-4.7 C
Toronto
Wednesday, December 3, 2025
spot_img
Homeਹਫ਼ਤਾਵਾਰੀ ਫੇਰੀਚੰਡੀਗੜ੍ਹ ਫਿਰ ਸ਼ਰਮਸਾਰ 8ਵੀਂ ਕਲਾਸ ਦੀ ਜਵਾਕੜੀ ਨਾਲ ਦਿਨ ਦਿਹਾੜੇ ਹੋਇਆ...

ਚੰਡੀਗੜ੍ਹ ਫਿਰ ਸ਼ਰਮਸਾਰ 8ਵੀਂ ਕਲਾਸ ਦੀ ਜਵਾਕੜੀ ਨਾਲ ਦਿਨ ਦਿਹਾੜੇ ਹੋਇਆ ਬਲਾਤਕਾਰ

ਚੰਡੀਗੜ੍ਹ : ਇਕ ਆਈਏਐਸ ਅਫ਼ਸਰ ਦੀ ਧੀ ਨੂੰ ਚੰਡੀਗੜ੍ਹ ‘ਚ ਛੇੜਨ ਵਾਲੇ ਇਕ ਲੀਡਰ ਦੇ ਪੁੱਤਰ ਦਾ ਮਾਮਲਾ ਅਜੇ ਕੋਰਟ ਕਚਹਿਰੀ ਵਿਚ ਹੀ ਸੀ ਕਿ ਚੰਡੀਗੜ੍ਹ ਫਿਰ ਸ਼ਰਮਸਾਰ ਹੋ ਗਿਆ। ਹੁਣ 8ਵੀਂ ਜਮਾਤ ਦੀ ਜਵਾਕੜੀ ਨਾਲ ਦਿਨ ਦਿਹਾੜੇ ਬਲਾਤਕਾਰ ਹੋਇਆ। ਦੇਸ਼ ਆਪਣੀ ਅਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਦੇ ਜਸ਼ਨ ਮਨਾ ਰਿਹਾ ਸੀ। ਇਸੇ ਦੌਰਾਨ ਇੱਕ 12 ਸਾਲਾ ਬੱਚੀ ਨਾਲ ਬਲਾਤਕਾਰ ਹੋਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਸਵੇਰੇ ਅਜ਼ਾਦੀ ਦਿਵਸ ਦੇ ਸਮਾਗਮ ਤੋਂ ਬਾਅਦ ਸਵੇਰੇ 8:30 ਵਜੇ ਘਰ ਪਰਤ ਰਹੀ ਇਸ ਬੱਚੀ ਨੂੰ ਅੱਧਖੜ੍ਹ ਉਮਰ ਦਾ ਵਿਅਕਤੀ ਸੈਕਟਰ 23 ਦੇ ਚਿਲਡਰਨ ਟ੍ਰੈਫਿਕ ਪਾਰਕ ਵਿੱਚ ਧੂਹ ਕੇ ਲੈ ਗਿਆ। ਪਾਰਕ ਵਿਚਲੇ ਇੱਕ ਨਾਲੇ ਵਿੱਚ ਉਸ ਨੇ ਪੀੜਤਾ ਨਾਲ ਚਾਕੂ ਦੀ ਨੋਕ ‘ਤੇ ਬਲਾਤਕਾਰ ਕੀਤਾ ਤੇ ਬਾਅਦ ਵਿੱਚ ਉੱਥੋਂ ਫਰਾਰ ਹੋ ਗਿਆ। ਪੀੜਤ ਬੱਚੀ ਨੇ ਘਰ ਜਾ ਕੇ ਸਾਰੀ ਕਹਾਣੀ ਆਪਣੇ ਮਾਪਿਆਂ ਨੂੰ ਦੱਸੀ। ਘਟਨਾ ਦਾ ਪਤਾ ਲੱਗਣ ‘ਤੇ ਸੈਕਟਰ 17 ਵਿੱਚ ਅਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਰੁੱਝੇ ਯੂ.ਟੀ. ਦੇ ਐਸ.ਐਸ.ਪੀ. ਈਸ਼ ਸਿੰਘਲ ਤੁਰੰਤ ਉੱਥੇ ਪਹੁੰਚੇ।  ਪੀੜਤਾ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਲਈ ਲਿਜਾਇਆ ਗਿਆ।  ਪੁਲਿਸ ਨੇ ਘਟਨਾ ਸਥਾਨ ‘ਤੇ 4 ਘੰਟੇ ਜਾਂਚ ਪੜਤਾਲ ਕੀਤੀ। ਮਾਮਲੇ ਵਿੱਚ ਸੈਕਟਰ 17 ਦੇ ਥਾਣੇ ਵਿੱਚ ਬੱਚਿਆਂ ਨੂੰ ਸੈਕਸੂਅਲ ਹਮਲਿਆਂ ਤੋਂ ਬਚਾਉਣ ਲਈ ਬਣੇ ਕਾਨੂੰਨ ਪੌਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।

RELATED ARTICLES
POPULAR POSTS