Breaking News
Home / ਹਫ਼ਤਾਵਾਰੀ ਫੇਰੀ / …ਜਦੋਂ ਸੁਖਬੀਰ ਬਾਦਲਨਹੀਂ ਦਿਖਾ ਸਕੇ ਸਿਰੀਸਾਹਿਬ

…ਜਦੋਂ ਸੁਖਬੀਰ ਬਾਦਲਨਹੀਂ ਦਿਖਾ ਸਕੇ ਸਿਰੀਸਾਹਿਬ

ਚੰਡੀਗੜ੍ਹ/ਬਿਊਰੋ ਨਿਊਜ਼ :ਬਜਟਸੈਸ਼ਨ ਦੌਰਾਨ ਅਕਾਲੀਦਲ ਦੇ ਪ੍ਰਧਾਨ ਤੇ ਵਿਧਾਇਕਸੁਖਬੀਰ ਸਿੰਘ ਬਾਦਲ ਉਸ ਸਮੇਂ ਕਸੂਤੀਸਥਿਤੀਵਿਚਫਸ ਗਏ ਜਦੋਂ ਤਕਨੀਕੀ ਸਿੱਖਿਆ ਮੰਤਰੀਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਦੇ ਅੰਮ੍ਰਿਤਧਾਰੀਹੋਣ’ਤੇ ਸਵਾਲਖੜ੍ਹਾਕਰਦਿੱਤਾ।
ਚੰਨੀ ਦੇ ਵਾਰ-ਵਾਰਕਹਿਣ’ਤੇ ਸੁਖਬੀਰਬਾਦਲਆਪਣੀਕਿਰਪਾਨ (ਸਿਰੀਸਾਹਿਬ) ਨਹੀਂ ਦਿਖਾ ਸਕੇ ਅਤੇ ਆਪਣੇ ਬੈਂਚ’ਤੇ ਹੀ ਬੈਠੇ ਰਹੇ ਜਦੋਂ ਕਿ ਕਾਂਗਰਸ ਤੇ ਆਮਆਦਮੀਪਾਰਟੀ ਦੇ ਕੁਝ ਵਿਧਾਇਕਾਂ ਨੇ ਖੜ੍ਹੇ ਹੋ ਕੇ ਆਪਣੀ-ਆਪਣੀਸਿਰੀਸਾਹਿਬਦਿਖਾਉਣੀਸ਼ੁਰੂ ਕਰਦਿੱਤੀ ਜਿਸ ਕਾਰਨਸਦਨਵਿਚਕਾਫੀ ਹੰਗਾਮਾ ਹੋ ਗਿਆ। ਅਕਾਲੀਦਲ ਦੇ ਕਈ ਵਿਧਾਇਕਾਂ ਨੇ ਇਸ ਦਾਵਿਰੋਧਦਰਜਕਰਵਾਇਆ। ਬਜਟਸੈਸ਼ਨ ਦੌਰਾਨ ਬਹਿਸਵਿਚ ਹਿੱਸਾ ਲੈਂਦਿਆਂ ਸੁਖਬੀਰ ਸਿੰਘ ਬਾਦਲ ਨੇ ਚਰਨਜੀਤਚੰਨੀ’ਤੇ ਤਿੱਖੀਟਿੱਪਣੀਕਰਦਿਆਂ ਕਿਹਾ ਕਿ ਚੰਨੀ ਤਾਂ ਸੜਕਾਂ ‘ਤੇ ਪੈਚਲਗਾਉਣਵਾਲੇ ਬੰਦੇ ਹਨ। ਇਸ ਦੇ ਵਿਰੋਧਵਿਚਚੰਨੀ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਾਉਂਦੇ ਹਨ ਤਾਂ ਸਾਰਿਆਂ ਸਾਹਮਣੇ ਆਪਣੀਕਿਰਪਾਨਦਿਖਾਉਣ। ਸੁਖਬੀਰ ਸਿੰਘ ਬਾਦਲਆਪਣੀਕਿਰਪਾਨਨਹੀਂ ਦਿਖਾ ਸਕੇ ਜਿਸ ‘ਤੇ ਸਦਨਵਿਚਖੂਬ ਹੰਗਾਮਾ ਹੋਇਆ। ਚੰਨੀ ਨੇ ਸਦਨਵਿਚੋਂ ਬਾਹਰਪੱਤਰਕਾਰਾਂ ਨਾਲ ਗੱਲਬਾਤਕਰਦਿਆਂ ਕਿਹਾ ਕਿ ਅਕਾਲਤਖ਼ਤਸਾਹਿਬਸਾਹਿਬ ਦੇ ਜਥੇਦਾਰ ਨੂੰ ਇਸ ਗੱਲ ਦਾਨੋਟਿਸਲੈਣਾਚਾਹੀਦਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅੰਮ੍ਰਿਤ ਛਕਿਆ ਹੈ ਜਾਂ ਫਿਰਅੰਮ੍ਰਿਤਛਕਣ ਤੋਂ ਬਾਅਦ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਉਹਨਾਂ ਨੂੰ ਅਕਸਰ ਪੁੱਛਦੇ ਹਨ ਕਿ ਅਕਾਲੀਦਲਦਾਪ੍ਰਧਾਨਅੰਮ੍ਰਿਤਧਾਰੀ ਹੈ, ਜਾਂ ਨਹੀਂ।

Check Also

ਜਸਟਿਨ ਟਰੂਡੋ ਮੁੜ ਸਰਕਾਰ ਬਚਾਉਣ ‘ਚ ਹੋਏ ਸਫਲ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਆਪਣੀ ਸਰਕਾਰ ਬਚਾਉਣ ਵਿਚ …