6.9 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ 'ਚ ਸਨਮਾਨ

ਚੰਡੀਗੜ੍ਹ ਦੀ ਧੀ ਸਬੀਨਾ ਦਾ ਕੈਨੇਡਾ ‘ਚ ਸਨਮਾਨ

ਸਬੀਨਾ ਨੂੰ ਪੰਜਾਬੀ ਰੰਗਮੰਚ ‘ਚ ਉੱਘੀਆਂ ਪ੍ਰਾਪਤੀਆਂ ਲਈ ਮਿਲਿਆ ਸਨਮਾਨ
ਬਰੈਂਪਟਨ : ਕੈਨੇਡਾ ‘ਚ ਸੱਤ ਰੰਗ ਥੀਏਟਰ ਦੀ ਐਕਟਰ, ਡਾਇਰੈਕਟਰ ਤੇ ਰਾਈਟਰ ਸਬੀਨਾ ਸਿੰਘ ਦਾ ਸਥਾਨਕ ਸਰਕਾਰ ਵੱਲੋਂ ਸਨਮਾਨ ਕੀਤਾ ਗਿਆ ਹੈ। ਸਬੀਨਾ ਵੱਲੋਂ ਕੈਨੇਡਾ ਵਿੱਚ ਪੰਜਾਬੀਆਂ ਅਤੇ ਏਸ਼ੀਆਈ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਇੱਕ ਦਹਾਕੇ ਤੋਂ ਨਾਟਕ ਖੇਡੇ ਜਾ ਰਹੇ ਹਨ। ਸਬੀਨਾ ਨੇ ਸੱਤ ਰੰਗ ਥੀਏਟਰ ਦੇ ਨਾਂ ਹੇਠ ਪੰਜਾਬੀ ਤੇ ਏਸ਼ੀਆਈ ਕਲਾਕਾਰਾਂ ਦਾ ਇੱਕ ਵੱਡਾ ਕਾਫ਼ਲਾ ਬਣਾਇਆ ਹੈ, ਜਿਸ ਵੱਲੋਂ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਨਾਟਕ ਖੇਡੇ ਜਾਂਦੇ ਹਨ। ਇਸ ਥੀਏਟਰ ਨੂੰ ਸਿਟੀ ਆਫ ਬਰੈਪਟਨ ਵੱਲੋਂ ਸਾਲਾਨਾ ਵੱਡੀ ਰਾਸ਼ੀ ਗ੍ਰਾਂਟ ਵਜੋਂ ਦਿੱਤੀ ਜਾਂਦੀ ਹੈ। ਇਸ ਸੰਸਥਾ ਵੱਲੋਂ ਮੁੱਖ ਤੌਰ ‘ਤੇ ਪੰਜਾਬੀ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਹੋਰ ਏਸ਼ੀਆਈ ਭਾਸ਼ਾਵਾਂ ਵਿਚ ਵੀ ਨਾਟਕ ਖੇਡੇ ਜਾਂਦੇ ਹਨ। ਗਰੁੱਪ ਦੀ ਐਕਟਰ ਡਾਇਰੈਕਟਰ ਸਬੀਨਾ ਸਿੰਘ ਨੂੰ ਸਿਟੀ ਆਫ ਬਰੈਂਪਟਨ ਵੱਲੋਂ ਰੋਜ ਥੀਏਟਰ ਬਰੈਪਟਨ ਵਿਚ ਸਮਾਗਮ ਕਰਕੇ ਸਨਮਾਨਤ ਕੀਤਾ ਗਿਆ ਜੋ ਪੰਜਾਬੀ ਕਲਾ ਲਈ ਵੱਡੇ ਫ਼ਖਰ ਦੀ ਗੱਲ ਹੈ। ਸਬੀਨਾ ਚੰਡੀਗੜ੍ਹ ਤੋਂ ਸਾਬਕਾ ਡਿਪਟੀ ਡਾਇਰੈਕਟਰ ਚੰਚਲ ਸਿੰਘ ਦੀ ਧੀ ਹੈ, ਜਿਸ ਨੇ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੰਜਾਬੀ ਰੰਗਮੰਚ ਦੀ ਪਛਾਣ ਬਣਾਈ ਹੈ।

RELATED ARTICLES
POPULAR POSTS