-9.2 C
Toronto
Monday, January 5, 2026
spot_img
Homeਹਫ਼ਤਾਵਾਰੀ ਫੇਰੀਚੁੱਪ-ਚੁਪੀਤੇ ਹੀ ਤੁਰ ਗਿਆ ਪੰਜਾਬੀ ਮਾਂ ਬੋਲੀ ਦਾ ਪੁੱਤ

ਚੁੱਪ-ਚੁਪੀਤੇ ਹੀ ਤੁਰ ਗਿਆ ਪੰਜਾਬੀ ਮਾਂ ਬੋਲੀ ਦਾ ਪੁੱਤ

ਪੰਜਾਬੀ ਮਾਂ ਬੋਲੀ ਦਾ ਪੁੱਤ ਪਦਮਸ੍ਰੀ ਡਾ. ਸੁਰਜੀਤ ਪਾਤਰ ਚੁੱਪ-ਚੁਪੀਤੇ ਹੀ 11 ਮਈ 2024 ਨੂੰ ਇਸ ਜਹਾਨ ਤੋਂ ਤੁਰ ਗਿਆ ਹੈ। ਡਾ. ਸੁਰਜੀਤ ਪਾਤਰ ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਮਸ਼ਾਨਘਾਟ ਵਿੱਚ ਸੋਮਵਾਰ 13 ਮਈ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉੱਘੀਆਂ ਸਾਹਿਤਕ, ਰਾਜਨੀਤਿਕ ਅਤੇ ਉਦਯੋਗ ਜਗਤ ਦੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਪਾਤਰ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਅਤੇ ਉਹ ਭਾਵੁਕ ਵੀ ਹੋ ਗਏ ਸਨ। ਇਸ ਮੌਕੇ ਮਾਹੌਲ ਇੰਨਾ ਸੋਗਮਈ ਸੀ ਕਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਉੱਥੇ ਪਹੁੰਚੇ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਡਾ. ਪਾਤਰ ਦੇ ਨਾਮ ‘ਤੇ ਐਵਾਰਡ ਸ਼ੁਰੂ ਕੀਤਾ ਜਾ ਰਿਹਾ ਹੈ ਜੋ ਹਰ ਸਾਲ ਕਿਸੇ ਨੌਜਵਾਨ ਲੇਖਕ ਨੂੰ ਦਿੱਤਾ ਜਾਵੇਗਾ। ਡਾ. ਸੁਰਜੀਤ ਪਾਤਰ ਨਮਿਤ ਅੰਤਿਮ ਅਰਦਾਸ 20 ਮਈ 2024 ਨੂੰ
ਆਸ਼ਾ ਪੁਰੀ ਦੇ ਗੁਰਦੁਆਰਾ ਮਾਈ ਬਿਸ਼ਨ ਕੌਰ ਵਿਖੇ ਹੋਵੇਗੀ।

 

RELATED ARTICLES
POPULAR POSTS