ਚੰਡੀਗੜ੍ਹ : ਰਿਸ਼ਤਿਆਂ ਨੂੰ ਇਕ ਵਾਰ ਫਿਰ ਦਾਗ਼ਦਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਜਦੋਂ ਮਾਮੇ ਦਾ ਹੀ ਸ਼ਿਕਾਰ ਬਣੀ ਚੰਡੀਗੜ੍ਹ ਦੀ 10 ਸਾਲਾ ਬਾਲੜੀ ਨੇ ਧੀ ਨੂੰ ਜਨਮ ਦਿੱਤਾ। ਆਪਣੇ ਹੀ ਮਾਮੇ ਵੱਲੋਂ ਕੀਤੇ ਗਏ ਬਲਾਤਕਾਰ ਤੋਂ ਬਾਅਦ ਪ੍ਰੈਗਨੈਂਟ ਹੋਈ 10 ਸਾਲ ਦੀ ਲੜਕੀ ਨੇ ਵੀਰਵਾਰ ਨੂੰ ਸਰਜਰੀ ਰਾਹੀਂ ਇਕ ਬੇਟੀ ਨੂੰ ਜਨਮ ਦਿੱਤਾ। ਉਸ ਨੂੰ ਇਹ ਕਹਿ ਕੇ ਹਸਪਤਾਲ ਦਾਖਲ ਕੀਤਾ ਗਿਆ ਸੀ ਕਿ ਤੇਰੇ ਪਥਰੀ ਹੈ ਤੇ ਉਸ ਦਾ ਅਪ੍ਰੇਸ਼ਨ ਹੋਣਾ ਹੈ। ਲੜਕੀ ਅਤੇ ਉਸ ਦਾ ਨਵ ਜਨਮਿਆ ਬੱਚਾ ਫਿਲਹਾਲ ਖਤਰੇ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ 32 ਹਫ਼ਤਿਆਂ ਤੋਂ ਬਾਅਦ ਡਾਕਟਰੀ ਰਿਪੋਰਟ ਦੇ ਆਧਾਰ ‘ਤੇ ਸੁਪਰੀਮ ਕੋਰਟ ਨੇ ਅਬੌਰਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਡਲਿਵਰੀ ਤੋਂ ਬਾਅਦ ਬੱਚੇ ਨੂੰ ਅਲੱਗ ਰੱਖਿਆ ਗਿਆ ਹੈ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …