ਰੋਪੜ : ਨੰਗਲ ਤੋਂ ਭਾਖੜਾ ਡੈਮ ਤੱਕ ਵਾਲੀ ਦੁਨੀਆ ਦੀ ਸ਼ਾਇਦ ਇਹ ਪਹਿਲੀ ਟ੍ਰੇਨ ਹੋਵੇਗੀ, ਜਿਸ ‘ਚ ਸਫ਼ਰ ਕਰਨ ਦੇ ਲਈ ਤੁਹਾਨੂੰ ਕਿਰਾਇਆ ਨਹੀਂ ਦੇਣਾ ਪੈਂਦਾ। ਹੈਰਾਨੀ ਹੋਈ, ਪਰ ਇਹ ਸੱਚ ਹੈ। ਦੇਸ਼ ਦੇ ਪਹਿਲੇ ਅਤੇ ਸਭ ਤੋਂ ਵੱਡੇ ਭਾਖੜਾ-ਨੰਗਲ ਡੈਮ ਦੇ ਨਿਰਮਾਣ ਸਮੇਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਸਾਹਮਣੇ ਆਈਆਂ, ਇਸ ਬਾਰੇ ‘ਚ ਘੱਟ ਹੀ ਲੋਕ ਜਾਣਦੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਚਟਾਨਾਂ ਨੂੰ ਕੱਟ ਕੇ ਬੜੇ ਔਖੇ ਰਸਤਿਆਂ ਰਾਹੀਂ ਨਿਰਮਾਣ ਸਮੱਗਰੀ ਪਹੁੰਚਾਉਣ ਦੇ ਲਈ (ਬੀਬੀਐਮਬੀ) (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਨੇ ਇਕ ਟਰੇਨ ਚਲਾਈ ਸੀ, ਜੋ 69 ਸਾਲ ਤੋਂ ਲਗਾਤਾਰ ਚੱਲ ਰਹੀ ਹੈ। 25 ਪਿੰਡਾਂ ਦੇ ਸੈਂਕੜੇ ਲੋਕਾਂ ਨੂੰ ਇਹ ਟ੍ਰੇਨ ਰੋਜ਼ਾਨਾ ਮੰਜ਼ਿਲ ਤੱਕ ਪਹੁੰਚਾਉਂਦੀ ਹੈ। 1949 ‘ਚ ਸ਼ੁਰੂ ਕੀਤੀ ਗਈ ਇਹ ਟ੍ਰੇਨ ਨੰਗਲ ਤੋਂ ਡੈਮ ਤੱਕ ਦਾ ਸਫ਼ਰ ਰੋਜ਼ਾਨਾ ਦੋ ਵਾਰ ਤਹਿ ਕਰਦੀ ਹੈ। ਬੀਬੀਐਮਬੀ ਦਾ ਕਹਿਣਾ ਹੈ ਕਿ ਡੈਮ ਦਾ ਨਿਰਮਾਣ ਕਿਸ ਤਰ੍ਹਾਂ ਹੋਇਆ ਅਤੇ ਕਿਹੜੀਆਂ-ਕਿਹੜੀਆਂ ਚੁਣੌਤੀਆਂ ਆਈਆਂ। ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੇ ਲਈ ਇਹ ਟ੍ਰੇਨ ਲਗਾਤਾਰ ਚਲਾਈ ਜਾ ਰਹੀ ਹੈ।
25 ਪਿੰਡਾਂ ਦੇ ਲੋਕ ਰੋਜ਼ਾਨਾ ਭਾਖੜਾ ਤੋਂ ਨੰਗਲ ਦਾ ਕਰਦੇ ਹਨ ਸਫ਼ਰ, ਇਸ ਟ੍ਰੇਨ ‘ਚ ਟੀਟੀਈ ਹੀ ਨਹੀਂ
ਰੋਜ਼ਾਨਾ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇਹ ਟ੍ਰੇਨ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਹੰਡੋਲਾ, ਅਲੀਂਡਾ ਅਤੇ ਸਵਾਮੀਪੁਰ ਦੇ ਵਿਦਿਆਰਥੀ ਇਸ ਟ੍ਰੇਨ ਰਾਹੀਂ ਹੀ ਸਫ਼ਰ ਕਰਦੇ ਹਨ। ਨੰਗਲ ਸਿਲਾਈ, ਕਢਾਈ ਦਾ ਕੰਮ ਸਿੱਖ ਰਹੀ ਜਯੋਤੀ, ਮਨੀਸ਼ਾ, ਸ਼ਾਨੂੰ ਅਤੇ ਦੀਪੂ ਦਾ ਕਹਿਣਾ ਕਿ ਉਨ੍ਹਾਂ ਨੂੰ ਸਭ ਤੋਂ ਨਜ਼ਦੀਕ ਸ਼ਹਿਰ ਨੰਗਲ ਹੀ ਹੈ। ਇਸ ਟ੍ਰੇਨ ਦੇ ਰਾਹੀਂ ਉਹ ਆਸਾਨੀ ਨਾਲ ਰੋਜ਼ ਨੰਗਲ ਪਹੁੰਚ ਜਾਂਦੀ ਹੈ। ਉਨ੍ਹਾਂ ਦੇ ਪਿੰਡ ਆਉਣ-ਜਾਣ ਦੇ ਲਈ ਕੋਈ ਹੋਰ ਸਾਧਨ ਨਹੀਂ। ਹੰਡੋਲਾ ਦੀ ਰਹਿਣ ਵਾਲੀ ਵੰਦਨਾ ਅਤੇ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਭਟੋਲੀ ਕਾਲਜ ‘ਚ ਬੀਏ ਪਹਿਲੇ ਭਾਗ ਦੀ ਵਿਦਿਆਰਥਣ ਹੈ, ਉਹ ਰੋਜ਼ਾਨਾ ਇਸੇ ਟ੍ਰੇਨ ਰਾਹੀਂ ਆਉਂਦੀ-ਜਾਂਦੀ ਹੈ। ਟ੍ਰੇਨ ‘ਚ ਨਾ ਕੋਈ ਹਾਕਰ ਹੈ ਅਤੇ ਨਾ ਹੀ ਕੋਈ ਟੀਟੀਈ ਮਿਲੇਗਾ।
1949 ਤੋਂ 1963 ਤੱਕ ਇਸ ਟ੍ਰੇਨ ਰਾਹੀਂ ਨਿਰਮਾਣ ਸਮੱਗਰੀ ਲਿਆ ਕੇ ਬਣਾਇਆ ਗਿਆ ਸੀ ਭਾਖੜਾ-ਨੰਗਲ ਡੈਮ
ਡੈਮ ਬਣਾਉਂਦੇ ਸਮੇਂ ਕੀਤਾ ਗਿਆ ਸੀ ਟ੍ਰੇਨ ਚਲਾਈ ਰੱਖਣ ਦਾ ਵਾਅਦਾ
ਭਾਖੜਾ ਡੈਮ ਦੇ ਨਿਰਮਾਣ ‘ਚ ਅਹਿਮ ਯੋਗਦਾਨ ਪਾਉਣ ਵਾਲੀ ਇਸ ਟ੍ਰੇਨ ‘ਚ ਸ਼ੁਰੂਆਤੀ ਦੌਰ ‘ਚ 10 ਬੋਗੀਆਂ ਹੁੰਦੀਆਂ ਸਨ। ਇਸ ਟ੍ਰੇਨ ਰਾਹੀਂ ਨੰਗਲ ਤੋਂ ਸੀਮਿੰਟ ਅਤੇ ਔਜਾਰ ਸਮੇਤ ਮਜ਼ਦੂਰ ਡੈਮ ਸਾਈਟ ਤੱਕ ਪਹੁੰਚਦੇ ਸਨ। ਡੈਮ ਦੇ ਲਈ ਜ਼ਮੀਨ ਐਕਵਾਇਰ ਕਰਦੇ ਸਮੇਂ ਮੈਨੇਜਮੈਂਟ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਹੂਲਤ ਨੂੰ ਧਿਆਨ ‘ਚ ਰੱਖਦੇ ਹੋਏ ਇਹ ਟ੍ਰੇਨ ਹਮੇਸ਼ਾ ਚਲਦੀ ਰਹੇਗੀ ਅਤੇ ਇਹ ਕ੍ਰਮ ਬਾਦਸਤੂਰ ਅੱਜ ਵੀ ਜਾਰੀ ਹੈ। ਟ੍ਰੇਨ ਚਲਾਉਣ ਦੇ ਲਈ ਬੀਬੀਐਮਬੀ (ਭਾਖੜਾ ਬਿਆਸ ਮੈਨੇਜਮੈਂਟ ਬੋਰਡ) ਹਰ ਸਾਲ ਬਜਟ ਨਿਰਧਾਰਤ ਕਰਦੀ ਹੈ। 2017-18 ਦੇ ਲਈ ਲਗਭਗ ਸਾਢੇ 57 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਸੀ। ਰੇਲਵੇ ਐਕਸ਼ੀਅਨ ਆਰ ਕੇ ਸਿੰਗਲਾ ਨੇ ਦੱਸਿਆ ਕਿ ਇਸ ਟ੍ਰੇਨ ਨਾਲ ਲੋਕਾਂ ਨੂੰ ਫਾਇਦਾ ਹੈ ਇਸ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਗਾਤਾਰ ਇਸ ਨੂੰ ਚਲਾ ਰਹੀ ਹੈ।
Home / ਭਾਰਤ / ਦੁਨੀਆ ਦੀ ਪਹਿਲੀ ਫਰੀ ਟ੍ਰੇਨ : 69 ਸਾਲ ਤੋਂ ਕਰਵਾ ਰਹੀ ਭਾਖੜਾ ਤੋਂ ਨੰਗਲ ਤੱਕ ਦਾ ਸਫ਼ਰ, ਸਾਰੇ ਡੱਬੇ ਲੱਕੜੀ ਦੇ, ਮਕਸਦ-ਨੌਜਵਾਨ ਪੀੜ੍ਹੀ ਜਾਣ ਸਕੇ ਕਿਸ ਤਰ੍ਹਾਂ ਬਣਿਆ ਦੇਸ਼ ਦਾ ਸਭ ਤੋਂ ਵੱਡਾ ਡੈਮ
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …