ਨਵੀਂ ਦਿੱਲੀ/ਬਿਊਰੋ ਨਿਊਜ਼ : ਨਵੇਂ ਸਾਲ ਦੇ ਪਹਿਲੇ ਦਿਨ ਵਿਸ਼ਵ ਭਰ ਵਿਚ ਕਰੀਬ 3,95,000 ਬੱਚਿਆਂ ਨੇ ਜਨਮ ਲਿਆ। ਭਾਰਤ ਵਿਚ ਇਸ ਦਿਨ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ 70 ਹਜ਼ਾਰ ਹੈ, ਜੋ ਕਿ ਵਿਸ਼ਵ ਦੇ ਬਾਕੀ ਦੇਸ਼ਾਂ ਮੁਕਾਬਲੇ ਸਭ ਤੋਂ ਵਧੇਰੇ ਹੈ। ਇਹ ਜਾਣਕਾਰੀ ਸੰਯੁਕਤ ਰਾਸ਼ਟਰ ਬਾਲ ਫੰਡ (ਯੂ. ਐਨ.ਆਈ.ਸੀ.ਈ.ਐਫ.) ਤੋਂ ਮਿਲੀ ਹੈ। ਸਾਲ 2019 ਦੀ ਸ਼ੁਰੂਆਤ ਵਿਚ ਦੁਨੀਆ ਭਰ ‘ਚ 3, 95, 072 ਬੱਚਿਆਂ ਦਾ ਜਨਮ ਹੋਇਆ ਹੈ।ਇਨ੍ਹਾਂ ਵਿਚੋਂ ਜ਼ਿਆਦਾ ਬੱਚੇ ਭਾਰਤ, ਚੀਨ, ਪਾਕਿਸਤਾਨ, ਅਮਰੀਕਾ ਅਤੇ ਬੰਗਲਾਦੇਸ਼ ਸਣੇ 8 ਦੇਸ਼ਾਂ ਵਿਚ ਜਨਮੇ ਹਨ। ਭਾਰਤ ਵਿਚ ਕੁਲ 69,994 ਬੱਚਿਆਂ ਦਾ ਅਨੁਮਾਨ ਲਗਾਇਆ ਗਿਆ ਹੈ। ਉੱਥੇ ਹੀ ਇਸ ਤੋਂ ਬਾਅਦ ਚੀਨ ਵਿਚ 44, 940, ਨਾਈਜੀਰੀਆ ‘ਚ 25,685 ਅਤੇ ਪਾਕਿਸਤਾਨ ਵਿਚ 15,112 ਬੱਚਿਆਂ ਦਾ ਜਨਮ ਹੋਇਆ ਹੈ। ‘ਯੂਨੀਸੈਫ’ ਨੇ ਸਾਰੇ ਦੇਸ਼ਾਂ ਨੂੰ ਨਵਜੰਮੇ ਬੱਚਿਆਂ ਦੇ ਸਿਹਤਮੰਦ ਅਤੇ ਜੀਵਤ ਰਹਿਣ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …