Breaking News
Home / ਹਫ਼ਤਾਵਾਰੀ ਫੇਰੀ / ਵੱਖ-ਵੱਖ ਦੇਸ਼ਾਂ ਦੇ ਖੋਜ ਕਰਤਾਵਾਂ ਨੇ ਮਾਈਕ੍ਰੋ ਪਲਾਸਟਿਕ ਨੂੰ ਦੱਸਿਆ ਸਰੀਰ ਲਈ ਖਤਰਨਾਕ

ਵੱਖ-ਵੱਖ ਦੇਸ਼ਾਂ ਦੇ ਖੋਜ ਕਰਤਾਵਾਂ ਨੇ ਮਾਈਕ੍ਰੋ ਪਲਾਸਟਿਕ ਨੂੰ ਦੱਸਿਆ ਸਰੀਰ ਲਈ ਖਤਰਨਾਕ

ਹਰ ਹਫਤੇ ਸਾਡੇ ਸਰੀਰ ‘ਚ ਪਹੁੰਚ ਰਿਹਾ 5 ਗ੍ਰਾਮ ਮਾਈਕ੍ਰੋ ਪਲਾਸਟਿਕ
ਵਿਗਿਆਨੀਆਂ ਨੇ ਜਾਰੀ ਕੀਤੀ ਰਿਪੋਰਟ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਲਾਸਟਿਕ ਦੇ ਕਣ ਮਨੁੱਖੀ ਸਰੀਰ ਵਿਚ ਚਿੰਤਾਜਨਕ ਪੱਧਰ ‘ਤੇ ਵਧ ਰਹੇ ਹਨ। ਸਾਡੀ ਸਿਹਤ ਲਈ ਇਹ ਕਿਸੇ ਟਾਈਮ ਬੰਬ ਦੀ ਤੈਅ ਬਣ ਚੁੱਕੇ ਹਨ, ਜੋ ਅੱਧੇ ਤੋਂ ਜ਼ਿਆਦਾ ਅੰਦਰੂਨੀ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।ਮਲੇਸ਼ੀਆ, ਆਸਟਰੇਲੀਆ ਅਤੇ ਇੰਡੋਨੇਸ਼ੀਆ ਦੇ ਖੋਜ ਕਰਤਾਵਾਂ ਨੇ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਹਰ ਹਫਤੇ ਔਸਤਨ 5 ਗਰਾਮ ਪਲਾਸਟਿਕ ਮਨੁੱਖੀ ਸਰੀਰ ਵਿਚ ਪਹੁੰਚ ਰਿਹਾ ਹੈ। ਇਕ ਕ੍ਰੈਡਿਟ ਕਾਰਡ ਦਾ ਵਜਨ ਵੀ ਏਨਾ ਹੀ ਹੁੰਦਾ ਹੈ। ਕਈ ਲੋਕਾਂ ਵਿਚ ਤਾਂ ਇਸ ਤੋਂ ਕਿਤੇ ਜ਼ਿਆਦਾ ਪਲਾਸਟਿਕ ਪਹੁੰਚ ਰਿਹਾ ਹੈ।
ਤਾਜ਼ਾ ਅਧਿਐਨ ਦੇ ਅਨੁਸਾਰ ਪਲਾਸਟਿਕ ਵਿਚ ਕਰੀਬ 10 ਹਜ਼ਾਰ ਤਰ੍ਹਾਂ ਦੇ ਕੈਮੀਕਲ ਪੂਰੀ ਦੁਨੀਆ ਵਿਚ ਬਿਨਾ ਰੋਕ-ਟੋਕ ਮਿਲਾਏ ਜਾ ਰਹੇ ਹਨ। ਚੀਨ ਸਭ ਤੋਂ ਜ਼ਿਆਦਾ ਪਲਾਸਟਿਕ ਪ੍ਰਦੂਸ਼ਣ ਫੈਲਾ ਰਿਹਾ ਹੈ। ਇਸ ਤੋਂ ਬਾਅਦ ਇੰਡੋਨੇਸ਼ੀਆ ਹੈ। ਇਥੋਂ ਦੀ ਏਅਰਲੰਗਾ ਯੂਨੀਵਰਸਿਟੀ ਦੇ ਖੋਜ ਕਰਤਾ ਬੇਰਿਲ ਹਸਨ ਦਾ ਦਾਅਵਾ ਹੈ ਕਿ ਅੱਜ ਮਨੁੱਖੀ ਸਰੀਰ ਵਿਚ ਮਾਈਕ੍ਰੋ ਪਲਾਸਟਿਕ ਦਾ ਪ੍ਰਮੁੱਖ ਮਾਧਿਅਮ ਸਮੁੰਦਰੀ ਮੱਛੀਆਂ ਬਣ ਚੁੱਕੀਆਂ ਹਨ। ਅਨੁਮਾਨ ਹੈ ਕਿ 2050 ਤੱਕ ਸਮੁੰਦਰ ਵਿਚ ਪਹੁੰਚੇ ਪਲਾਸਟਿਕ ਦਾ ਵਜ਼ਨ ਮੱਛੀਆਂ ਦੇ ਕੁੱਲ ਵਜ਼ਨ ਤੋਂ ਜ਼ਿਆਦਾ ਹੈ। ਮਲੇਸ਼ੀਆ ਵਿਚ ਸਾਇੰਸ ਯੂਨੀਵਰਸਿਟੀ ਦੇ ਖੋਜ ਕਰਤਾ ਲੀ ਯੋਂਗ ਯੇ ਦਾ ਦਾਅਵਾ ਹੈ ਕਿ ਅੱਧੇ ਤੋਂ ਜ਼ਿਆਦਾ ਮਨੁੱਖੀ ਅੰਗਾਂ ਵਿਚ ਮਾਈਕ੍ਰੋ ਪਲਾਸਟਿਕ ਪਹੁੰਚ ਚੁੱਕਾ ਹੈ।
ਕੀ ਹੈ ਮਾਈਕ੍ਰੋ ਪਲਾਸਟਿਕ
ਮਾਈਕ੍ਰੋ ਪਲਾਸਟਿਕ 5 ਮਿਲੀਮੀਟਰ ਤੋਂ ਛੋਟੇ ਕਣ ਹੁੰਦੇ ਹਨ। ਮਲੇਸ਼ੀਆਈ ਖੋਜ ਕਰਤਾਵਾਂ ਨੇ 5 ਮਿਲੀਮੀਟਰ ਤੋਂ ਛੋਟੇ 12 ਤੋਂ ਲੈ ਕੇ 1 ਲੱਖ ਤੱਕ ਪਲਾਸਟਿਕ ਕਣ ਤੱਕ ਮਨੁੱਖੀ ਸਰੀਰ ਵਿਚ ਰੋਜ਼ ਪਹੁੰਚਣ ਦਾ ਦਾਅਵਾ ਕੀਤਾ ਹੈ। ਇਕ ਸਾਲ ਵਿਚ 11,845 ਤੋਂ 1,93,200 ਮਾਈਕ੍ਰੋ ਪਲਾਸਟਿਕ ਕਣ ਸਰੀਰ ਵਿਚ ਪਹੁੰਚਦੇ ਹਨ। ਇਸਦਾ ਵਜ਼ਨ 7.7 ਗ੍ਰਾਮ ਤੋਂ 287 ਗ੍ਰਾਮ ਤੱਕ ਪਹੁੰਚਦਾ ਹੈ। ਰਮਨ ਸਪੇਕਟ੍ਰੋਸਕੋਪੀ ਅਤੇ ਫੋਰਿਅਰ-ਟ੍ਰਾਂਸਫਾਰਮ ਇੰਫ੍ਰਾਰੇਡ ਸਪੇਕਟ੍ਰੋਸਕੋਪੀ ਦੇ ਜ਼ਰੀਏ ਬੇਹੱਦ ਬਰੀਕ ਕਣਾਂ ਦੀ ਪਹਿਚਾਣ ਦੇ ਯਤਨ ਹੋ ਰਹੇ ਹਨ ਤਾਂ ਕਿ ਸਰੀਰ ਅਤੇ ਵੱਖ-ਵੱਖ ਪਦਾਰਥਾਂ ਵਿਚ ਉਸਦੀ ਮੌਜੂਦਗੀ ਦਾ ਅੰਦਾਜ਼ਾ ਲਾਇਆ ਜਾ ਸਕੇ। ਫਿਲਹਾਲ ਸਫਲਤਾ ਨਹੀਂ ਮਿਲੀ ਹੈ।
ਸਰੀਰ ਵਿਚ ਕਿਥੋਂ ਆ ਰਿਹਾ : ਖਾਣ-ਪੀਣ ਦੀਆਂ ਚੀਜ਼ਾਂ ਦੀ ਪਲਾਸਟਿਕ ਪੈਕੇਜਿੰਗ ਅਤੇ ਪਲਾਸਟਿਕ ਦੇ ਪਲੇਟ-ਗਲਾਸ ਦੇ ਨਾਲ ਇਹ ਆ ਰਿਹਾ ਹੈ। ਸਭ ਤੋਂ ਜ਼ਿਆਦਾ ਪੈਕਟਡ ਬੋਤਲ-ਵਾਟਰ ਲੈਣ ਵਾਲਿਆਂ ਨੂੰ ਖਤਰਾ ਹੈ। ਖੋਜ ਵਿਚ ਪਤਾ ਲੱਗ ਰਿਹਾ ਹੈ ਕਿ ਬੋਤਲ ਦੇ ਪਾਣੀ ਵਿਚ ਮਾਈਕ੍ਰੋ ਪਲਾਸਟਿਕ ਜ਼ਿਆਦਾ ਹੈ। ਪ੍ਰਦੂਸ਼ਣ ਇਸਦੀ ਸਭ ਤੋਂ ਵੱਡੀ ਵਜ੍ਹਾ ਹੈ। ਸਾਡੇ ਸਮੁੰਦਰ, ਨਦੀਆਂ, ਮਿੱਟੀ, ਹਵਾ ਅਤੇ ਮੀਂਹ ਦੇ ਪਾਣੀ ਵਿਚ ਪਲਾਸਟਿਕ ਪਹੁੰਚ ਗਿਆ ਹੈ।
ਮਾਂ ਦੇ ਦੁੱਧ ਵਿਚ ਵੀ ਮਾਈਕ੍ਰੋ ਪਲਾਸਟਿਕ
ਮਾਂ ਦੇ ਦੁੱਧ ਤੱਕ ਵਿਚ ਮਾਈਕ੍ਰੋ ਪਲਾਸਟਿਕ ਮਿਲਣ ਦੀ ਪੁਸ਼ਟੀ ਵਿਗਿਆਨੀਆਂ ਨੇ ਕੀਤੀ ਹੈ। ਨੀਦਰਲੈਂਡ ਦੇ ਵਿਗਿਆਨੀਆਂ ਨੂੰ ਮਾਂਸ ਦੇ 8 ਵਿਚੋਂ 7 ਨਮੂਨਿਆਂ ਵਿਚ ਮਾਈਕ੍ਰੋ ਪਲਾਸਟਿਕ ਮਿਲਿਆ, ਤਾਂ ਦੁੱਧ ਦੇ 25 ਵਿਚੋਂ 18 ਨਮੂਨਿਆਂ ਵਿਚ। ਸਮੁੰਦਰੀ ਨਮਕ, ਮੱਛੀਆਂ ਖਾਣ ਵਾਲਿਆਂ ਨੂੰ ਪਲਾਸਟਿਕ ਵੀ ਪਰੋਸਿਆ ਜਾ ਰਿਹਾ ਹੈ। ਅਧਿਐਨ ਵਿਚ ਇਸ ਨਾਲ ਪਾਚਣ ਤੰਤਰ ਅਤੇ ਅੰਤੜੀਆਂ ਤੋਂ ਲੈ ਕੇ ਕੋਸ਼ਿਕਾਵਾਂ ਨੂੰ ਖਤਰਾ ਮੰਨਿਆ ਗਿਆ ਹੈ।
ਕੀ ਹੈ ਬਚਾਅ : ਮਾਈਕ੍ਰੋ ਪਲਾਸਟਿਕ ਦੀ ਅਹਿਮ ਵਜ੍ਹਾ ਸਿੰਗਲ ਯੂਜ ਪਲਾਸਟਿਕ ਹੈ। ਕਰੀਬ 98 ਦੇਸ਼ਾਂ ਵਿਚ 2022 ਤੱਕ ਇਸ ‘ਤੇ ਪੂਰਨ ਪਾਬੰਦੀ ਲੱਗੀ ਹੈ। ਇਹ ਤਦ ਹੀ ਸੰਭਵ ਹੈ ਜਦੋਂ ਪਲਾਸਟਿਕ ਦੀ ਵਰਤੋਂ ਘਟੇਗੀ।

 

Check Also

‘ਆਪ’ ਦੇ ਦੋਵੇਂ ਮੁੱਖ ਮੰਤਰੀ ਗਏ ਨਵੇਂ ਘਰ

ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ‘ਚੋਂ ਗ੍ਰਿਫ਼ਤਾਰ ਕਰ, ਰਿਮਾਂਡ ‘ਤੇ ਲੈ ਸੀਬੀਆਈ ਲੈ ਗਈ ਆਪਣੇ …