ਇਹ ਨਦੀ ਏਸ਼ੀਆ ਦੇ ਸਭ ਤੋਂ ਸਾਫ਼ ਪਿੰਡ ਮਾਵਲਿਨਨਾਂਗ ਦੇ ਕੋਲ ਹੈ
ਸ਼ਿਲਾਂਗ : ਇਹ ਤਸਵੀਰ ਪੂਰਬ ਦਾ ਸਕਾਟਲੈਂਡ ਕਹੇ ਜਾਣ ਵਾਲੇ ਮੇਘਾਲਿਆ ਦੀ ਉਮਨਗੋਤ ਨਦੀ ਦੀ ਹੈ। ਇਸ ਨੂੰ ਦੇਸ਼ ਦੀ ਸਭ ਤੋਂ ਸਾਫ਼ ਨਦੀ ਦਾ ਖਿਤਾਬ ਹਾਸਲ ਹੈ। ਪਾਣੀ ਇੰਨਾ ਸਾਫ਼ ਹੈ ਕਿ ਕਿਸ਼ਤੀ ਸ਼ੀਸ਼ੇ ‘ਤੇ ਤੈਰਦੀ ਨਜ਼ਰ ਆਉਂਦੀ ਹੈ। ਇਹ ਨਦੀ ਸ਼ਿਲਾਂਗ ਤੋਂ 85 ਕਿਲੋਮੀਟਰ ਦੂਰ ਭਾਰਤ-ਬੰਗਲਾਦੇਸ਼ ਸਰਹੱਦ ਦੇ ਕੋਲ ਪੂਰਬੀ ਜਯੰਤਿਯਾ ਹਿਲਜ਼ ਜ਼ਿਲ੍ਹੇ ਦੇ ਦਾਵਕੀ ਕਸਬੇ ਦਰਮਿਆਨ ਵਗਦੀ ਹੈ। ਇਸ ਨੂੰ ਪਹਾੜੀਆਂ ‘ਚ ਛੁਪਿਆ ਹੋਇਆ ਸਵਰਗ ਵੀ ਕਿਹਾ ਜਾਂਦਾ ਹੈ। ਇਸ ਸਫਾਈ ਦਾ ਕਾਰਨ ਇਥੇ ਰਹਿਣ ਵਾਲੇ ਖਾਸੀ, ਆਦਿਵਾਸੀ ਭਾਈਚਾਰੇ ਦੇ ਪੁਰਖਿਆਂ ਤੋਂ ਚਲੀ ਆ ਰਹੀ ਪਰੰਪਰਾ ਹੈ।
ਪਿੰਡ ਅਤੇ ਨਦੀ ਦੀ ਸਫਾਈ ਰੱਖਣਾ ਇਨ੍ਹਾਂ ਦੇ ਖੂਨ ‘ਚ ਵਸਿਆ ਹੋਇਆ ਹੈ। ਬਜ਼ੁਰਗ ਜਿਸ ਦੀ ਦੇਖਭਾਲ ਕਰਦੇ ਹਨ। ਉਮਨਗੋਤ ਤਿੰਨ ਪਿੰਡਾਂ ‘ਚੋਂ ਹੋ ਕੇ ਲੰਘਦੀ ਹੈ। ਦਾਵਕੀ, ਦਾਰੰਗ ਅਤੇ ਸ਼ੇਨਾਗਡੇਂਗ ਪਿੰਡਾਂ ‘ਚ ਵਗਦੀ ਹੈ। ਇਨ੍ਹਾਂ ਪਿੰਡਾਂ ਦੇ ਲੋਕਾਂ ਜ਼ਿੰਮੇ ਹੀ ਇਸ ਨਦੀ ਦੀ ਸਫਾਈ ਕਰਨ ਦਾ ਕੰਮ ਹੈ। ਮੌਸਮ ਅਤੇ ਟੂਰਿਸਟਾਂ ਦੀ ਗਿਣਤੀ ਦੇ ਹਿਸਾਬ ਨਾਲ ਮਹੀਨੇ ‘ਚ ਇਕ ਜਾਂ ਦੋ ਜਾਂ ਚਾਰ ਦਿਨ ਕਮਿਊਨਿਟੀ ਡੇਅ ਦੇ ਹੁੰਦੇ ਹਨ।
ਇਸ ਦਿਨ ਪਿੰਡ ਦੇ ਹਰ ਘਰ ਤੋਂ ਘੱਟੋ-ਘੱਟ ਇਕ ਵਿਅਕਤੀ ਨਦੀ ਦੀ ਸਫਾਈ ਦੇ ਲਈ ਆਉਂਦਾ ਹੈ। ਪਿੰਡ ‘ਚ ਲਗਭਗ 300 ਘਰ ਹਨ ਅਤੇ ਸਾਰੇ ਮਿਲ ਕੇ ਸਫਾਈ ਕਰਦੇ ਹਨ। ਨਵੰਬਰ ਤੋਂ ਅਪ੍ਰੈਲ ਤੱਕ ਸਭ ਤੋਂ ਜ਼ਿਆਦਾ ਟੂਰਿਸਟ ਆਉਂਦੇ ਹਨ। ਮਾਨਯੂਨ ‘ਚ ਵੋਟਿੰਗ ਬੰਦ ਰਹਿੰਦੀ ਹੈ। ਉਮਨਗੋਤ ਦੇ ਕੋਲ ਦੇ ਪਿੰਡ ਮਾਵਲਿਨਨਾਂਗ ਨੂੰ ਏਸ਼ੀਆ ਦਾ ਸਭ ਤੋਂ ਸਾਫ਼ ਪਿੰਡ ਦਾ ਦਰਜਾ ਹਾਸਲ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …