80 ਹਜ਼ਾਰ ਤੋਂ ਵੱਧ ਬੇਘਰਿਆਂ ਨੂੰ ਗੁਰਦੁਆਰਿਆਂ ‘ਚ ਸ਼ਰਨਦੀਪੇਸ਼ਕਸ਼, ਰਾਹਤ ਸਮੱਗਰੀ ਇਕੱਤਰ
ਟੋਰਾਂਟੋ/ਬਿਊਰੋ ਨਿਊਜ਼ : ਇਕ ਵਾਰਫਿਰ ਸਿੱਖੀ ਦੇ ਮੂਲਸਿਧਾਂਤਾਂ ਨੇ ਕੈਨੇਡੀਅਨ ਸਿੱਖਾਂ ਦੀਛਵੀ ਨੂੰ ਕੈਨੇਡਾਭਰਵਿਚ ਉਭਾਰ ਦਿੱਤਾ ਹੈ।ਕੈਨੇਡਾ ਦੇ ਕਈ ਜੰਗਲਾਂ ਵਿਚਇਨ੍ਹੀਂ ਦਿਨੀਂ ਅੱਗ ਲੱਗੀ ਹੋਈ ਹੈ ਅਤੇ ਅਲਬਰਟਾਰਾਜ ਦੇ ਫੋਰਟਮੈਕਮਰੀਵਿਚ ਤਾਂ 80 ਹਜ਼ਾਰਵਿਅਕਤੀਆਂ ਨੂੰ ਘਰ-ਬਾਰ ਛੱਡਣਾ ਪਿਆਹੈ। ਇਸ ਤਰ੍ਹਾਂ ਅਲਬਰਟਾਅਤੇ ਬ੍ਰਿਟਿਸ਼ ਕੋਲੰਬੀਆ ਦੇ ਗੁਰਦੁਆਰਿਆਂ ਵਿਚਲਗਾਤਾਰ ਲੰਗਰ ਬਣਾ ਕੇ ਪੀੜਤਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾਹੈ। ਉਥੇ ਆਸ-ਪਾਸ ਦੇ ਸ਼ਹਿਰਾਂ ਵਿਚਸਥਿਤ ਗੁਰੂਘਰਾਂ ਨੇ ਬੇਘਰ ਹੋਏ ਵਿਅਕਤੀਆਂ ਨੂੰ ਰਹਿਣਦੀਪੇਸ਼ਕਸ਼ਕੀਤੀਹੈ।ਫੋਰਟਮੈਕਮਰੀਵਿਚ 1600 ਤੋਂ ਜ਼ਿਆਦਾਘਰਾਂ ਅਤੇ ਹੋਰਭਵਨਾਂ ਨੂੰ ਅੱਗ ਨੇ ਪੂਰੀਤਰ੍ਹਾਂ ਨਾਲਤਬਾਹਕਰ ਦਿੱਤਾ ਹੈ ਅਤੇ ਹਜ਼ਾਰਾਂ ਲੋਕਬੇਘਰ ਹੋ ਗਏ ਹਨਅਤੇ ਉਹ ਕੈਲਗਰੀਅਤੇ ਐਡਮਿੰਟਨਵਿਚ ਪਹੁੰਚ ਰਹੇ ਹਨ।ਇਨ੍ਹਾਂ ਦੋਵਾਂ ਸ਼ਹਿਰਾਂ ਵਿਚ ਸਿੱਖਾਂ ਦੀਆਬਾਦੀਜ਼ਿਆਦਾਹੈ।ਅਲਬਰਟਾਵਿਚ ਹੀ ਐਡਮਿੰਟਨਅਤੇ ਕੈਲਗਰੀਸ਼ਹਿਰਾਂ ਵਿਚ ਸਿੱਖ ਗੁਰਦੁਆਰਿਆਂ ਅਤੇ ਹੋਰ ਸਿੱਖ ਸੰਗਠਨਾਂ ਨੇ ਰਾਹਤ ਸਮੱਗਰੀ ਇਕੱਤਰ ਕਰਕੇ, ਲੰਗਰ ਲਗਾਉਣ ਦੇ ਨਾਲ ਹੀ 24 ਤੋਂ ਜ਼ਿਆਦਾਘਰਾਂ ਦੀਵੀਵਿਵਸਥਾਕੀਤੀ ਹੈ ਤਾਂਕਿਬੇਘਰ ਹੋਏ ਲੋਕ ਅੱਗ ਦੇ ਬੁਝਣ ਤੱਕ ਉਸ ਵਿਚਅਸਥਾਈ ਤੌਰ ‘ਤੇ ਰਹਿਸਕਣ।ਪ੍ਰਭਾਵਿਤਖੇਤਰਾਂ ਅਤੇ ਜਿਨ੍ਹਾਂ ਕੈਂਪਾਂ ਵਿਚਲੋਕਰਹਿਰਹੇ ਹਨ, ਉਥੇ ਵੀ ਸਿੱਖ ਸੰਗਠਨਾਂ ਦੀਫੂਡਵੈਨਲਗਾਤਾਰ ਪਹੁੰਚ ਰਹੀਹੈ। ਗੁਰੂ ਨਾਨਕ ਸਿੱਖ ਸੋਸਾਇਟੀ, ਐਡਮਿੰਟਨ ਦੁਆਰਾ ਵੀਬੇਘਰਿਆਂ ਨੂੰ ਰਹਿਣਲਈਪੇਸ਼ਕਸ਼ਕੀਤੀ ਗਈ ਹੈ।ਸੋਸਾਇਟੀ ਦੇ ਅਧਿਕਾਰੀਅਨਮੋਲ ਸਿੰਘ ਸੰਧੂ ਨੇ ਦੱਸਿਆ ਕਿ ਲੋਕਲਗਾਤਾਰ ਮੱਦਦ ਲਈ ਅੱਗੇ ਆ ਰਹੇ ਹਨਅਤੇ ਰਾਹਤ ਸਮੱਗਰੀ ਤੇਜ਼ੀ ਨਾਲ ਜ਼ਰੂਰਤਮੰਦਾਂ ਤੱਕ ਪਹੁੰਚਾਈ ਜਾ ਰਹੀਹੈ।
ਸੋਸ਼ਲ ਮੀਡੀਆ ਨਾਲ ਵਧ ਰਿਹਾ ਹੈ ਰਾਹਤ ਦਾ ਸਿਲਸਿਲਾ
ਸ੍ਰੀ ਗੁਰੂ ਨਾਨਕ ਸਿੱਖ ਗੁਰਦਆਰਾ ਦੀਅਪੀਲ’ਤੇ ਸਿੱਖ ਭਾਈਚਾਰਾਆਪਣੇ ਖਾਲੀਘਰਾਂ ਤੇ ਬੇਸਮੈਂਟਦੀਪੇਸ਼ਕਸ਼ਕਰਰਿਹਾਹੈ। ਗੁਰਦੁਆਰਾ ਸਾਹਿਬਵਲੋਂ ਫੇਸਬੁੱਕ ਪੇਜ਼ ‘ਤੇ ਇਸ ਸਬੰਧਵਿਚਲਗਾਤਾਰਅਪਡੇਟਕੀਤਾ ਜਾ ਰਿਹਾ ਹੈ ਅਤੇ ਕੁਮੈਂਟ ਕਰਨਵਾਲਿਆਂ ਵਿਚਸਭ ਤੋਂ ਜ਼ਿਆਦਾ ਗੋਰੇ ਕੈਨੇਡੀਅਨਹਨ, ਜੋ ਸਿੱਖਾਂ ਦੁਆਰਾ ਸਰਕਾਰੀਸਿਸਟਮ ‘ਚ ਅਲੱਗ ਚਲਾਏ ਜਾ ਰਹੇ ਰਾਹਤਕੰਮਾਂ ਲਈ ਉਸਦੀ ਸਰਾਹਨਾਕਰਰਹੇ ਹਨ।
ਸਿੱਖ ਸੰਗਠਨਾਂ ਨੇ ਪ੍ਰਭਾਵਿਤਖੇਤਰਾਂ ਵੱਲ ਰਵਾਨਾਕੀਤੇ ਰਾਹਤ ਸਮੱਗਰੀ ਦੇ ਟਰੱਕ
ਅਲਬਰਟਾ ਤੋਂ ਇਲਾਵਾਕੈਨੇਡਾ ਦੇ ਹੋਰਰਾਜਾਂ ਬ੍ਰਿਟਿਸ਼ ਕੋਲੰਬੀਆਅਤੇ ਓਨਟਾਰੀਓਵਿਚਵੀ ਸਿੱਖ ਸੰਗਠਨਾਂ ਨੇ ਗੁਰਦੁਆਰਿਆਂ ਵਿਚਸਪੈਸ਼ਲ ਕਾਊਂਟਰ ਲਗਾ ਕੇ ਰਾਹਤ ਸਮੱਗਰੀ ਇਕੱਤਰ ਕਰਨੀ ਸ਼ੁਰੂ ਕਰ ਦਿੱਤੀ ਹੈ।ਕੈਨੇਡੀਅਨਪ੍ਰਧਾਨਮੰਤਰੀ ਨੇ ਰੈਡਕਰਾਸਅਤੇ ਹੋਰਲੋਕਾਂ ਨੂੂੰ ਰਾਹਤ ਸਮੱਗਰੀ ਦੀਅਪੀਲਕੀਤੀ ਹੈ ਜਦ ਕਿ ਸਿੱਖਾਂ ਨੇ ਵੀਆਪਣੇ ਪੱਧਰ ‘ਤੇ ਗੁਰਦੁਆਰਿਆਂ ਵਿਚ ਮੱਦਦ ਦੀਅਪੀਲਕੀਤੀਹੈ। ਸਿੱਖ ਸੰਗਠਨਾਂ ਨੇ ਕਈ ਟਰੱਕ ਇਕੱਤਰ ਕਰਕੇ ਪ੍ਰਭਾਵਿਤਖੇਤਰਾਂ ਵੱਲ ਰਵਾਨਾਵੀਕਰ ਦਿੱਤੇ ਹਨ।ਸਰੀਵਿਚਵੀਅਕਾਲਅਕੈਡਮੀ, ਖਾਲਸਾਸਕੂਲਟਿਊਟਨਕੈਂਪਸ, ਖਾਲਸਾਸਕੂਲਓਲਡਯੇਲਰੋਡਕੈਂਪਸ, ਸਿੱਖ ਅਕੈਡਮੀ, ਗੁਰਦੁਆਰਾ ਦੂਖ ਨਿਵਾਰਨਸਾਹਿਬ, ਗੁਰੂ ਨਾਨਕ ਸਿੱਖ ਗੁਰਦੁਆਰਾ, ਗੁਰਦੁਆਰਾ ਸਾਹਿਬਦਸਮੇਸ਼ਦਰਬਾਰ, ਗੁਰਦੁਆਰਾ ਸਾਹਿਬ ਸੁੱਖ ਸਾਗਰ, ਦਰਬਾਰਸ੍ਰੀ ਗੁਰੂ ਗ੍ਰੰਥਸਾਹਿਬ ਜੀ, ਨਿਊਵੈਸਟਮਨਿਸਟਰਵਿਚਸ੍ਰੀ ਗੁਰੂ ਗੋਬਿੰਦ ਸਿੰਘ ਸਭਾ ਗੁਰਦੁਆਰਾ ਦੁਆਰਾ ਰਾਹਤ ਸਮੱਗਰੀ ਇਕੱਤਰ ਕਰਨ ਦੇ ਨਾਲ ਹੀ ਦਾਨਵੀ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਫੋਰਟ ਮੈਕੱਮਰੀ ਦੀ ਅੱਗ ਦੇ ਪੀੜਤਾਂ ਲਈਸੋਮਵਾਰ ਨੂੰ ਹੋਵੇਗਾ 1320 ਏਐਮਸਟੇਸ਼ਨ’ਤੇ ਰੇਡੀਓ ਥੌਨ
ਫੋਰਟਮੈੱਕਮਰੀ, ਅਲਬਰਟਾ ਦੇ ਆਲੇ-ਦੁਆਲੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਣਬੇਘਰੇ ਹੋਏ ਲੋਕਾਂ ਦੀਮਦਦਲਈ ਸਮੁੱਚੇ ਕੈਨੇਡੀਅਨਲੋਕਾਂ ਵੱਲੋਂ ਦਿਲਖੋਲ੍ਹ ਕੇ ਮਦਦਭੇਜੀ ਜਾ ਰਹੀ ਹੈ। ਇਸ ਮੌਕੇ ਟੋਰਾਂਟੋ ਦੇ ਪੰਜਾਬੀ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਵੱਲੋਂ ਵੀ ਇਕ ਵੱਡਾ ਉਪਰਾਲਾਕੀਤਾ ਜਾ ਰਿਹਾ ਹੈ। ਇਸ ਕਾਰਜ ਵਿੱਚ ਓਨਟਾਰੀਓ ਗੁਰਦਵਾਰਾਜ਼ ਕਮੇਟੀਅਤੇ ਓਨਟਾਰੀਓ ਸਿੱਖਸ ਐਂਡ ਗੁਰਦਵਾਰਾ ਕੌਂਸਲ ਵੱਲੋਂ ਮਿਲ ਕੇ ਸਥਾਨਕ ਪੰਜਾਬੀ ਮੀਡੀਆ ਦੇ ਸਹਿਯੋਗ ਨਾਲ ਵੱਖ-ਵੱਖ ਰੇਡੀਓਸਟੇਸ਼ਨਾਂ ‘ਤੇ ਰੇਡੀਓ ਥੌਨ ਦਾਆਜੋਯਨਕੀਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿੱਚ ਸੋਮਵਾਰ ਨੂੰ 1320 ਏਐਮਸਟੇਸ਼ਨ’ਤੇ ਵੀ ਫੰਡ ਰੇਜ਼ਿੰਗ ਲਈਰੇਡੀਓ ਥੌਨ ਕੀਤਾਜਾਵੇਗਾ।ਵੈਸੇ, ਇਸ ਮਕਸਦਲਈਵਿਸ਼ੇਸ਼ ਤੌਰ ‘ਤੇ ‘ਕੈਨੇਡੀਅਨ ਸਿੱਖਸ ਰਿਲੀਫ ਫੰਡ’ ਅਧੀਨਟੀਡੀਬੈਂਕ ਵਿੱਚ ਇਕ ਅਕਾਊਂਟ ਵੀਖੋਲ੍ਹਿਆ ਗਿਆ ਹੈ, ਜਿਸ ਵਿੱਚ ਚਾਹਵਾਨਲੋਕਸਮਰਥਾ ਮੁਤਾਬਕ ਯੋਗਦਾਨਪਾਸਕਦੇ ਹਨ। ਅਕਾਊਂਟ ਨੰਬਰਦਾਵੇਰਵਾ ਇਸ ਪ੍ਰਕਾਰ ਹੈ: ਟੀਡੀਬੈਂਕ 0932-5260883
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …