Breaking News
Home / ਹਫ਼ਤਾਵਾਰੀ ਫੇਰੀ / ਧਾਰਮਿਕ ਪੱਤੇ ਨੇ ‘ਆਪ’ ਦੀ ਬਾਜ਼ੀ ਕੀਤੀ ਪੁੱਠੀ

ਧਾਰਮਿਕ ਪੱਤੇ ਨੇ ‘ਆਪ’ ਦੀ ਬਾਜ਼ੀ ਕੀਤੀ ਪੁੱਠੀ

Kejriwal Manifesto copy copyਅਸ਼ੀਸ਼ ਖੇਤਾਨ ਤੇ ਕੰਵਰ ਸੰਧੂ ਨੇ ਸਿੱਖ ਜਗਤ ਤੋਂ ਮੰਗੀ ਮੁਆਫ਼ੀ, ‘ਮੈਨੀਫੈਸਟੋ’ ਦਾ ਮੁੱਖ ਪੰਨਾ ਮੁੜ ਛਪਾਉਣ ਦਾ ਐਲਾਨ
ਪਹਿਲੀ ਕੁਤਾਹੀ : ਯੂਥ ਮੈਨੀਫੈਸਟੋ ‘ਤੇ ਦਰਬਾਰ ਸਾਹਿਬ ਦੀ ਫੋਟੋ ਲਗਾ ਉਪਰ ਲਗਾ ਦਿੱਤਾ ਝਾੜੂ
ਦੂਜੀ ਕੁਤਾਹੀ : ਅਸ਼ੀਸ਼ ਖੇਤਾਨ ਨੇ ਯੂਥ ਮੈਨੀਫੈਸਟੋ ਦੀ ਤੁਲਨਾ ਗੀਤਾ, ਕੁਰਾਨ ਤੇ ਗੁਰੂ ਗ੍ਰੰਥ ਸਾਹਿਬ ਨਾਲ ਕਰ ਦਿੱਤੀ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਨੂੰ ਧਾਰਮਿਕ ਮੁੱਦਿਆਂ ਉਪਰ ਘੇਰੇ ਜਾਣ ਬਾਅਦ ‘ਆਪ’ ਦੀ ਮੈਨੀਫੈਸਟੋ ਕਮੇਟੀ ਦੇ ਕੌਮੀ ਚੇਅਰਮੈਨ ਅਸ਼ੀਸ਼ ਖੇਤਾਨ ਤੇ ਪੰਜਾਬ ਦੇ ਕਨਵੀਨਰ ਕੰਵਰ ਸੰਧੂ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣੀ ਪਈ ਹੈ। ਮੈਨੀਫੈਸਟੋ ਤਿਆਰ ਕਰਨ ਵਾਲੇ ਇਨ੍ਹਾਂ ਦੋ ਮੁੱਖ ઠਆਗੂਆਂ ਨੇ ਮੈਨੀਫੈਸਟੋ ਦੇ ਮੁੱਖ ਪੰਨੇ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਛਾਪਣ ਲਈ ਬਿਨਾ ਸ਼ਰਤ ਮੁਆਫੀ ਮੰਗ ਕੇ ਕਿਹਾ ਕਿ ਉਹ ਮੈਨੀਫੈਸਟੋ ਦਾ ਮੁੱਖ ਪੰਨਾ ਬਦਲ ਕੇ ਮੁੜ ਛੁਪਾਉਣਗੇ। ਖੇਤਾਨ ਨੇ ਕਿਹਾ ਕਿ ਮੈਨੀਫੈਸਟੋ ਦੀ ਧਾਰਮਿਕ ਗ੍ਰੰਥਾਂ ਨਾਲ ਤੁਲਨਾ ਕਰਨ ਦਾ ਉਨ੍ਹਾਂ ਦਾ ਕੋਈ ਉਦੇਸ਼ ਨਹੀਂ ਸੀ ਪਰ ਇਸ ਦੇ ਬਾਵਜੂਦ ਉਹ ਸਿੱਖ ਭਾਈਚਾਰੇ ਕੋਲੋਂ ਮੁਆਫ਼ੀ ਮੰਗਦੇ ਹਨ। ਦਰਅਸਲ ਮੈਨੀਫੈਸਟੋ ਦੇ ਮੁੱਖ ਪੰਨੇ ਉਪਰ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਤਸਵੀਰ ਮੂਹਰੇ ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਹੱਥ ਜੋੜ ਕੇ ਖੜ੍ਹੇ ਹਨ। ਇਸ ਪੰਨੇ ਦੇ ਉਪਰ ਤੇ ਹੇਠਾਂ ਪਾਰਟੀ ਦਾ ਚੋਣ ਨਿਸ਼ਾਨ ‘ਝਾੜੂ’ ਵੀ ਛਪਿਆ ਹੈ। ਖੇਤਾਨ ਨੇ 3 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਵਿਖੇ ‘ਯੂਥ ਮੈਨੀਫੈਸਟੋ’ ਜਾਰੀ ਕਰਨ ਮੌਕੇ ਕਿਹਾ ਸੀ, ‘ਇਹ ਮੈਨੀਫੈਸਟੋ ਸਾਡੀ ਬਾਈਬਲ ਵੀ ਹੈ, ਗੀਤਾ ਵੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਹੈ।’
ਸੂਤਰਾਂ ਅਨੁਸਾਰ ਪਹਿਲਾਂ ਹੀ ਮਾਲੇਰਕੋਟਲਾ ਕਾਂਡ ਵਿੱਚ ਘਿਰੀ ‘ਆਪ’ ਲੀਡਰਸ਼ਿਪ ਨੇ ਮੈਨੀਫੈਸਟੋ ਦੇ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਉਠ ਰਹੇ ਧਾਰਮਿਕ ਰੋਹ ਨੂੰ ਦੇਖਦਿਆਂ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਦੀ ਮੌਜੂਦਗੀ ਵਿੱਚ ਇਸ ਮੁੱਦੇ ਉਪਰ ਹੰਗਾਮੀ ਹਾਲਤ ਵਿੱਚ ਮੁਆਫੀ ਮੰਗ ਕੇ ਮਾਮਲਾ ਠੰਢਾ ਕਰਨ ਦਾ ਫੈਸਲਾ ਕੀਤਾ ਸੀ। ਇਸ ਬਾਅਦ ਖੇਤਾਨ ਤੇ ਸੰਧੂ ਨੇ ਬਿਨਾਂ ਸ਼ਰਤ ਜਨਤਕ ਤੌਰ ‘ਤੇ ਮੁਆਫ਼ੀ ਮੰਗਣ ਦਾ ਐਲਾਨ ਕੀਤਾ। ਭਾਜਪਾ ਨੇ ਪੰਜਾਬ ਭਰ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਦੇ ਕੇ ਦੋਸ਼ ਲਾਇਆ ਕਿ ‘ਆਪ’ ਨੇ ਯੂਥ ਚੋਣ ਮਨੋਰਥ ਪੱਤਰ ਦੇ ਮੁੱਖ ਪੰਨੇ ਉਪਰ ઠਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਲਾ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਜ਼ਿਕਰਯੋਗ ਹੈ ਕਿ ਮੈਨੀਫੈਸਟੋ ਦੀ ਤੁਲਨਾ ਧਾਰਮਿਕ ਗ੍ਰੰਥਾਂ ਦੇ ਨਾਲ ਕਰਨ ਦੇ ਚਲਦਿਆਂ ਅਸ਼ੀਸ਼ ਖੇਤਾਨ ਦੇ ਖਿਲਾਫ਼ ਅੰਮ੍ਰਿਤਸਰ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

Check Also

ਕੈਨੇਡਾ ‘ਚ ਲਿਬਰਲ ਪਾਰਟੀ ਦੀ ਬਣੀ ਰਹੇਗੀ ਸਰਕਾਰ

ਲਿਬਰਲ ਪਹਿਲੇ, ਕੰਸਰਵੇਟਿਵ ਦੂਜੇ ਅਤੇ ਬਲਾਕ ਕਿਊਬਿਕ ਤੀਜੇ ਸਥਾਨ ‘ਤੇ, ਐਨਡੀਪੀ ਨੂੰ ਮਿਲੀਆਂ 7 ਸੀਟਾਂ …