂ ਕਾਰੋਬਾਰ ਸ਼ੁਰੂ ਕਰਨ, ਉਨ੍ਹਾਂ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨਵੀਆਂ ਮੰਡੀਆਂ ਤਲਾਸ਼ਣ ਵਿਚ ਹੇਠ ਲਿਖੇ ਢੰਗਾਂ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਰਹੀ ਹੈ:
ੲ ਸਮਾਲ ਬਿਜ਼ਨੈੱਸ ਟੈਕਸ 9% ਕਰ ਦਿੱਤਾ ਗਿਆ ਹੈ ਜੋ ਕਿ ਦੁਨੀਆਂ-ਭਰ ਦੇ ਦੇਸ਼ਾਂ ਨਾਲੋਂ ਸੱਭ ਤੋਂ ਘੱਟ ਹੈ।
ੲ ਕਰੈਡਿਟ ਕਾਰਡ ਕੰਪਨੀਆਂ ਵੱਲੋਂ ਬਿਜ਼ਨੈੱਸ ਅਦਾਰਿਆਂ ਨੂੰ ਚਾਰਜ ਕੀਤੀ ਜਾਣ ਵਾਲੀ ਫ਼ੀਸ ਘਟਾਈ ਗਈ ਹੈ ਜਦੋਂ ਉਨ੍ਹਾਂ ਦੇ ਗਾਹਕ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ।
ੲ ਡੇਢ ਬਿਲੀਅਨ ਤੋਂ ਵਧੀਕ ਨਵੇਂ ਗਾਹਕਾਂ ਨੂੰ ‘ਸੇਟਾ’ (ਕੈਨੇਡਾ ਯੌਰਪੀਅਨ ਯੂਨੀਅਨ ਕੰਪਰੀਹੈਂਸਿਵ ਟਰੇਡ ਐਗਰੀਮੈਂਟ), ‘ਸੀਪੀਟੀਪੀਪੀ’ (ਕੰਪਰੀਹੈਂਸਿਵ ਐਂਡ ਪਰੌਗਰੈੱਸਿਵ ਐਗਰੀਮੈਂਟ ਫ਼ਾਰ ਟਰਾਂਸ-ਪੈਸਿਫ਼ਿਕ ਪਾਰਟਨਰਸ਼ਿਪ) ਅਤੇ ‘ਨਾਫ਼ਟਾ’ (ਕੈਨੇਡਾ, ਯੂਨਾਈਟਿਡ ਸਟੇਟਸ ਮੈਕਸੀਕੋ ਐਗਰੀਮੈਂਟ) ਵਰਗੇ ਵਪਾਰਕ ਸਮਝੌਤਿਆਂ ਨਾਲ ਜੋੜਿਆ ਗਿਆ ਹੈ।
ੲ ਬਿਜ਼ਨੈੱਸ ਅਦਾਰਿਆਂ ਵੱਲੋਂ ਮੈਨੂਫ਼ੈਕਚਰਰਿੰਗ ਅਤੇ ਪਰੌਸੈੱਸਿੰਗ ਆਫ਼ ਗੁੱਡਜ਼ ਲਈ ਵਰਤੀ ਜਾਂਦੀ ਮਸ਼ੀਨਰੀ ਦੀ ਪੂਰੀ ਕੀਮਤ ਰਾਈਟ-ਆਫ਼ ਕਰਨ ਦੀ ਆਗਿਆ ਦਿੱਤੀ ਗਈ ਹੈ।
ੲ ਕਲੀਨ ਅਨੱਰਜੀ ਇਕੁਇਪਮੈਂਟ ਲਈ ਵਰਤੀ ਜਾਂਦੀ ਮਸ਼ੀਨਰੀ ਦੀ ਪੂਰੀ ਕੀਮਤ ਰਾਈਟ-ਆਫ਼ ਕਰਨ ਦੀ ਬਿਜ਼ਨੈੱਸ ਅਦਾਰਿਆਂ ਨੂੰ ਆਗਿਆ ਦਿੱਤੀ ਗਈ ਹੈ।
ੲ ਐਕਸੈੱਲਰੇਟਿਡ ਇਨਵੈੱਸਟਮੈਂਟ ਇਨਸੈਂਟਿਵ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਨਾਲ ਅਰਥਚਾਰੇ ਵਿਚ ਵਿਚਰ ਰਹੇ ਹਰੇਕ ਆਕਾਰ ਦੇ ਅਦਾਰੇ ਲਈ ਸਬੰਧਿਤ ਸਾਲ ਵਿਚ ਪ੍ਰਾਪਤ ਕੀਤੇ ਜਾਣ ਵਾਲੇ ਐਸਿੱਟਸ ਦਾ ਵੱਡਾ ਹਿੱਸਾ ਰਾਈਟ-ਆਫ਼ ਕੀਤਾ ਜਾਵੇਗਾ ਜਿਸ ਵਿਚ ਇਨਵੈੱਸਟਮੈਂਟ ਕੀਤੀ ਗਈ ਹੈ।
ੲ ਔਰਤਾਂ ਦੁਆਰਾ ਚਲਾਏ ਜਾ ਰਹੇ ਕਾਰੋਬਾਰਾਂ ਦੀ ਸਹਾਇਤਾ ਲਈ ਸਾਲ 2025 ਤੱਕ 2 ਬਿਲੀਅਨ ਡਾਲਰ ਪੂੰਜੀ ਨਿਵੇਸ਼ ਕਰਕੇ ਇਸ ਨੂੰ ਦੁੱਗਣਾ ਕਰ ਦਿੱਤਾ ਗਿਆ ਹੈ।
ਛੋਟੇ ਕਾਰੋਬਾਰੀ ਅਦਾਰੇ ਕੈਨੇਡਾ ਦੇ ਅਰਥਚਾਰੇ ਦਾ 98% ਭਾਗ ਬਣਦੇ ਹਨ ਅਤੇ ਇਸ ਦੇਸ਼ ਦੇ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ 8 ਮਿਲੀਅਨ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰ ਰਹੇ ਹਨ। ਇਨ੍ਹਾਂ ਵਿਚ ਰੈਸਟੋਰੈਂਟ, ਸਟੋਰ, ਸਰਵਿਸ-ਖ਼ੇਤਰ ਅਤੇ ਕਈ ਕੰਪਨੀਆਂ ਸ਼ਾਮਲ ਹਨ ਜੋ ਆਪਣੇ ਕਾਰੋਬਾਰ ਵਿਚ ਵਾਧਾ ਕਰ ਰਹੀਆਂ ਹਨ ਅਤੇ ਮਿਡਲ ਕਲਾਸ ਲਈ ਨੌਕਰੀਆਂ ਪੈਦਾ ਕਰ ਰਹੀਆਂ ਹਨ। ਬਰੈਂਪਟਨ ਅਤੇ ਕੈਨੇਡਾ ਦੇ ਹੋਰ ਛੋਟੇ ਕਾਰੋਬਾਰੀ ਅਦਾਰਿਆਂ ਦੇ ਮਾਲਕਾਂ ਨੂੰ ਇਸ ਦੇ ਬਾਰੇ ਸਬੰਧਿਤ ਧਿਰਾਂ ਨਾਲ ਗੱਲਬਾਤ ਕਰਨਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”ਛੋਟੇ ਕਾਰੋਬਾਰੀ ਅਦਾਰੇ ਸਾਡੀ ਕਮਿਊਨਿਟੀ ਦੀ ਰੀੜ੍ਹ ਦੀ ਹੱਡੀ ਹਨ। ਉਹ ਸਥਾਨਿਕ-ਵਾਸੀਆਂ ਨੂੰ ਵਧੀਆ ਰੋਜ਼ਗਾਰ ਦਿੰਦੇ ਹਨ ਅਤੇ ਕਈ ਤਰੀਕਿਆਂ ਨਾਲ ਦੇਸ਼ ਨੂੰ ਮਾਲਾ-ਮਾਲ ਕਰਦੇ ਹਨ। ਕੈਨੇਡਾ ਸਰਕਾਰ ਬਰੈਂਪਟਨ ਅਤੇ ਹੋਰ ਭਾਗਾਂ ਵਿਚ ਇਨ੍ਹਾਂ ਅਦਾਰਿਆਂ ਦੀ ਸਹਾਇਤਾ ਕਰਨ ਅਤੇ ਇਨ੍ਹਾਂ ਨੂੰ ਸਫ਼ਲ ਬਨਾਉਣ ਲਈ ਹਮੇਸ਼ਾ ਤਤਪਰ ਰਹਿੰਦੀ ਹੈ। ਏਸੇ ਲਈ ਸਰਕਾਰ ਨੇ ਇਨ੍ਹਾਂ ਛੋਟੇ ਕਾਰੋਬਾਰੀ ਅਦਾਰਿਆਂ ਉੱਪਰ ਟੈਕਸ ਘਟਾ ਕੇ 9% ਕੀਤਾ ਹੈ ਜਿਹੜਾ ਕਿ ਦੁਨੀਆਂ ਦੇ ਸਾਰੇ ਦੇਸ਼ਾਂ ਨਾਲੋਂ ਸੱਭ ਤੋਂ ਘੱਟ ਹੈ। ਇਸ ਨਾਲ ਇਨ੍ਹਾਂ ਅਦਾਰਿਆਂ ਨੂੰ 7500 ਡਾਲਰ ਸਲਾਨਾ ਦੀ ਬੱਚਤ ਹੋਵੇਗੀ।”

ਕੈਨੇਡੀਅਨ ਸਰਕਾਰ ਨੇ ਪੀਆਰ ਸ਼੍ਰੇਣੀ ਲਈ ਰਿਜ਼ਰਵ ਜਾਇਦਾਦ ਫੰਡ ‘ਚ ਕੀਤਾ ਵਾਧਾ
ਟੋਰਾਂਟੋ : ਕੈਨੇਡਾ ਵਿੱਚ ਪੀ.ਆਰ. ਲੈਣ ਦੇ ਸੁਪਨੇ ਦੇਖਣ ਵਾਲਿਆਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਕੈਨੇਡੀਅਨ ਸਰਕਾਰ ਨੇ ਪੀਆਰ ਸ਼੍ਰੇਣੀ ਲਈ ਰਿਜ਼ਰਵ ਜਾਇਦਾਦ ਫੰਡ (ਸ਼ੋਅ ਮਨੀ) ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਪੀਆਰ ਬੇਸ ‘ਤੇ ਕੈਨੇਡਾ ਜਾਣ ਲਈ ਹੋਰ ਵਧੇਰੇ ਰਿਜ਼ਰਵ ਫੰਡ ਸ਼ੋਅ ਕਰਨੇ ਪੈਣਗੇ।ਕੈਨੇਡੀਅਨ ਅਧਿਕਾਰੀਆਂ ਨੇ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਪ੍ਰੋਫਾਈਲਾਂ ਨੂੰ ਅਪਡੇਟ ਕਰਨ ਤੇ ਨਵੇਂ ਨਿਯਮਾਂ ਤਹਿਤ ਰਿਜ਼ਰਵ ਫੰਡ ਦੀ ਜ਼ਰੂਰਤ ਦੇ ਮੁਤਾਬਕ ਆਪਣੀ ਵਿੱਤੀ ਸਥਿਤੀ ਵਿੱਚ ਬਦਲਾਅ ਕਰਨ ਨੂੰ ਯਕੀਨੀ ਬਣਾਉਣ।ਨਿਯਮਾਂ ਵਿੱਚ ਬਦਲਾਅ ਤਹਿਤ ਹਰ ਪਰਿਵਾਰ ਲਈ ਲੋੜੀਂਦੇ ਫੰਡਾਂ ਵਿੱਚ 1.5 ਫੀਸਦੀ ਵਾਧਾ ਸ਼ਾਮਲ ਹੈ। ਮਸਲਨ ਜੇ ਕੋਈ ਵਿਅਕਤੀ ਕੈਨੇਡਾ ਵਿੱਚ ਇਕੱਲਾ ਜਾਂਦਾ ਹੈ ਤਾਂ ਉਸ ਨੂੰ 12,474 ਕੈਨੇਡੀਅਨ ਡਾਲਰ ਦੀ ਪਹਿਲਾਂ ਦੀ ਸ਼ਰਤ ਦੀ ਬਜਾਏ ਹੁਣ 12,669 ਕੈਨੇਡੀਅਨ ਡਾਲਰ ਦੀ ਰਕਮ ਦਾ ਸੈਟਲਮੈਂਟ ਫੰਡ ਦਿਖਾਉਣਾ ਪਵੇਗਾ।ਕੈਨੇਡੀਅਨ ਇਮੀਗ੍ਰੇਸ਼ਨ ਨਿਯਮਾਂ ਮੁਤਾਬਕ ਸਾਰੇ ਸੰਘੀ ਹੁਨਰਮੰਦ ਕਾਮੇ ਤੇ ਸੰਘੀ ਹੁਨਰਮੰਦ ਕਿੱਤੇ ਸ਼੍ਰੇਣੀ ਦੇ ਉਮੀਦਵਾਰ ਜਾਂ ਉਮੀਦਵਾਰਾਂ ਨੂੰ ਸੈਟਲਮੈਂਟ ਫੰਡਾਂ ਦਾ ਸਬੂਤ ਦਿਖਾਉਣਾ ਲਾਜ਼ਮੀ ਹੈ। ਬਦਲਦੇ ਹੋਏ ਨਿਯਮਾਂ ਦਾ ਪੰਜਾਬੀਆਂ ‘ਤੇ ਬਹੁਤ ਵੱਡਾ ਅਸਰ ਪਵੇਗਾ ਕਿਉਂਕਿ ਹਰ ਸਾਲ ਹਜ਼ਾਰਾਂ ਪੰਜਾਬੀ ਕੈਨੇਡਾ ਪਰਵਾਸ ਕਰਦੇ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …