Breaking News
Home / ਭਾਰਤ / ਇੱਛਾ ਸ਼ਕਤੀ : ਹਿਵਰੇ ਬਾਜ਼ਾਰ ਦੇ ਅਮੀਰ ਬਣਨ ਦੀ ਕਹਾਣੀ, ਆਮਦਨ 832 ਰੁਪਏ ਤੋਂ ਵਧ ਕੇ 32 ਹਜ਼ਾਰ ਹੋਈ

ਇੱਛਾ ਸ਼ਕਤੀ : ਹਿਵਰੇ ਬਾਜ਼ਾਰ ਦੇ ਅਮੀਰ ਬਣਨ ਦੀ ਕਹਾਣੀ, ਆਮਦਨ 832 ਰੁਪਏ ਤੋਂ ਵਧ ਕੇ 32 ਹਜ਼ਾਰ ਹੋਈ

ਮਹਾਂਰਾਸ਼ਟਰ ਦੇ ਇਸ ਪਿੰਡ ਨੇ ਪਾਣੀ ਬਚਾ ਕੇ ਆਪਣੀ ਆਮਦਨ 38 ਗੁਣਾ ਕਰ ਲਈ, ਅੱਜ ਇਥੇ 70 ਪਰਿਵਾਰ ਕਰੋੜਪਤੀ
ੲ ਇਥੇ ਵਿਦਿਆਰਥੀ ਪਾਣੀ ਦਾ ਆਡਿਟ ਕਰਦੇ ਹਨ। ਇਸਤੇਮਾਲ ਦੀ ਪੂਰੀ ਯੋਜਨਾ ਬਣਾਈ ਜਾਂਦੀ ਹੈ ੲ ਪਿੰਡ ਦੇ ਵਿਅਕਤੀਆਂ ‘ਚ 3 ਡਾਕਟਰ, 6 ਪ੍ਰੋਫੈਸਰ ਅਤੇ 100 ਤੋਂ ਜ਼ਿਆਦਾ ਇੰਜੀਨੀਅਰ, ਜੋ ਦੇਸ਼ ਦੇ ਵੱਖ-ਵੱਖ ਵਿਭਾਗਾਂ ‘ਚ ਕੰਮ ਕਰ ਰਹੇ ਹਨ
ਅਹਿਮਦਨਗਰ : ਅਹਿਮਦਨਗਰ ਤੋਂ 17 ਕਿਲੋਮੀਟਰ ਦੂਰ ਹੈ ਹਰਿਆਲੀ ਭਰਿਆ ਹਿਵਰੇ ਬਾਜ਼ਾਰ। ਪਿੰਡ ‘ਚ ਕਿਸੇ ਰਾਜਨੀਤਕ ਪਾਰਟੀ ਦਾ ਕੋਈ ਬੋਰਡ ਨਹੀਂ ਹੈ। ਇੱਛਾ ਸ਼ਕਤੀ ਦੇ ਨਾਲ ਅਤੇ ਲੋਕਾਂ ਦੇ ਸਹਿਯੋਗ ਨਾਲ ਬਦਲਾਅ ਕਿਸ ਤਰ੍ਹਾਂ ਆਉਂਦਾ ਹੈ ਇਸ ਪਿੰਡ ਨੇ ਲੰਘੇ 24 ਸਾਲਾਂ ‘ਚ ਕਰ ਦਿਖਾਇਆ ਹੈ।ਇਕ ਹਜ਼ਾਰ ਹੈਕਟੇਅਰ ‘ਚ ਵਸੇ 1650 ਵਿਅਕਤੀਆਂ ਦੇ ਇਸ ਪਿੰਡ ‘ਚ ਕੁੱਲ 315 ਪਰਿਵਾਰ ਹਨ। ਮਹੀਨੇ ਦੀ ਪ੍ਰਤੀ ਵਿਅਕਤੀ ਆਮਦਨ ਔਸਤਨ 32 ਹਜ਼ਾਰ ਰੁਪਏ ਹੈ। ਸਥਿਤੀ ਹਮੇਸ਼ਾ ਅਜਿਹੀ ਨਹੀਂ ਰਹਿੰਦੀ। 