-13.1 C
Toronto
Monday, January 26, 2026
spot_img
Homeਹਫ਼ਤਾਵਾਰੀ ਫੇਰੀਸਿੱਖਾਂ ਦੀ ਕਾਲੀ ਸੂਚੀ 'ਚੋਂ 21 ਨਾਮ ਬਾਹਰ

ਸਿੱਖਾਂ ਦੀ ਕਾਲੀ ਸੂਚੀ ‘ਚੋਂ 21 ਨਾਮ ਬਾਹਰ

Resham singh babbar copy copyripudaman singh copy copyਬਲੈਕ ਨਾਮ ਹੋਏ ਵ੍ਹਾਈਟ
ਰਿਪੁਦਮਨ ਸਿੰਘ ਮਲਿਕ, ਰੇਸ਼ਮ ਸਿੰਘ ਬੱਬਰ ਤੇ ਮੱਸਾ ਸਿੰਘ ਸਣੇ 21 ਨਾਂ ਬਲੈਕ ਲਿਸਟ ‘ਚੋਂ ਹਟਾਏ
ਚੰਡੀਗੜ੍ਹ/ਬਿਊਰੋ ਨਿਊਜ਼
ਆਖਰ ਸਿੱਖਾਂ ਦੀ ਬਲੈਕ ਲਿਸਟ ‘ਚੋਂ ਨਾਮਾਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਹੀ ਗਈ। ਲੰਮੇ ਸਮੇਂ ਤੋਂ ਚੱਲੀ ਆਉਂਦੀ ਮੰਗ ਨੂੰ ਮੋਦੀ ਸਰਕਾਰ ਨੇ ਮੰਨਦਿਆਂ ਹੋਇਆਂ ਪਹਿਲੇ ਪੜਾਅ ਵਿਚ ਸਿੱਖਾਂ ਦੀ ਕਾਲੀ ਸੂਚੀ ਵਿਚੋਂ 21 ਨਾਮ ਹਟਾਏ ਹਨ। ਇੰਝ ਬਲੈਕ ਨਾਂ ਸਫੇਦ ਹੋਣੇ ਸ਼ੁਰੂ ਹੋ ਗਏ।
1985 ਦੇ ਕਨਿਸ਼ਕ ਬੰਬ ਕਾਂਡ ਮਾਮਲੇ ‘ਚ ਘਿਰੇ ਰਹੇ ਰਿਪੁਦਮਨ ਸਿੰਘ ਮਲਿਕ, ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਰੇਸ਼ਮ ਸਿੰਘ ਬੱਬਰ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਾਸ ਮੱਸਾ ਸਿੰਘ ਸਣੇ 21 ਸਿੱਖਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਸਿੱਖਾਂ ਦੀ ਬਣਾਈ ਕਾਲੀ ਸੂਚੀ ਵਿੱਚੋਂ ਕੱਢ ਦਿੱਤਾ ਹੈ। ਇਸ ਸੂਚੀ ਵਿੱਚ ਉਨ੍ਹਾਂ ਦੇ ਨਾਮ ਵੀ ਹਨ ਜਿਹੜੇ ਪੰਜਾਬ ਵਿੱਚ 1980 ਤੋਂ ਲੈ ਕੇ 1990 ਦੇ ਦਹਾਕੇ ਤੱਕ ਚੱਲੇ ਖਾੜਕੂਵਾਦ ਵਿੱਚ ਸ਼ਾਮਲ ਸਨ। ਇਸ ਕਾਲੀ ਸੂਚੀ ਵਿੱਚੋਂ ਨਿਕਲਣ ਨਾਲ ਹੁਣ ਇਹ ਭਾਰਤ ਵਿੱਚ ਆ ਸਕਣਗੇ। ਇਨ੍ਹਾਂ ਵਿੱਚੋਂ ਕੁੱਝ ਖ਼ਿਲਾਫ਼ ਲਟਕਦੇ ਫੌਜਦਾਰੀ ਕੇਸ ਚਲਾਏ ਜਾ ਸਕਦੇ ਹਨ। ਸੂਚੀ ਵਿੱਚੋਂ ਜਿਨ੍ਹਾਂ ਹੋਰਾਂ ਨੂੰ ਕੱਢਿਆ ਗਿਆ ਹੈ ਉਨ੍ਹਾਂ ਵਿੱਚ ਦਲ ਖਾਲਸਾ ਦੇ ਸਾਬਕਾ ਮੁਖੀ ਮਨਮੋਹਨ ਸਿੰਘ ਬਜਾਜ, ਪੰਥਕ ਕਮੇਟੀ ਦਾ ਮੈਂਬਰ ਧੱਮਾ ਸਿੰਘ ਉਰਫ ਬਲਬੀਰ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਵਤਾਰ ਸਿੰਘ ਸੰਘੇੜਾ, ਸਤਿਬੀਰ ਸਿੰਘ ਭੁੱਲਰ, ਸਤਨਾਮ ਸਿੰਘ ਜੌਹਲ, ਗਿਆਨ ਸਿੰਘ ਸੰਧੂ, ਦਲਜੀਤ ਸਿੰਘ ਸੇਖੋਂ, ਮੋਹਕਮ ਸਿੰਘ ਬਾਗੜੀਆ, ਪ੍ਰਸ਼ੋਤਮ ਸਿੰਘ ਪੰਮਾ, ਗੁਰਵਿੰਦਰ ਸਿੰਘ ਰਾਣਾ, ਗੁਰਮੀਤ ਸਿੰਘ ਔਲਖ, ਪ੍ਰੋਫੈਸਰ ਉਦੈ ਸਿੰਘ, ਪਰਮਿੰਦਰ ਸਿੰਘ ਬੱਲ, ਰਘੁਬੀਰ ਸਿੰਘ ਜੋਹਰ, ਅਮਰੀਕ ਸਿੰਘ ਗਿੱਲ ਤੇ ਭੁਪਿੰਦਰ ਸਿੰਘ ਜੌਹਲ ਸ਼ਾਮਲ ਹਨ। ਇਸ ਕਾਲੀ ਸੂਚੀ ਵਿੱਚੋਂ 21 ਨਾਮ ਕੱਢੇ ਜਾਣ ਬਾਅਦ ਇਸ ਸੂਚੀ ਵਿੱਚ ਹੁਣ 22 ਨਾਮ ਬਾਕੀ ਹਨ।
ਬਾਦਲ ਦੀ ਮੰਗ ਨੂੰ ਵਿਰੋਧੀ ਦੱਸ ਰਹੇ ਨੇ ਸਿਆਸਤ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰ ਦੁਆਰਾ ਬਣਾਈ ਗੁਪਤ ਕਾਲੀ ਸੂਚੀ ਵਿੱਚੋਂ 36 ਸਿੱਖਾਂ ਦੇ ਨਾਂ ਹਟਾਉਣ ਲਈ ਲਿਖੇ ਪੱਤਰ ਪਿੱਛੋਂ ਪ੍ਰਧਾਨ ਮੰਤਰੀ ਨੇ ਮਾਮਲੇ ਵਿਚ ਦਖਲ ਦਿੱਤਾ ਤੇ ਵਿਚਾਰ ਵਟਾਂਦਰੇ ਪਿੱਛੋਂ ਕਾਲੀ ਸੂਚੀ ਵਿਚੋਂ 21 ਸਿੱਖਾਂ ਦੇ ਨਾਵਾਂ ਨੂੰ ਹਟਾ ਦਿੱਤਾ ਗਿਆ। ਜਦੋਂਕਿ ਅਕਾਲੀ ਦਲ ਦੇ ਵਿਰੋਧੀ ਇਸ ਨੂੰ ਸਿਆਸੀ ਦਾਅ ਦੱਸਦਿਆਂ ਆਖ ਰਹੇ ਹਨ ਕਿ ਇਹ ਸਭ ਕੁਝ 2017 ਦੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਹੋ ਰਿਹਾ ਹੈ।

RELATED ARTICLES
POPULAR POSTS