2.4 C
Toronto
Wednesday, November 12, 2025
spot_img
Homeਹਫ਼ਤਾਵਾਰੀ ਫੇਰੀਯੂਬਾਸਿਟੀ 'ਚ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

ਯੂਬਾਸਿਟੀ ‘ਚ ਪਹਿਲੀ ਸਿੱਖ ਮੇਅਰ ਨੇ ਸਹੁੰ ਚੁੱਕੀ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ
ਪੰਜਾਬੀਆਂ ਦੇ ਸੰਘਣੀ ਵਸੋਂ ਵਾਲੇ ਤੇ ਵਿਸ਼ਵ ਪੱਧਰ ‘ਤੇ ਨਗਰ ਕੀਰਤਨ ਕਰਕੇ ਜਾਣੇ ਜਾਂਦੇ ਯੂਬਾਸਿਟੀ ਨੂੰ ਇਕ ਮਾਣ ਉਸ ਵੇਲੇ ਹੋਰ ਮਿਲਿਆ ਜਦੋਂ ਇਕ ਪਹਿਲੀ ਸਿੱਖ ਔਰਤ ਨੂੰ ਅਮਰੀਕਾ ਵਿਚ ਮੇਅਰ ਵਜੋਂ ਸਹੁੰ ਚੁਕਾਈ ਗਈ। ਇਸ ਮੌਕੇ ਅਮਰੀਕਨ ਸਥਾਨਕ ਸਰਕਾਰਾਂ ਦੇ ਅਫ਼ਸਰ ਤੇ ਸਿਟੀ ਕਾਊਂਟੀ ਨਾਲ ਸਬੰਧਿਤ ਹੋਰ ਅਧਿਕਾਰੀਆਂ ਤੋਂ ਇਲਾਵਾ ਪੁਲਿਸ ਅਫਸਰ ਵੀ ਹਾਜ਼ਰ ਸਨ। ਸਥਾਨਕ ਸਿੱਖ ਭਾਈਚਾਰੇ ਦੇ ਆਗੂ ਪਰਿਵਾਰਕ ਮੈਂਬਰਾਂ ਤੇ ਦੋਸਤ-ਮਿੱਤਰਾਂ ਦੀ ਹਾਜ਼ਰੀ ਵਿਚ ਨਵੀਂ ਬਣੀ ਮੇਅਰ ਪ੍ਰੀਤ ਡਿਡਵਾਲ ਨੇ ਸਹੁੰ ਚੁੱਕੀ। ਇਸ ਮੌਕੇ ਅਮਰੀਕੀ ਮੀਡੀਆ ਨੇ ਸਿੱਖ ਭਾਈਚਾਰੇ ਨੂੰ ਮੇਅਰ ਨਾਲ ਜੋੜ ਕੇ ਸਿੱਖਾਂ ਦੀ ਸ਼ਵੀ ਨੂੰ ਵਧੀਆ ਢੰਗ ਨਾਲ ਲਾਈਵ ਪੇਸ਼ ਕੀਤਾ। ਇਸ ਸਹੁੰ ਚੁੱਕ ਸਮਾਗਮ ਵਿਚ ਸਿੱਖ ਭਾਈਚਾਰੇ ਦੇ ਸਥਾਨਕ ਆਗੂਆਂ ਵਿਚ ਸਰਬਜੀਤ ਸਿੰਘ ਥਿਆੜਾ, ਗੁਰਨਾਮ ਸਿੰਘ ਪੰਮਾ, ਗੁਰਮੇਜ ਗਿੱਲ, ਹਰਬੰਸ ਪੰਮਾ, ਜਸਬੀਰ ਸਿੰਘ ਕੰਗ, ਦਿਲਵੀਰ ਸਿੰਘ ਗਿੱਲ, ਚਰਨਜੀਤ ਸਿੰਘ ਬਾਠ, ਅਵਤਾਰ ਸਿੰਘ ਗਿੱਲ, ਸਰਬਜੀਤ ਸਿੰਘ ਸਾਬ੍ਹੀ, ਨਾਹਰ ਹੀਰ, ਸੁਖਵਿੰਦਰ ਸਿੰਘ ਸੈਣੀ, ਤੇਜਿੰਦਰ ਮਾਨ, ਬਲਰਾਜ ਸਿੰਘ ਢਿੱਲੋਂ, ਕਲੋਟੀਆ, ਅਮਰ ਸ਼ੇਰਗਿੱਲ ਅਟਾਰਨੀ ਤੇ ਤਰਲੋਚਨ ਸਿੰਘ ਆਦਿ ਸਥਾਨਕ ਆਗੂ ਹਾਜ਼ਰ ਸਨ।
ਸਹੁੰ ਚੁੱਕ ਸਮਾਗਮ ਦਾ ਆਗਾਜ਼ ਅਮਰੀਕਨ ਰਾਸ਼ਟਰੀ ਗੀਤ ਨਾਲ ਹੋਇਆ ਤੇ ਬਾਅਦ ਵਿਚ ਅਰਦਾਸ ਕੀਤੀ ਗਈ। ਇਸ ਦੌਰਾਨ ਕੌਂਸਲ ਮੈਂਬਰਾਂ ਨੇ ਮੇਅਰ ਲਈ ਸੁਪਰਵਾਈਜ਼ਰ ਤੇ ਕੌਂਸਲ ਮੈਂਬਰਾਂ ਨੇ ਮਤੇ ਰਾਹੀਂ ਮੇਅਰ ਦੇ ਨਾਂ ਦੀ ਤਾਈਦ ਕੀਤੀ। ਵਰਨਣਯੋਗ ਹੈ ਕਿ ਪ੍ਰੀਤ ਡਿਡਵਾਲ ਪਹਿਲਾਂ ਕੌਂਸਲ ਮੈਂਬਰ ਬਣੀ ਸੀ, ਐਤਕਾਂ ਉਸ ਨੂੰ ਸੀਨੀਆਰਟੀ ਦੇ ਆਧਾਰ ‘ਤੇ ਮੇਅਰ ਨਾਮਜ਼ਦ ਕੀਤਾ ਗਿਆ।
ਪ੍ਰੀਤ ਡਿਡਵਾਲ ਦੇ ਮੇਅਰ ਬਣਨ ਨਾਲ ਜਿਥੇ ਸਥਾਨਕ ਭਾਈਚਾਰਾ ਖੁਸ਼ੀ ਤੇ ਮਾਣ ਮਹਿਸੂਸ ਕਰ ਰਿਹਾ ਹੈ, ਉਥੇ ਹੁਣ ਸਥਾਨਕ ਪੰਜਾਬੀ ਭਾਈਚਾਰੇ ਨੂੰ ਸਥਾਨਕ ਸਰਕਾਰੀ ਦਫਤਰਾਂ ਵਿਚ ਮਾਣ ਮਿਲਣਾ ਸੁਭਾਵਕ ਹੋ ਗਿਆ ਹੈ।

RELATED ARTICLES
POPULAR POSTS