10.3 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀ'ਵਿਸ਼ਵ ਪੰਜਾਬੀ ਸਭਾ ਕੈਨੇਡਾ' ਵੱਲੋਂ ਤਿੰਨ ਰੋਜ਼ਾ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਮਾਪਤ

‘ਵਿਸ਼ਵ ਪੰਜਾਬੀ ਸਭਾ ਕੈਨੇਡਾ’ ਵੱਲੋਂ ਤਿੰਨ ਰੋਜ਼ਾ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਸਮਾਪਤ

ਦੁਨੀਆ ਭਰ ਦੇ ਅਨੇਕਾਂ ਵਿਦਵਾਨਾਂ ਨੇ ਕਾਨਫਰੰਸ ‘ਚ ਕੀਤੀ ਸ਼ਿਰਕਤ
ਬਰੈਂਪਟਨ/ਰਮਿੰਦਰ ਵਾਲੀਆ : ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਤਿੰਨ ਰੋਜ਼ਾ ਛੇਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਇਤਿਹਾਸਿਕ ਮੀਲ ਪੱਥਰ ਸਥਾਪਿਤ ਕਰਦੀ ਹੋਈ ਤੇ ਇਤਿਹਾਸਿਕ ਪੈੜਾਂ ਛੱਡਦੀ ਹੋਈ ਸਮਾਪਤ ਹੋਈ। ਜ਼ਿਕਰਯੋਗ ਹੈ ਕਿ ਤਿੰਨ ਰੋਜ਼ਾ ਵਿਸ਼ਵ ਪੰਜਾਬੀ ਕਾਨਫਰੰਸ ਮਿਤੀ 20,21ਅਤੇ 22 ਜੂਨ ਨੂੰ ਵਿਸ਼ਵ ਪੰਜਾਬੀ ਭਵਨ ਕੈਨੇਡਾ, 114 ਕੈਨੇਡੀ ਰੋਡ, ਸਾਊਥ ਬਰੈਂਪਟਨ ਵਿਖੇ ਕਰਵਾਈ ਗਈ। ਜਿਸਦਾ ਵਿਸ਼ਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ, ਵਿਸ਼ਵੀਕਰਨ ਅਤੇ ਪੰਜਾਬੀ ਡਾਇਸਪੋਰਾ ਸਨ। ਇਸ ਕਾਨਫ਼ਰੰਸ ਵਿੱਚ ਦੁਨੀਆਂ ਭਰ ਵਿੱਚੋਂ ਅਨੇਕਾਂ ਹੀ ਵਿਦਵਾਨਾਂ ਨੇ ਪਹੁੰਚ ਕੇ ਸ਼ਿਰਕਤ ਕੀਤੀ। ਉਹਨਾਂ ਦੇ ਰਹਿਣ ਸਹਿਣ ਤੇ ਖਾਣ ਪੀਣ ਦਾ ਵਿਸ਼ੇਸ਼ ਪ੍ਰਬੰਧ ਸੀ। ਇਹਨਾਂ ਵਿਦਵਾਨਾਂ ਵਿੱਚ ਪ੍ਰੋ. ਕੁਲਜੀਤ ਕੌਰ ਐਚ ਐਮ ਵੀ ਕਾਲਜ ਜਲੰਧਰ, ਡਾ. ਨਵਜੋਤ ਕੌਰ, ਡਾ . ਗੁਰਪ੍ਰੀਤ ਕੌਰ, ਡਾ. ਜਸਪਾਲ ਕੌਰ ਕਾਂਗ, ਪ੍ਰੋ. ਡਾ . ਨਰਿੰਦਰਜੀਤ ਕੌਰ, ਡਾ. ਗੁਰਲਾਭ ਸਿੰਘ, ਡਾ. ਨਾਇਬ ਸਿੰਘ ਮੰਡੇਰ, ਰੇਖਾ ਮਹਾਜਨ, ਡਾ. ਰਤਨ ਸਿੰਘ ਢਿੱਲੋਂ, ਪ੍ਰੋ. ਗੁਰਦੇਵ ਸਿੰਘ ਦੇਵ, ਨਾਟਕਕਾਰ ਸੋਢੀ ਰਾਣਾ, ਰਣਜੀਤ ਸਿੰਘ ਰਾਣਾ ਯੂ ਕੇ, ਸੁਰਿੰਦਰਪ੍ਰੀਤ ਘਣੀਆ, ਡਾ. ਗੁਰਬਖ਼ਸ਼ ਸਿੰਘ ਭੰਡਾਲ ਯੂ ਐਸ ਏ, ਪ੍ਰੋ. ਰਾਜਵਿੰਦਰ ਕੌਰ, ਅੰਮ੍ਰਿਤਪਾਲ ਸਿੰਘ ਦਰਦੀ ਚੜ੍ਹਦੀਕਲਾ, ਵਿਦਵਾਨ ਵਰਿਆਮ ਸਿੰਘ ਸੰਧੂ, ਸੁਖਵਿੰਦਰ ਸਿੰਘ ਫੁੱਲ, ਪ੍ਰਿੰ. ਸਰਵਨ ਸਿੰਘ, ਪੂਰਨ ਸਿੰਘ ਪਾਂਧੀ , ਉਜ਼ਮਾ ਮਹਿਮੂਦ, ਇਕਬਾਲ ਬਰਾੜ, ਕੁੱਲਦੀਪ, ਡਾ. ਜਗਮੋਹਨ ਸੰਘਾ, ਉਜ਼ਮਾ ਇਰਫਾਨ, ਕਿਰਪਾਲ ਸਿੰਘ ਪੰਨੂ, ਜਸਵਿੰਦਰ ਸਿੰਘ ਰੁਪਾਲ, ਸੁਨੀਤਾ ਲੂਥਰਾ, ਅਵਤਾਰ ਸਿੰਘ ਚੌਹਾਨ, ਸ੍ਰੀਮਤੀ ਸ਼ਰਨਜੀਤ ਕੌਰ ਪਾਲ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ, ਦਲਬੀਰ ਸਿੰਘ ਰਿਆੜ, ਪ੍ਰੀਤ ਹੀਰ, ਅਮਰਜੀਤ ਸਿੰਘ ਕੌਂਕੇ, ਕੰਵਰ ਸੰਧੂ ਸਾਬਕਾ ਐਮ ਐਲ ਏ, ਬਿਟੂ ਸਫ਼ੀਨਾ ਸੰਧੂ, ਜਨਾਬ ਮੁਦੱਸਰ ਬਸ਼ੀਰ, ਡਾ . ਨਾਇਬ ਸਿੰਘ ਮੰਡੇਰ, ਕੰਵਲਜੀਤ ਸਿੰਘ ਲੱਕੀ, ਮੈਡਮ ਮਨਿੰਦਰ ਕੌਰ, ਡਾ . ਸੁਖਬੀਰ ਸਿੰਘ ਬੀਹਲਾ, ਪ੍ਰੋ. ਬਲਦੇਵ ਸਿੰਘ ਗਿੱਲ, ਪ੍ਰਿੰ. ਸਵਿੰਦਰ ਸਿੰਘ ਚਾਹਲ, ਅਮਜ਼ਦ ਨਵਾਜ਼ ਵੜੈਚ ਪਾਕਿ, ਲੋਕ ਗਾਇਕ ਹੁਸਨੈਨ ਅਕਬਰ ਪਾਕਿ, ਗੁਰਮੀਤ ਸਿੰਘ ਅੰਬਾਲਵੀ, ਡਾ. ਇੰਦਰਜੀਤ ਕੌਰ ਰਾਵੇਲ, ਉਰਮਿਲ ਪ੍ਰਕਾਸ਼, ਤਾਹਿਰਾ ਸਰਾਂ, ਗੁਰਕੀਰਤ ਔਲਖ, ਪ੍ਰੀਤ ਹੋਰ ਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਇਸ ਕਾਨਫ਼ਰੰਸ ਵਿੱਚ ਸ਼ਿਰਕਤ ਕੀਤੀ।
ਪਹਿਲੇ ਦਿਨ ਦੀ ਕਾਨਫ਼ਰੰਸ ਦੀ ਸ਼ੁਰੂਆਤ ਖ਼ਾਲਸਾ ਸਕੂਲ ਦੇ ਬੱਚਿਆਂ ਅਤੇ ਰਿੰਟੂ ਭਾਟੀਆ ਦੇ ਧਾਰਮਿਕ ਸ਼ਬਦ ਗਾਇਨ ਅਤੇ ਕੈਨੇਡਾ ਦੇ ਰਾਸ਼ਟਰੀ ਗਾਇਨ ਨਾਲ ਹੋਈ। ਕੈਨਡਲ ਲਾਈਟ ਅਤੇ ਰਿਬਨ ਕੱਟ ਦੀ ਰਸਮ ਉਪਰੰਤ ਸਭਾ ਦੇ ਚੇਅਰਮੈਨ ਡਾ . ਦਲਬੀਰ ਸਿੰਘ ਕਥੂਰੀਆ ਤੇ ਹੋਰ ਵਿਦਵਾਨਾਂ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ। ਮਹਿਮਾਨਾਂ ਦਾ ਭਾਰੀ ਇਕੱਠ ਸੀ ਤੇ ਉਤਸ਼ਾਹ ਦੇਖਣ ਵਾਲਾ ਸੀ । ਵਿਦਵਾਨਾਂ ਵੱਲੋਂ ਅਲੱਗ-ਅਲੱਗ ਵਿਸ਼ਿਆਂ ‘ਤੇ ਬਾਕਮਾਲ ਪਰਚੇ ਪੜ੍ਹੇ ਗਏ। ਨਾਟਕ, ਔਰਤਾਂ ਦਾ ਸੈਸ਼ਨ, ਕਵੀ ਦਰਬਾਰ, ਮੁਸ਼ਾਇਰਾ, ਬੱਚਿਆਂ ਦਾ ਪ੍ਰੋਗਰਾਮ ਤੇ ਜ਼ੂਮ ਤੇ ਲਾਈਵ ਪ੍ਰੋਗਰਾਮ ਦਾ ਵਿਸ਼ੇਸ਼ ਪ੍ਰਬੰਧ ਸੀ।
ਇਹ ਕਾਨਫ਼ਰੰਸ ਪੰਜਾਬੀ ਭਾਸ਼ਾ ਦੇ ਉਥਾਨ ਦਾ ਪ੍ਰਣ ਲੈਂਦੇ ਹੋਏ ਸੰਪੰਨ ਹੋਈ। ਡਾ . ਦਲਬੀਰ ਸਿੰਘ ਕਥੂਰੀਆ ਨੇ ਇਹ ਕਿਹਾ ਕਿ ਪੰਜਾਬੀ ਭਾਸ਼ਾਵਾਂ ਭਾਸ਼ਾ ਹੀ ਨਹੀਂ ਹੈ ਬਲਕਿ ਇਹ ਮੁਹੱਬਤ, ਭਾਈਚਾਰਕ ਸਾਂਝ ਅਤੇ ਇਹ ਦੁਨਿਆਵੀ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਵਾਲੀ ਇੱਕ ਭਾਸ਼ਾ ਹੈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਸੀਨੇ ਵਿਚ, ਰਗਾਂ ਵਿਚ, ਜੜ੍ਹਾਂ ਵਿਚ ਤੇ ਧੜਕਣ ਵਿਚ ਰੂਹਾਨੀਅਤ ਹੈ। ਸਾਡੀ ਨਵੀਂ ਪੀੜੀ ਨੂੰ ਵੀ ਮਾਂ ਬੋਲੀ ਪੰਜਾਬੀ ਨਾਲ ਜੋੜਣ ਲਈ ਇਹੋ ਜਿਹੀਆਂ ਕਾਨਫ਼ਰੰਸਾਂ ਕਰਾਈਆਂ ਜਾਣੀਆਂ ਚਾਹੀਦੀਆਂ ਹਨ ਜੋਕਿ ਲਾਹੇਵੰਦ ਵੀ ਹਨ ਅਤੇ ਸਮੇਂ ਦੀ ਲੋੜ ਵੀ ਹੈ। ਇਸ ਕਾਨਫ਼ਰੰਸ ਵਿੱਚ ਲਹਿੰਦੇ ਚੜ੍ਹਦੇ ਦੇ ਸ਼ਾਇਰਾਂ ਨੇ ਆਪਣੀ ਸ਼ਾਇਰੀ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਸੁਰਜੀਤ ਕੌਰ , ਜਗੀਰ ਸਿੰਘ ਕਾਹਲੋਂ, ਰੂਪ ਕਾਹਲੋਂ, ਪਰਮਜੀਤ ਦਿਓਲ, ਰਿੰਟੂ ਭਾਟੀਆ, ਮੀਤਾ ਖੰਨਾ, ਪੀ ਡੀ ਖੰਨਾ, ਪ੍ਰੀਤ ਹੀਰ , ਡਾ . ਅਮਰਦੀਪ ਸਿੰਘ ਬਿੰਦਰਾ ਜਿਹੇ ਹੋਣਹਾਰ ਵਿਦਵਾਨਾਂ ਨੇ ਤਿੰਨੇ ਦਿਨ ਸਾਰੇ ਪ੍ਰੋਗਰਾਮ ਦੀ ਵਾਗਡੋਰ ਸੰਭਾਲਣ ਦਾ ਭਰਪੂਰ ਸਹਿਯੋਗ ਦਿੱਤਾ । ਤਿੰਨੇ ਦਿਨ ਕ੍ਰਮਵਾਰ ਪ੍ਰੋ . ਜਗੀਰ ਸਿੰਘ ਕਾਹਲੋਂ, ਡਾ . ਅਮਰਦੀਪ ਬਿੰਦਰਾ, ਡਾ ਗੁਰਪ੍ਰੀਤ ਕੌਰ, ਪਰਮਜੀਤ ਦਿਓਲ, ਮੀਤਾ ਖੰਨਾ, ਰਿੰਟੂ ਭਾਟੀਆ ਤੇ ਪ੍ਰੀਤ ਹੀਰ ਤੇ ਤਾਹਿਰਾ ਸਰਾਂ ਵੱਲੋਂ ਮੰਚ ਸੰਚਾਲਣ ਦੀ ਭੂਮਿਕਾ ਬਾਖੂਬੀ ਨਿਭਾਈ ਗਈ।
ਡਾ. ਪਰਗਟ ਸਿੰਘ ਬੱਗਾ, ਡਾ . ਇੰਦਰਜੀਤ ਸਿੰਘ ਬੱਲ , ਸੋਹਨ ਸਿੰਘ ਪਰਮਾਰ, ਪਰਮਜੀਤ ਸਿੰਘ ਬਿਰਦੀ, ਹਰਦਿਆਲ ਸਿੰਘ ਝੀਤਾ, ਪ੍ਰਿਤਪਾਲ ਸਿੰਘ ਝੱਗਰ, ਹਰਪ੍ਰੀਤ ਸਿੰਘ ਬਾਂਗਾ, ਪਰਮਪ੍ਰੀਤ ਕੌਰ ਬਾਂਗਾ, ਡਾ . ਬਲਵਿੰਦਰ ਸਿੰਘ, ਮਕਸੂਦ ਚੌਧਰੀ, ਮਿਸਿਜ਼ ਕੰਵਲਜੀਤ ਢਿੱਲੋਂ, ਕੰਵਲਜੀਤ ਕੌਰ ਬੈਂਸ, ਦਲਜੀਤ ਸਿੰਘ ਗੇਦੂ ਅਤੇ ਹੋਰ ਸਾਰੇ ਬਹੁਤ ਸੰਸਥਾਵਾਂ ਦੇ ਅਹੁਦੇਦਾਰ ਇਸ ਕਾਨਫ਼ਰੰਸ ਵਿਚ ਪਹੁੰਚੇ ਹੋਏ ਸਨ। ਪਾਕਿਸਤਾਨ ਤੋਂ ਆਏ ਹਸਨੈਨ ਅਕਬਰ ( ਬਾਬਾ ਗਰੁੱਪ ) ਆਪਣੀ ਸੂਫ਼ੀ ਸ਼ਾਇਰੀ ਤੇ ਹੀਰ ਸੁਣਾ ਕੇ ਐਸਾ ਰੰਗ ਬੰਨਿਆ ਕਿ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ ।
ਰਮਿੰਦਰ ਵਾਲੀਆ ਫ਼ਾਊਂਡਰ ਅਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਫੁਲਕਾਰੀ ਭੇਂਟ ਕਰਕੇ ਡਾ . ਦਲਬੀਰ ਸਿੰਘ ਕਥੂਰੀਆ ਦਾ ਵਿਸ਼ੇਸ਼ ਸਨਮਾਨ ਕੀਤਾ । ਹੋਰ ਵੀ ਬਹੁਤ ਸਾਰੀਆਂ ਸਭਾਵਾਂ ਵੱਲੋਂ ਕਥੂਰੀਆ ਨੂੰ ਫੁਲਕਾਰੀ ਦੇ ਕੇ ਨਿਵਾਜਿਆ ਗਿਆ। ਡਾ . ਦਲਬੀਰ ਸਿੰਘ ਕਥੂਰੀਆ ਵੱਲੋਂ ਕਾਨਫ਼ਰੰਸ ਦੇ ਅਖੀਰਲੇ ਦਿਨ ਬਾਹਰੋਂ ਆਏ ਵਿਦਵਾਨਾਂ ਅਤੇ ਸਭਾ ਦੇ ਮੈਂਬਰਜ਼ ਨੂੰ ਵਿਸ਼ੇਸ਼ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ ਪੈਂਤੀ ਅੱਖਰੀ ਵਾਲੀ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਜਿਹਨਾਂ ਦੇ ਨਾਮ ਅਨਾਊਂਸ ਹੋਏ ਸਨ ਤੇ ਜੋ ਉਸ ਸਮੇਂ ਉਪਸਥਿਤ ਨਹੀਂ ਸਨ, ਕੋਈ ਵਿਸ਼ੇਸ਼ ਪ੍ਰੋਗਰਾਮ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ।
ਤਿੰਨੇ ਦਿਨ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਸੀ ਅਤੇ ਬੇਸ਼ੁਮਾਰ ਰੌਣਕਾਂ ਸਨ। ਤਿੰਨੇ ਦਿਨ ਖਾਣ ਪੀਣ ਦਾ ਖੁੱਲ੍ਹਾ ਇੰਤਜ਼ਾਮ ਸੀ ਤੇ ਵਿਦਵਾਨਾਂ ਨੂੰ ਲਿਆਉਣ ਤੇ ਛੱਡਣ ਦਾ ਵੀ ਖ਼ਾਸ ਇੰਤਜ਼ਾਮ ਸੀ । 23 ਤਰੀਕ ਨੂੰ ਡਾ . ਦਲਬੀਰ ਸਿੰਘ ਕਥੂਰੀਆ ਵੱਲੋਂ ਬਾਹਰੋਂ ਆਏ ਮਹਿਮਾਨਾਂ ਨੂੰ ਨਿਆਗਰਾ ਫ਼ਾਲ ਦਿਖਾਉਣ ਦਾ ਵਿਸ਼ੇਸ਼ ਪ੍ਰਬੰਧ ਸੀ।
ਮੀਡੀਆ ਦਾ ਵਿਸ਼ੇਸ਼ ਧੰਨਵਾਦ ਜਿਹਨਾਂ ਤਿੰਨੇ ਦਿਨ ਜਾਣਕਾਰੀ ਭਰਪੂਰ ਰਿਪੋਰਟ ਪੇਸ਼ ਕੀਤੀ ਤੇ ਪ੍ਰੋਗਰਾਮ ਦੀ ਕਵਰੇਜ ਕੀਤੀ। ਵਿਸ਼ੇਸ਼ ਨਾਮ ਵਰਨਣਯੋਗ ਰਜਿੰਦਰ ਸੈਣੀ ਪਰਵਾਸੀ ਮੀਡੀਆ, ਪਰਾਈਮ ਏਸ਼ੀਆ ਤੋਂ ਜਸਵਿੰਦਰ ਸਿੰਘ ਬਿੱਟਾ, ਪੀਟੀਸੀ ਪ੍ਰਡਿਊਸਰ ਮੈਡਮ ਰੁਪਿੰਦਰ, ਤਰੁਨਪਾਲ ਆਜ ਤੱਕ ਤੇ ਹੋਰ ਚੈਨਲ, ਡਾ. ਬਲਵਿੰਦਰ ਰੇਡੀਓ ਸਰਗਮ, ਸਤਪਾਲ ਜੌਹਲ, ਹਰਜੀਤ ਸਿੰਘ ਬਜਾਜ ਤੇ ਹੋਰ ਬਹੁਤ ਪਰਸਨਜ਼ ਜਿਹਨਾਂ ਦੇ ਸਾਰੇ ਪ੍ਰੋਗਰਾਮ ਦੀ ਰਿਪੋਰਟਿੰਗ ਤੇ ਬਾਈਟਸ ਨੂੰ ਬਾਖੂਬੀ ਪੇਸ਼ ਕੀਤਾ। ਫਿਰ ਦਿਲੋਂ ਧੰਨਵਾਦ ਕਰਦੇ ਹਾਂ ਤੇ ਦੁਆਵਾਂ ਵਾਹਿਗੁਰੂ ਚੜ੍ਹਦੀਆਂ ਕਲਾ ਬਖ਼ਸ਼ਣ ਜੀ ।
“ਡਾ ਕਥੂਰੀਆ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਕਲਾ, ਸਾਹਿਤ, ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ। ਕਥੂਰੀਆ ਜੋਕਿ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਸਿਰਤੋੜ ਯਤਨ ਕਰ ਰਹੇ ਹਨ, ਸਾਡਾ ਸੱਭ ਦਾ ਫ਼ਰਜ਼ ਬਣਦਾ ਹੈ ਕਿ ਉਹਨਾਂ ਦੇ ਇਸ ਨੇਕ ਕਾਰਜ ਵਿੱਚ ਉਹਨਾਂ ਦਾ ਸਹਿਯੋਗ ਕਰੀਏ। ਵਾਹਿਗੁਰੂ ਕਰੇ ਉਹਨਾਂ ਦੇ ਸੁਪਨਿਆਂ ਨੂੰ ਬੂਰ ਪਵੇ ਤੇ ਮਾਂ ਬੋਲੀ ਪੰਜਾਬੀ ਹੋਰ ਜ਼ਿਆਦਾ ਵਧੇ ਫੁਲੇ ।
ਵਾਹਿਗੁਰੂ ਉਹਨਾਂ ਨੂੰ ਕੰਮ ਕਰਨ ਦੀ ਹੋਰ ਤੌਫ਼ੀਕ ਬਖ਼ਸ਼ਣ। ਇਸ ਸਫਲ ਕਾਨਫ਼ਰੰਸ ਲਈ ਦਿਲੋਂ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁੱਭ ਇੱਛਾਵਾਂ ਜੀਓ । ਧੰਨਵਾਦ ਸਹਿਤ ।
-ਰਮਿੰਦਰ ਵਾਲੀਆ

RELATED ARTICLES
POPULAR POSTS