1972 ਤੋਂ 1982 ਦਰਮਿਆਨ ਪਿੰਡ ਦੇ ਹਾਲਾਤ ਬਹੁਤ ਖਰਾਬ ਸਨ। ਪ੍ਰਤੀ ਵਿਅਕਤੀ ਆਮਦਨ ਸਿਰਫ਼ 832 ਰਪਏ ਸੀ, ਉਦੋਂ ਲਗਾਤਾਰ ਤਿੰਨ ਸਾਲ ਸੋਕਾ ਪਿਆ, ਕਈ ਪਰਿਵਾਰ ਪਿੰਡ ਛੱਡ ਕੇ ਕਿਤੇ ਹੋਰ ਚਲੇ ਗਏ। ਉਸੇ ਦੌਰਾਨ ਪੋਪਟ ਪਵਾਰ ਵੀ ਚੌਥੀ ਪੜ੍ਹਨ ਤੋਂ ਬਾਅਦ ਪਿੰਡ ਛੱਡ ਕੇ ਚਲਿਆ ਗਿਆ। ਕ੍ਰਿਕਟ ਦੇ ਸ਼ੌਕੀਨ ਪਵਾਰ ਅੱਗੇ ਜਾ ਕੇ ਰਾਸ਼ਟਰੀ ਪੱਧਰ ‘ਤੇ ਕ੍ਰਿਕਟ ਖੇਡਣ ਲੱਗੇ। ਉਹ ਕਦੇ-ਕਦੇ ਪਿੰਡ ਆਉਂਦੇ ਅਤੇ ਹਾਲਤ ਦੇਖ ਕੇ ਦੁਖੀ ਹੁੰਦੇ। 1989 ‘ਚ ਜਦੋਂ ਪੰਚਾਇਤ ਦੀ ਚੋਣ ਹੋਣੀ ਸੀ ਤਾਂ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਨ ਦੀ ਪੇਸ਼ਕਸ਼ ਕੀਤੀ। ਉਹ ਮੰਨ ਗਏ, ਪਵਾਰ ਚੋਣ ਲੜੇ ਅਤੇ ਜਿੱਤ ਕੇ ਸਰਪੰਚ ਬਣੇ। ਉਦੋਂ ਪਿੰਡ ‘ਚ ਹਰਿਆਲੀ ਨਜ਼ਰ ਨਹੀਂ ਆਉਂਦੀ ਸੀ।
ਇਸ ਲਈ ਨਜ਼ਦੀਕੀ ਪਹਾੜੀਆਂ ‘ਤੇ ਲੋਕਾਂ ਨੇ ਬੂਟੇ ਲਗਾਉਣੇ ਸ਼ੁਰੂ ਕੀਤੇ। 26 ਜਨਵਰੀ 1990 ਨੂੰ ਪਿੰਡ ‘ਚ ਪਹਿਲੀ ਪੰਚਾਇਤੀ ਮੀਟਿੰਗ ਹੋਈ, ਜਿਸ ‘ਚ ਪੋਪਟ ਪਵਾਰ ਨੇ ਲੋਕਾਂ ਨੂੰ ਪਿੰਡ ਦੀ ਨੁਹਾਰ ਬਦਲਣ ਦੀ ਪੂਰੀ ਰੂਪ ਰੇਖਾ ਸਮਝਾਈ। ਜੰਗਲ ਦੀ ਸੰਭਾਲ ਲਈ ਪਿੰਡ ‘ਚ ਕੁਹਾੜੀ ‘ਤੇ ਪਾਬੰਦੀ ਲਗਾ ਦਿੱਤੀ ਅਤੇ ਕਿਸਾਨਾਂ ਦਾ ਰੁਝਾਨ ਗੰਨਾ, ਅਨਾਰ, ਕੇਲੇ ਜਿਹੀਆਂ ਨਕਦ ਫਸਲਾਂ ਵੱਲ ਸੀ, ਜਿਨ੍ਹਾਂ ‘ਚ ਬਹੁਤ ਪਾਣੀ ਲਗਦਾ ਸੀ। ਇਸ ਲਈ ਜ਼ਮੀਨ ਹੇਠਲਾ ਪਾਣੀ ਲੈਣ ‘ਤੇ ਪਾਬੰਦੀ ਲਗਾ ਦਿੱਤੀ ਗਈ। ਪਿੰਡ ‘ਚ 350 ਖੂਹ ਅਤੇ ਇਕ ਤਾਲਾਬ ਹੈ। ਰਿਚਾਰਜਿੰਗ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵਧਣ ਲੱਗਿਆ। ਸਰਕਾਰ ਦੀ ਮਦਦ ਨਾਲ ਵੱਡੀ ਗਿਣਤੀ ‘ਚ ਸਟਾਪ ਡੈਮ ਬਣਾਏ ਗਏ। ਇਸ ਨਾਲ ਪਾਲਤੂ ਜਾਨਵਰਾਂ ਨੂੰ ਚਾਰਾ ਮਿਲਣ ਲੱਗਿਆ ਅਤੇ ਦੁੱਧ ਦਾ ਕੰਮ ਵਧਣ ਲੱਗਿਆ। ਅੱਜ ਪਿੰਡ ‘ਚ ਰੋਜ਼ਾਨਾ 4-5 ਹਜ਼ਾਰ ਲੀਟਰ ਦੁੱਧ ਦਾ ਉਤਪਾਦਨ ਹੋਣ ਲੱਗਿਆ। ਸਕੂਲ ਦੇ ਵਿਦਿਆਰਥੀ ਪਾਣੀ ਦਾ ਆਡਿਟ ਕਰਦੇ। ਕਿੰਨੀ ਬਾਰਿਸ਼ ਹੋਈ, ਕਿੰਨਾ ਪਾਣੀ ਬਹਿ ਗਿਆ ਅਤੇ ਕਿੰਨਾ ਜ਼ਮੀਨ ‘ਚ ਚਲਾ ਗਿਆ? ਪਿੰਡ ਦੇ ਵਿਕਾਸ ਨੂੰ ਦੇਖ ਕੇ ਪਿੰਡ ਤੋਂ ਬਾਹਰ ਗਏ 70 ਪਰਿਵਾਰ ਵਾਪਸ ਆ ਗਏ।
ਅੱਜ ਨੇੜਲੇ ਪਿੰਡਾਂ ਨੂੰ ਹਿਵਰੇ ਬਾਜ਼ਾਰ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ। ਪਿੰਡ ਦੇ 70 ਪਰਿਵਾਰ ਕਰੋੜਪਤੀ ਹਨ, 47 ਉਚ ਸਿੱਖਿਅਕ ਹਨ, 68 ਨੌਜਵਾਨ ਫੌਜ ‘ਚ ਚੁਣੇ ਗਏ। ਪਿੰਡ ਦੇ ਵਿਅਕਤੀਆਂ ‘ਚੋਂ 3 ਡਾਕਟਰ, 6 ਪ੍ਰੋਫੈਸਰ ਅਤੇ 100 ਤੋਂ ਜ਼ਿਆਦਾ ਇੰਜੀਨੀਅਰ, ਫਾਰਮਰ ਜਿਹੇ ਵਿਸ਼ਿਆਂ ‘ਚ ਉਚ ਸਿੱਖਿਆ ਪ੍ਰਾਪਤ ਹਨ। ਜੋ ਦੇਸ਼ ‘ਚ ਅਲੱਗ-ਅਲੱਗ ਹਿੱਸਿਆਂ ‘ਚ ਕੰਮ ਕਰ ਰਹੇ ਹਨ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …