Breaking News
Home / ਹਫ਼ਤਾਵਾਰੀ ਫੇਰੀ / ਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ

ਭਾਰਤ ਬਣ ਸਕਦਾ ਹੈ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ

ਖਦਸ਼ਾ : ਜੂਨ ਮਹੀਨੇ ‘ਚ ਹੀ ਭਾਰਤ ‘ਚ ਕਰੋਨਾ ਪੀੜਤਾਂ ਦੀ ਗਿਣਤੀ ਟੱਪ ਸਕਦੀ ਹੈ 4 ਲੱਖ ਨੂੰ ਤੇ 15 ਅਗਸਤ ਤੱਕ ਹੋ ਸਕਦੀ ਹੈ 2 ਕਰੋੜ
ਭਾਰਤ ‘ਚ ਕਰੋਨਾ ਨੇ ਇੰਝ ਫੜੀ ਤੇਜੀ
ੲ 0 ਤੋਂ 50 ਹਜ਼ਾਰ ਮਰੀਜ਼ 95 ਦਿਨ
ੲ 50 ਹਜ਼ਾਰ ਤੋਂ 1 ਲੱਖ ਮਰੀਜ਼ 13 ਦਿਨ
ੲ 1 ਲੱਖ ਤੋਂ ਡੇਢ ਲੱਖ ਮਰੀਜ਼ 09 ਦਿਨ
ੲ ਡੇਢ ਲੱਖ ਤੋਂ 2 ਲੱਖ ਮਰੀਜ਼ 06 ਦਿਨ
ਨਵੀਂ ਦਿੱਲੀ : ਦੁਨੀਆ ਭਰ ਵਿਚ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਮੁਲਕਾਂ ਵਿਚ ਮੋਹਰੀ ਸਥਾਨ ਵੱਲ ਨੂੰ ਦੌੜਦਾ ਹੋਇਆ ਭਾਰਤ, ਭਾਰਤ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। 9ਵੇਂ ਸਥਾਨ ਤੋਂ 7ਵੇਂ ਸਥਾਨ ‘ਤੇ ਅੱਪੜਿਆ ਭਾਰਤ ਆਉਂਦੇ 1 ਜਾਂ 2 ਦਿਨਾਂ ਦਰਮਿਆਨ ਹੀ ਇਟਲੀ ਨੂੰ ਪਛਾੜ ਕੇ ਇਕ ਪਾਏਦਾਨ ਹੋਰ ਉਪਰ ਪਹੁੰਚ ਜਾਵੇਗਾ। ਪਿਛਲੇ ਦਿਨਾਂ ਤੋਂ ਜਿਵੇਂ ਹਰ ਰੋਜ਼ ਭਾਰਤ ਵਿਚ ਹੁਣ 8 ਹਜ਼ਾਰ ਤੋਂ ਵੱਧ ਮਾਮਲੇ ਹਰ ਰੋਜ਼ ਸਾਹਮਣੇ ਆਉਣ ਲੱਗੇ ਹਨ ਤੇ ਭਾਰਤ ਵਿਚ 1 ਲੱਖ ਮਰੀਜ਼ਾਂ ਨੂੰ ਡੇਢ ਲੱਖ ਹੋਣ ਲਈ ਸਿਰਫ਼ 9 ਦਿਨ ਲਗਦੇ ਹਨ ਜਦੋਂਕਿ ਡੇਢ ਲੱਖ ਤੋਂ 2 ਲੱਖ ਕਰੋਨਾ ਪੀੜਤਾਂ ਦਾ ਅੰਕੜਾ ਛੇ ਦਿਨਾਂ ਵਿਚ ਪਹੁੰਚ ਜਾਂਦਾ ਹੈ। ਅਜਿਹੇ ਵਿਚ ਇਹ ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇਕਰ ਇਸੇ ਤੇਜੀ ਨਾਲ ਭਾਰਤ ਵਿਚ ਕਰੋਨਾ ਦੇ ਮਾਮਲੇ ਸਾਹਮਣੇ ਆਉਂਦੇ ਗਏ ਤਾਂ ਛੇਤੀ ਹੀ ਭਾਰਤ ਦੁਨੀਆ ਦਾ ਨੰਬਰ ਵੰਨ ਕਰੋਨਾ ਪੀੜਤ ਮੁਲਕ ਬਣ ਸਕਦਾ ਹੈ।
ਸਿਹਤ ਮਾਹਿਰਾਂ ਦੀਆਂ ਰਿਪੋਰਟ ਦੇ ਹਵਾਲੇ ਨਾਲ ਵੀ ਇਹ ਅੰਦਾਜ਼ੇ ਸਾਹਮਣੇ ਆਉਣ ਲੱਗੇ ਹਨ ਕਿ ਜੂਨ ਮਹੀਨੇ ਦੇ ਮੁੱਕਣ ਤੋਂ ਪਹਿਲਾਂ ਹੀ ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ 4 ਲੱਖ ਤੱਕ ਅੱਪੜ ਸਕਦੀ ਹੈ ਤੇ ਜੇਕਰ ਮਰੀਜ਼ਾਂ ਦੇ ਦੁੱਗਣੇ ਹੋਣ ਦੀ ਗਤੀ 10 ਤੋਂ 12 ਦਿਨਾਂ ਦੇ ਦਰਮਿਆਨ ਰਹਿੰਦੀ ਹੈ ਤਾਂ ਭਾਰਤ ਵਿਚ 15 ਅਗਸਤ ਤੱਕ ਕਰੋਨਾ ਪੀੜਤਾਂ ਦਾ ਅੰਕੜਾ 2 ਕਰੋੜ ਤੱਕ ਅੱਪੜ ਸਕਦਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵੇ ਕਰ ਰਹੇ ਹਨ ਕਿ ਭਾਰਤ ਵਿਚ ਕਰੋਨਾ ਦਾ ਸਿਖਰ ਅਜੇ ਦੂਰ ਹੈ ਪਰ ਜਦੋਂਕਿ ਹਕੀਕਤ ਇਹ ਹੈ ਕਿ ਐਕਟਿਵ ਮਾਮਲਿਆਂ ਦੇ ਵਿਚ ਭਾਰਤ ਦੁਨੀਆ ਦਾ ਚੌਥੇ ਨੰਬਰ ਦਾ ਪੀੜਤ ਮੁਲਕ ਹੈ। ਐਕਟਿਵ ਮਾਮਲਿਆਂ ਵਿਚ ਭਾਰਤ ਤੋਂ ਉਪਰ ਅਮਰੀਕਾ, ਬ੍ਰਾਜ਼ੀਲ, ਰੂਸ ਹੀ ਹੈ ਤੇ ਭਾਰਤ ਵਿਚ ਐਕਟਿਵ ਮਾਮਲੇ 1 ਲੱਖ ਤੋਂ ਵੱਧ ਹਨ। ਜਦੋਂਕਿ 1 ਲੱਖ ਤੋਂ ਵੱਧ ਮਰੀਜ਼ ਭਾਰਤ ਵਿਚ ਸਿਹਤਯਾਬ ਵੀ ਹੋਏ ਹਨ।
ਕੈਨੇਡਾ ਵੀ 1 ਲੱਖ ਦਾ ਅੰਕੜਾ ਛੂਹਣ ਵੱਲ ਨੂੰ ਵਧਿਆ
ਕਰੋਨਾ ਵਾਇਰਸ ਦੀ ਕੈਨੇਡਾ ਵਿਚ ਰਫ਼ਤਾਰ ਜਿੱਥੇ ਮੱਠੀ ਪਈ ਹੈ, ਉਥੇ ਹੀ ਅੰਕੜਿਆਂ ਨੂੰ ਦੇਖਦਿਆਂ ਅਜੇ ਵੀ ਖੌਫ ਬਣਿਆ ਹੋਇਆ ਹੈ। ਕੈਨੇਡਾ ਵਿਚ ਜਿੱਥੇ ਕੁੱਲ ਕਰੋਨਾ ਪੀੜਤਾਂ ਦਾ ਅੰਕੜਾ 1 ਲੱਖ ਨੂੰ ਛੂਹਣ ਵੱਲ ਵਧ ਗਿਆ ਹੈ, ਉਥੇ ਹੀ ਸੁਖਾਵੀਂ ਖਬਰ ਇਹ ਹੈ ਕਿ 51 ਹਜ਼ਾਰ ਤੋਂ ਵੱਧ ਲੋਕ ਕੈਨੇਡਾ ਵਿਚ ਸਿਹਤਯਾਬ ਹੋਏ ਹਨ ਪਰ ਖਬਰ ਲਿਖੇ ਜਾਣ ਤੱਕ 34 ਹਜ਼ਾਰ ਤੋਂ ਵੱਧ ਅਜੇ ਵੀ ਕੈਨੇਡਾ ਵਿਚ ਐਕਟਿਵ ਮਾਮਲੇ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਨੂੰ ਵੇਖਦਿਆਂ ਜਿੱਥੇ ਕੁੱਝ ਰਾਹਤ ਮਹਿਸੂਸ ਹੋ ਰਹੀ ਹੈ, ਉਥੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿਚ ਆਏ ਦਿਨ ਆ ਰਹੇ ਨਵੇਂ ਮਾਮਲਿਆਂ ਕਾਰਨ ਸਥਾਨਕ ਲੋਕਾਂ ਵਿਚ ਥੋੜ੍ਹਾ ਸਹਿਮ ਵੀ ਪਾਇਆ ਜਾ ਰਿਹਾ ਹੈ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …