Breaking News
Home / ਭਾਰਤ / ਹੁਣ ਲੰਡਨ ‘ਚ ਭਾਰਤੀ ਹੈਕਰ ਨੇ ਉਠਾਏ ਵੋਟਿੰਗ ਮਸ਼ੀਨਾਂ ‘ਤੇ ਸਵਾਲ

ਹੁਣ ਲੰਡਨ ‘ਚ ਭਾਰਤੀ ਹੈਕਰ ਨੇ ਉਠਾਏ ਵੋਟਿੰਗ ਮਸ਼ੀਨਾਂ ‘ਤੇ ਸਵਾਲ

2014 ਦੀਆਂ ਲੋਕ ਸਭਾ ਚੋਣਾਂ ‘ਚ ਈਵੀਐਮ ਹੋਈਆਂ ਸਨ ਹੈਕ
ਨਵੀਂ ਦਿੱਲੀ : ਹਰ ਵਾਰ ਚੋਣਾਂ ਤੋਂ ਪਹਿਲਾਂ ਈਵੀਐਮ ‘ਤੇ ਉਂਜ ਤਾਂ ਸਿਆਸੀ ਪਾਰਟੀਆਂ ਵਲੋਂ ਸਵਾਲ ਉਠਦੇ ਰਹੇ ਹਨ। ਹੁਣ ਲੰਡਨ ਵਿਚ ਇਕ ਭਾਰਤੀ ਹੈਕਰ ਨੇ ਨਾ ਸਿਰਫ ਇਹ ਦੋਸ਼ ਲਾਇਆ ਹੈ ਬਲਕਿ ਮੱਧ ਪ੍ਰਦੇਸ਼, ਛੱਤੀਸ਼ਗੜ੍ਹ ਤੇ ਰਾਜਸਥਾਨ ਵਿਚ ਕਾਂਗਰਸ ਦੀ ਜਿੱਤ ਦਾ ਸਿਹਰਾ ਵੀ ਖੁਦ ਲੈ ਲਿਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ ਉਸਦੀ ਟੀਮ ਨੇ ਇਨ੍ਹਾਂ ਸੂਬਿਆਂ ਵਿਚ ਕਾਂਗਰਸ ਨੂੰ ਬਚਾ ਲਿਆ। ਇਸ ਸਭ ਦਰਮਿਆਨ ਹਾਲਾਂਕਿ ਕਾਂਗਰਸੀ ਆਗੂ ਕਪਿਲ ਸਿੱਬਲ ਦੀ ਉਥੇ ਮੌਜੂਦਗੀ ਨੂੰ ਲੈ ਕੇ ਸਵਾਲ ਖੜ੍ਹਾ ਹੋ ਗਿਆ ਹੈ। ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਲੋਕਤੰਤਰੀ ਵਿਵਸਥਾ ਨੂੰ ਬਦਨਾਮ ਕਰਨ ਲਈ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਉਥੇ ਭੇਜਿਆ ਹੈ। ਜਦਕਿ ਚੋਣ ਕਮਿਸ਼ਨ ਨੇ ਹੈਕਰ ਦੇ ਅਜਿਹੇ ਦਾਅਵਿਆਂ ਵਿਰੁੱਧ ਕਾਨੂੰਨੀ ਕਾਰਵਾਈ ‘ਤੇ ਵਿਚਾਰ ਕਰਨ ਦੀ ਗੱਲ ਕਰਦਿਆਂ ਈਵੀਐਮ ਨੂੰ ਛੇੜਛਾੜ ਤੋਂ ਮੁਕਤ ਕਰਾਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਲੰਡਨ ਵਿਚ ਸਕਾਈਪ ਜ਼ਰੀਏ ਪੱਤਰਕਾਰਾਂ ਨਾਲ ਗੱਲਬਾਤ ਕਰਨ ਵਾਲੇ ਕਥਿਤ ਭਾਰਤੀ ਹੈਕਰ ਨੇ 2014 ਦੀਆਂ ਲੋਕ ਸਭਾ ਚੋਣਾਂ ਨੂੰ ‘ਹੈਕਡ’ ਦੱਸਿਆ ਸੀ। ਉਸੇ ਨੇ ਦਾਅਵਾ ਕੀਤਾ ਕਿ ਈਵੀਐਮ ਦੀ ਹੈਕਿੰਗ ਹੋ ਸਕਦੀ ਹੈ। ਕਮਿਸ਼ਨ ਨੇ ਤੁਰੰਤ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਈਵੀਐਮ ਪੂਰੀ ਤਰ੍ਹਾਂ ਸੁਰੱਖਿਅਤ ਹਨ। ਮਸ਼ੀਨ ਤਕਨੀਕੀ ਮਾਹਿਰਾਂ ਦੀ ਨਿਗਰਾਨੀ ਵਿਚ ਹੀ ਤਿਆਰ ਹੁੰਦੀ ਹੈ। ਲੰਡਨ ਵਿਚ ਹੈਕਿੰਗ ਨੂੰ ਲੈ ਕੇ ਕਰਵਾਏ ਗਏ ਇਥ ਪ੍ਰੋਗਰਾਮ ਨੂੰ ਚੋਣ ਕਮਿਸ਼ਨ ਨੇ ‘ਸਪਾਂਸਰਡ’ ਕਰਾਰ ਦਿੱਤਾ ਹੈ। ਕਮਿਸ਼ਨ ਨੇ ਇਕ ਵਾਰ ਮੁੜ ਆਪਣੀ ਇਸ ਗੱਲ ਨੂੰ ਦੁਹਰਾਇਆ ਕਿ ਸਾਲ 2010 ਵਿਚ ਹੀ ਕਮਿਸ਼ਨ ਨੇ ਮਸ਼ੀਨਾਂ ਦੀ ਗੁਣਵਤਾ ਜਾਚਣ-ਪਰਖਣ ਦੇ ਲਿਹਾਜ਼ ਨਾਲ ਇਕ ਤਕਨੀਕੀ ਕਮੇਟੀ ਗਠਿਤ ਕੀਤੀ ਸੀ। ਸਾਰੀਆਂ ਮਸ਼ੀਨਾਂ ਇਸ ਕਮੇਟੀ ਦੀ ਦੇਖ ਰੇਖ ਹੇਠ ਹੀ ਬਣਦੀਆਂ ਹਨ।
ਈਵੀਐਮਜ਼ ਪੂਰੀ ਤਰ੍ਹਾਂ ਸੁਰੱਖਿਅਤ: ਚੋਣ ਕਮਿਸ਼ਨ
ਨਵੀਂ ਦਿੱਲੀ: ਭਾਰਤੀ ਸਾਈਬਰ ਮਾਹਿਰ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿਚ ਗੜਬੜੀ ਦੇ ਦਾਅਵਿਆਂ ਦਰਮਿਆਨ ਚੋਣ ਕਮਿਸ਼ਨ ਨੇ ਕਿਹਾ ਕਿ ਈਵੀਐਮਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਉਹ ਆਪਣੇ ਉਸ ਬਿਆਨ ‘ਤੇ ਪੂਰੀ ਤਰ੍ਹਾਂ ਖੜ੍ਹੀ ਹੈ ਕਿ ਈਵੀਐਮਜ਼ ਪੂਰੀ ਤਰ੍ਹਾਂ ਸੌ ਫੀਸਦ ਫੁਲ ਪਰੂਫ ਹਨ। ਉਂਜ ਕਮਿਸ਼ਨ ਨੇ ਕਿਹਾ ਕਿ ਉਹ ਈਵੀਐਮਜ਼ ਵਿਚ ਸੇਂਧ ਦਾ ਦਾਅਵਾ ਕਰਨ ਵਾਲੇ ਸਾਈਬਰ ਮਾਹਿਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰੇਗੀ।
ਜੇਤਲੀ ਵੱਲੋਂ ਦੋਸ਼ ਬੇਬੁਨਿਆਦ ਕਰਾਰ
ਨਵੀਂ ਦਿੱਲੀ: ਵਿੱਤ ਮੰਤਰੀ ਅਰੁਣ ਜੇਤਲੀ ਨੇ 2014 ਦੀਆਂ ਆਮ ਚੋਣਾਂ ਵਿੱਚ ਈਵੀਐਮਜ਼ ਨਾਲ ਛੇੜਛਾੜ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਕਾਂਗਰਸ ਦਾ ਪਾਗਲਪਣ ਇਸ ਕਦਰ ਵਧ ਗਿਆ ਹੈ ਕਿ ਇਹ ਲਾਗ ਦਾ ਰੂਪ ਲੈਣ ਲੱਗਾ ਹੈ। ਜੇਤਲੀ ਨੇ ਟਵੀਟ ਕਰਦਿਆਂ ਕਿਹਾ, ‘ਕੀ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਚੋਣ ਕਮਿਸ਼ਨ ਤੇ ਇਸ ਨਾਲ ਜੁੜੇ ਲੱਖਾਂ ਸਟਾਫ ਮੈਂਬਰ ਈਵੀਐਮਜ਼ ਦੇ ਨਿਰਮਾਣ ਤੇ ਇਸ ਦੀ ਪ੍ਰੋਗਰਾਮਿੰਗ ਵਿੱਚ ਸ਼ਾਮਲ ਸਨ। ਦੋਸ਼ ਸਰਾਸਰ ਬੇਬੁਨਿਆਦ ਹਨ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …