ਸਿੱਧੂ ਤੇ ਕੇਜਰੀਵਾਲ ਵਿਚਾਲੇ ਪ੍ਰਸ਼ਾਂਤ ਕਿਸ਼ੋਰ ਨਿਭਾਅ ਰਹੇ ਵਿਚੋਲੇ ਦੀ ਭੂਮਿਕਾ
ਚੰਡੀਗੜ੍ਹ/ਬਿਊਰੋ ਨਿਊਜ਼ : ਨਵਜੋਤ ਸਿੱਧੂ ਦੇ ਇਕ ਵਾਰ ਫਿਰ ‘ਆਪ’ ‘ਚ ਸ਼ਾਮਲ ਹੋਣ ਦੇ ਚਰਚੇ ਛਿੜ ਗਏ ਹਨ। ਕੈਪਟਨ ਅਮਰਿੰਦਰ ਤੋਂ ਸਿੱਧੂ ਵੀ ਨਾਰਾਜ਼ ਹਨ ਤੇ ਚੋਣ ਨੀਤੀਘਾੜ ਪ੍ਰਸ਼ਾਂਤ ਕਿਸ਼ੋਰ ਵੀ ਤੇ ਅਰਵਿੰਦ ਕੇਜਰੀਵਾਲ ਨਾਲ ਨਵਜੋਤ ਸਿੱਧੂ ਦੀ ਸਾਂਝ ਪੁਆਉਣ ਵਿਚ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਵਿਚੋਲੇ ਦੀ ਭੂਮਿਕਾ ਨਿਭਾਅ ਰਹੇ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਲਈ ਜੇਕਰ ਸਿੱਧੂ ‘ਆਪ’ ਨਾਲ ਜੁੜਦੇ ਹਨ ਤਾਂ ਪੰਜਾਬ ‘ਚ ਆਪ ਦਾ ਗਰਾਫ ਇਕਦਮ ਉਪਰ ਜਾਵੇਗਾ ਇਹ ਗੱਲ ਸਿਆਸੀ ਮਾਹਿਰ ਵੀ ਮੰਨਦੇ ਹਨ।
ਮੁੱਖ ਮੰਤਰੀ ਤੋਂ ਘੱਟ ਨਹੀਂ ਮੰਨਣਾ ਸਿੱਧੂ ਨੇ!
ਪਿਛਲੀ ਵਾਰ ਵੀ ਸਿੱਧੂ ‘ਆਪ’ ‘ਚ ਜਾਣ ਦਾ ਮਨ ਬਣਾ ਚੁੱਕੇ ਸਨ ਪਰ ਕੇਜਰੀਵਾਲ ਤੇ ਪੰਜਾਬ ਦੀ ‘ਆਪ’ ਟੀਮ ਦੇ ਪ੍ਰਮੁੱਖ ਚਿਹਰਿਆਂ ਨੇ ਸਿੱਧੂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਬਣਨ ਦਿੱਤਾ ਤੇ ਇਸ ਵਾਰ ਵੀ ਜੇ ਭਗਵੰਤ ਨਾ ਮੰਨੇ ਤਾਂ ਸਿੱਧੂ ਦੀ ਆਮਦ ਆਸਾਨ ਨਹੀਂ ਹੈ। ਕਿਉਂਕਿ ਨੇ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਐਲਾਨੇ ਬਿਨਾ ਸਿੱਧੂ ਆਪ ‘ਚ ਨਹੀਂ ਆਉਣਗੇ।
Check Also
ਕੈਨੇਡਾ ਧਰਤੀ ‘ਤੇ ਸਭ ਤੋਂ ਮਹਾਨ ਰਾਸ਼ਟਰ : ਮਾਰਕ ਕਾਰਨੀ
ਪੀਐਮ ਕਾਰਨੀ ਨੇ ਕੈਨੇਡਾ ਦਿਵਸ ਮੌਕੇ ਰਾਸ਼ਟਰੀ ਏਕਤਾ ਅਤੇ ਵਿਕਾਸ ਦਾ ਦਿੱਤਾ ਸੱਦਾ ਓਟਵਾ : …