Breaking News
Home / ਹਫ਼ਤਾਵਾਰੀ ਫੇਰੀ / ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮਮਜੀਠੀਆ’ਤੇ ਤਾਬੜਤੋੜਹਮਲੇ ਕਰਦਿਆਂ ਮਨਪ੍ਰੀਤਬਾਦਲਬੋਲੇ ਮੈਂ ਚਾਹਾਂ ਤਾਂ ਢਾਹਸਕਦਾ ਹਾਂ ਲੰਕਾ ਘਰ ਦੇ ਰਾਜ਼ ਖੋਲ੍ਹਦਿਆਂ ਮਨਪ੍ਰੀਤਬਾਦਲਬਣੇ ਭਵੀਸ਼ਣ

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮਮਜੀਠੀਆ’ਤੇ ਤਾਬੜਤੋੜਹਮਲੇ ਕਰਦਿਆਂ ਮਨਪ੍ਰੀਤਬਾਦਲਬੋਲੇ ਮੈਂ ਚਾਹਾਂ ਤਾਂ ਢਾਹਸਕਦਾ ਹਾਂ ਲੰਕਾ ਘਰ ਦੇ ਰਾਜ਼ ਖੋਲ੍ਹਦਿਆਂ ਮਨਪ੍ਰੀਤਬਾਦਲਬਣੇ ਭਵੀਸ਼ਣ

ਪੰਜਾਬਵਿਧਾਨਸਭਾਦਾਬਜਟਸੈਸ਼ਨ ਤੂੰ-ਤੂੰ ਮੈਂ-ਮੈਂ ਤੋਂ ਸ਼ੁਰੂ ਹੋ ਕੇ ਗਾਲਮ ਗਾਲੀ’ਤੇ ਆ ਕੇ ਮੁੱਕਿਆ। ਕਦੇ ਸਿੱਧੂ ਤੇ ਮਜੀਠੀਆਆਪੇ ਤੋਂ ਬਾਹਰ ਹੋਏ ਕਦੇ ਖਹਿਰਾ ਤੇ ਰਾਣਾ ਗੁਰਜੀਤ ਨੇ ਇਕ-ਦੂਜੇ ਨੂੰ ਲਲਕਾਰਦਿਆਂ ‘ਬਾਹਰਨਿਕਲਤੈਨੂੰਦੇਖਦਾ ਹਾਂ’ ਤੱਕ ਦੀਆਂ ਟਿੱਪਣੀਆਂ ਕੀਤੀਆਂ, ਕਦੇ ਚੰਨੀ ਤੇ ਸੁਖਬੀਰ ਬਾਦਲਖਹਿਬੜੇ ਤੇ ਸੈਸ਼ਨ ਦੇ ਆਖਰੀਪੜਾਅ’ਤੇ ਆ ਕੇ ਮਨਪ੍ਰੀਤਬਾਦਲ ਨੇ ਆਪਣੇ ਹੀ ਘਰ ਦੇ ਯਾਨੀਬਾਦਲਪਰਿਵਾਰ ਦੇ ਰਾਜ਼ ਖੋਲ੍ਹਦਿਆਂ ਕਿਹਾ ਕਿ ਘਰਦਾਭੇਤੀ ਹੀ ਲੰਕਾ ਢਾਹੁੰਦਾ ਹੈ ਤੇ ਜੇ ਮੈਂ ਚਾਹਾਂ ਤਾਂ ਲੰਕਾ ਢਾਹਸਕਦਾ ਹਾਂ। ਇੰਝ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਆਦੇਸ਼ਪ੍ਰਤਾਪ ਸਿੰਘ ਕੈਰੋਂ ਤੇ ਬਿਕਰਮਮਜੀਠੀਆ ਤੱਕ ਆਉਂਦਿਆਂ ਮਨਪ੍ਰੀਤਬਾਦਲ ਨੇ ਆਪਣੇ ਕੋੜਮੇ ਨੂੰ ਬਿਨਾਸ਼ਬਦਵਰਤਿਆਂ ਰਾਵਣਦਾਕੋੜਮਾਂ ਕਰਾਰ ਦਿੱਤਾ ਤੇ ਖੁਦ ਨੂੰ ਭਵੀਸ਼ਣ ਦੱਸਿਆ।
ਚੰਡੀਗੜ੍ਹ : ਪੰਜਾਬਵਿਧਾਨਸਭਾ ਦੇ ਸੈਸ਼ਨ ਦੇ ਆਖਰੀਦਿਨ ਬੁੱਧਵਾਰ ਨੂੰ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲਦਾ ਗੁੱਸਾ ਫੁੱਟ ਪਿਆ, ਜਦਸਾਬਕਾਅਕਾਲੀਮੰਤਰੀਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦੇ ਸਾਲੇ ‘ਤੇ ਜਬਰੀਟੈਕਸਵਸੂਲਣਦਾਦੋਸ਼ਲਾਇਆ।ਮਨਪ੍ਰੀਤਬਾਦਲਬਜਟਬਹਿਸ’ਤੇ ਜਵਾਬਦੇਣਲਈਖੜ੍ਹੇ ਹੀ ਹੋਏ ਸਨ ਕਿ ਮਜੀਠੀਆ ਤੇ ਹੋਰਅਕਾਲੀਮੈਂਬਰਾਂ ਨੇ ਉਨ੍ਹਾਂ ਨੂੰ ਵਿਚ ਹੀ ਟੋਕ ਦਿੱਤਾ ਤੇ ਸੀਟਾਂ ਤੋਂ ਉਠ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ‘ਤੇ ਮਨਪ੍ਰੀਤ ਨੇ ਮਜੀਠੀਆਸੰਬੋਧਨਕਰਦਿਆਂ ਕਿਹਾ, ”ਜੇਕਰਹਿੰਮਤ ਹੈ ਤਾਂ ਭੱਜੀ ਨਾਮੇਰੀ ਗੱਲ ਸੁਣ ਕੇ ਹੀ ਜਾਵੀਂ।”ਜਦਮਜੀਠੀਆ ਨੇ ਮਨਪ੍ਰੀਤ ਦੇ ਸਾਲੇ ‘ਤੇ ਦੋਸ਼ਲਾਇਆ ਤਾਂ ਮਨਪ੍ਰੀਤਦਾ ਗੁੱਸਾ ਬੇਕਾਬੂ ਹੋ ਗਿਆ ਤੇ ਉਨ੍ਹਾਂ ਨੇ ਬਾਦਲਪਰਿਵਾਰ ਦੇ ਬਾਰੇ ਵਿਚ ਹੀ ਖੁਲਾਸੇ ਕਰਨੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਸੈਸ਼ਨ ਤੋਂ ਬਾਹਰ ਜਾ ਕੇ ਵੀ ਵਿੱਤ ਮੰਤਰੀਮਨਪ੍ਰੀਤ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੈਸ਼ਨਵਿਚ ਕਹੀਆਂ ਆਪਣੀਆਂ ਗੱਲਾਂ ‘ਤੇ ਮੈਂ ਅਜੇ ਵੀਕਾਇਮ ਹਾਂ। ਉਨ੍ਹਾਂ ਇਹ ਧਮਕੀਵੀ ਦਿੱਤੀ ਕਿ ਜੇਕਰਮਜੀਠੀਆ ਤੇ ਸੁਖਬੀਰ ਦਾਮੇਰੇ ਪ੍ਰਤੀ ਅਜਿਹਾ ਹੀ ਵਿਵਹਾਰਰਿਹਾ ਤਾਂ ਮੈਂ ਉਨ੍ਹਾਂ ਬਾਰੇ ਵੱਡੇ ਖੁਲਾਸੇ ਕਰਨ ਤੋਂ ਵੀ ਗੁਰੇਜ਼ ਨਹੀਂ ਕਰਾਂਗਾ। ਕਿਉਂਕਿ ਮੇਰੇ ਕੋਲ ਉਨ੍ਹਾਂ ਦੇ ਬਹੁਤ ਅਜਿਹੇ ਰਾਜਹਨ।
ਤੁਸੀਂ ਭੈਣ ਦੇ ਵਿਆਹ ‘ਚ ਦਾਜਦੇਣਲਈ ਗੱਡੀ ਕਿਸ਼ਤਾਂ ‘ਤੇ ਲਈ ਸੀ
ਮਨਪ੍ਰੀਤ ਨੇ ਮਜੀਠੀਆ ਨੂੰ ਜਵਾਬਦਿੰਦਿਆਂ ਕਿਹਾ ਕਿ ਤੁਸੀਂ ਆਪਣੀਭੈਣ ਦੇ ਵਿਆਹਵਿਚ ਦਿੱਤੀ ਗਈ ਗੱਡੀ ਕਿਸ਼ਤਾਂ ‘ਤੇ ਖਰੀਦੀ ਸੀ ਤੇ ਹੁਣ ਤੁਸੀਂ ਇਕੱਲੇ-ਇਕੱਲੇ ਕਰੋੜ-ਕਰੋੜ ਰੁਪਏ ਦੀਆਂ ਗੱਡੀਆਂ ਵਿਚ ਘੁੰਮਦੇ ਹੋ।
‘ਤਾਈ ਦੇ ਭੋਗ ‘ਤੇ ਸ਼੍ਰੋਮਣੀਕਮੇਟੀਦਾ ਲੰਗਰ ਵਰਤਾਉਣ ਦਾ ਦੁੱਖ ਰਹੇਗਾ’
ਮਨਪ੍ਰੀਤਬਾਦਲ ਨੇ ਕਿਹਾ ਕਿ ਉਸ ਨੂੰ ਸਾਰੀ ਉਮਰ ਇਸ ਗੱਲ ਦਾ ਦੁੱਖ ਰਹੇਗਾ ਕਿ ਤਾਈ (ਸੁਰਿੰਦਰ ਕੌਰ) ਦੇ ਭੋਗ ਸਮੇਂ ਲੰਗਰ ਤੇ ਪ੍ਰਸ਼ਾਦਸ਼੍ਰੋਮਣੀ ਗੁਰਦੁਆਰਾ ਪ੍ਰਬੰਧਕਕਮੇਟੀ ਨੇ ਵੰਡਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਤਾਈਭਾਵ ਸੁਖਬੀਰ ਸਿੰਘ ਬਾਦਲਦੀਮਾਤਾ ਨੂੰ ਕੈਂਸਰ ਹੋਇਆ ਤਾਂ ਉਹਦੇ ਇਲਾਜਦਾਸਾਰਾਖਰਚਾਪੰਜਾਬਸਰਕਾਰ ਦੇ ਖਜ਼ਾਨੇ ਵਿਚੋਂ ਕੀਤਾ ਗਿਆ। ਉਨ੍ਹਾਂ ਅਫਸੋਸਪ੍ਰਗਟਕਰਦਿਆਂ ਕਿ ਕਿਪੰਜਾਬਵਿਧਾਨਸਭਾਦੀਆਂ 2017 ‘ਚ ਚੋਣਾਂ ਪਿੱਛੋਂ ਨਤੀਜਾ ਆਉਣ ਤੋਂ ਪਹਿਲਾਂ ਤਾਇਆਪ੍ਰਕਾਸ਼ ਸਿੰਘ ਬਾਦਲਆਪਣਾਇਲਾਜ ਕਰਵਾਉਣ ਅਮਰੀਕਾ ਗਏ ਤੇ ਉਸ ਸਮੇਂ ਲੱਖਾਂ ਰੁਪਏ ਦਾਖਰਚਾ ਉਸ ਨੇ ਪੰਜਾਬਸਰਕਾਰਸਿਰਪਾ ਦਿੱਤਾ।
ਵਿੱਤ ਮੰਤਰੀਬੋਲੇ – ਮੈਂ ਚਾਹਾਂ ਤਾਂ ਢਾਹਸਕਦਾ ਹਾਂ ਲੰਕਾ
ਮਨਪ੍ਰੀਤ ਨੇ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਘਰਦਾਭੇਤੀ ਲੰਕਾ ਢਾਹੁੰਦਾ ਹੈ ਤੇ ਮੇਰੇ ਕੋਲਵੀਬਾਦਲਪਰਿਵਾਰਬਾਰੇ ਕਹਿਣਲਈ ਬਹੁਤ ਕੁਝ ਹੈ ਤੇ ਚਾਹਾਂ ਤਾਂ ਲੰਕਾ ਢਾਹਸਕਦਾ ਹਾਂ। ਇਸੇ ਦੌਰਾਨ ਅਕਾਲੀਮੈਂਬਰਮਜੀਠੀਆਦੀਅਗਵਾਈਵਿਚਮਨਪ੍ਰੀਤਦੀਆਂ ਇਨ੍ਹਾਂ ਟਿੱਪਣੀਆਂ ਵਿਚਕਾਰਨਾਅਰੇਬਾਜ਼ੀਕਰਦੇ ਹੋਏ ਮਨਪ੍ਰੀਤ ਨੂੰ ਚੁਣੌਤੀ ਦਿੰਦੇ ਹੋਏ ਅੱਗੇ ਵਧਣ ਲੱਗੇ ਤਾਂ ਸਪੀਕਰ ਨੇ ਟਕਰਾਅਦੀਸਥਿਤੀਪੈਦਾ ਹੁੰਦੀ ਦੇਖ 20 ਮਿੰਟਲਈਸੈਸ਼ਨਦੀਕਾਰਵਾਈ ਮੁਲਤਵੀ ਕਰ ਦਿੱਤੀ।
ਤੁਹਾਡੇ ਪਰਿਵਾਰ ਨੇ ਦਿੱਤਾ ਸੀ ਅੰਗਰੇਜ਼ਾਂ ਦਾਸਾਥ
ਸੁਖਬੀਰ ਸਿੰਘ ਬਾਦਲ ਨੂੰ ਵੀਨਿਸ਼ਾਨਾ ਬਣਾਉਂਦਿਆਂ ਮਨਪ੍ਰੀਤ ਨੇ ਕਿਹਾ ਕਿ ਹਰਿਆਣਾਵਿਚਬਣੇ ਰਿਜ਼ਾਰਟਲਈਦੇਵੀਲਾਲ ਨੇ ਤੁਹਾਨੂੰ 18 ਕਿੱਲੇ ਜ਼ਮੀਨ ਦਿੱਤੀ ਸੀ। ਮਨਪ੍ਰੀਤ ਸਿੰਘ ਬਾਦਲ ਨੇ ਤਾਂ ਇੱਥੋਂ ਤੱਕ ਦੋਸ਼ਲਾਇਆ ਕਿ ਮਜੀਠੀਆਪਰਿਵਾਰ ਨੇ ਤਾਂ ਅੰਗਰੇਜ਼ਾਂ ਤੱਕ ਦਾਸਾਥ ਦਿੱਤਾ। ਉਨ੍ਹਾਂ ਬਾਦਲਪਰਿਵਾਰ’ਤੇ ਹਮਲਾਜਾਰੀ ਰੱਖਦਿਆਂ ਕਿਹਾ, ”ਤੁਸੀਂ ਮੇਰੇ ‘ਤੇ ਉਂਗਲੀ ਉਠਾਉਂਦੇ ਹੋ ਤੇ ਕਹਿੰਦੇ ਹੋ ਕਿ ਮੈਨੂੰਖਜ਼ਾਨਾ ਚਲਾਉਣਾ ਨਹੀਂ ਆਉਂਦਾ, ਇਹ ਗੱਲਾਂ ਮੈਂ ਬਹੁਤ ਸਮੇਂ ਤੋਂ ਬਰਦਾਸ਼ਤਕਰਰਿਹਾ ਸੀ। ਇਹ ਗੱਲ ਸਹੀ ਹੈ ਕਿ ਤੁਹਾਡੀ ਤਰ੍ਹਾਂ ਮੈਨੂੰਖਜ਼ਾਨਾ ਲੁੱਟਣਾ ਨਹੀਂ ਆਉਂਦਾ, ਪੰਜਸਿਤਾਰਾਹੋਟਲ ਚਲਾਉਣੇ ਨਹੀਂ ਆਉਂਦੇ ਤੇ ਨਾ ਹੀ ਮੈਂ ਤੁਹਾਡੀ ਤਰ੍ਹਾਂ ਚਿੱਟਾ ਵੇਚਸਕਦਾ ਹਾਂ।”

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …