Breaking News
Home / ਹਫ਼ਤਾਵਾਰੀ ਫੇਰੀ / ਜੰਡ, ਪੀਲੂ, ਖੇਜੜੀ, ਖੈਰ, ਲਸੋੜਾ, ਨਿੰਮ, ਕਿੱਕਰ ਵਰਗੇ ਕਈ ਦੇਸੀ ਪੌਦਿਆਂ ਨਾਲ ਲਹਿਰਾਏਗਾ ਜੰਗਲ

ਜੰਡ, ਪੀਲੂ, ਖੇਜੜੀ, ਖੈਰ, ਲਸੋੜਾ, ਨਿੰਮ, ਕਿੱਕਰ ਵਰਗੇ ਕਈ ਦੇਸੀ ਪੌਦਿਆਂ ਨਾਲ ਲਹਿਰਾਏਗਾ ਜੰਗਲ

ਪਟਿਆਲਾ ‘ਚ ਜਾਪਾਨੀ ਤਕਨੀਕ ਨਾਲ ਤਿਆਰ ਹੋਵੇਗਾ ਪਹਿਲਾ ਜੰਗਲ
35 ਹਜ਼ਾਰ ਪੌਦੇ ਸਾਢੇ 8 ਏਕੜ ਵਿਚ ਲਗਾਉਣ ਦਾ ਟੀਚਾ
ਪਟਿਆਲਾ : ਪਟਿਆਲਾ-ਨਾਭਾ ਸੜਕ ‘ਤੇ ਬਣੇ ਡੇਅਰੀ ਪ੍ਰੋਜੈਕਟ ਦੇ ਨਾਲ ਸ਼ਹਿਰ ਨੂੰ ਪਹਿਲਾ ਜੰਗਲ ਮਿਲਣ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਨਿਗਮ ਨੇ ਕਰੀਬ ਸਾਢੇ 8 ਏਕੜ ਜ਼ਮੀਨ ਵਿਚ ਜਾਪਾਨ ਦੀ ਮਿਆਂਵਾਕੀ ਤਕਨੀਕ ਨਾਲ ਜੰਗਲ ਤਿਆਰ ਕਰਨ ਦਾ ਪ੍ਰੋਜੈਕਟ ਸ਼ੁਰੂ ਕੀਤਾ ਹੈ। ਡਾਇਰੈਕਟੋਰੇਟ ਆਫ ਫਾਇਰ ਸਰਵਸਿਜ਼ ਨੇ ਸਾਰੇ ਨਗਰ ਨਿਗਮਾਂ ਦੇ ਕਮਿਸ਼ਨਰਾਂ ਨੂੰ ਚਿੱਠੀ ਜਾਰੀ ਕਰਕੇ ਅਜਿਹੇ ਜੰਗਲ ਤਿਆਰ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਪਟਿਆਲਾ ਨਗਰ ਨਿਗਮ ਦੀ ਬਾਗਬਾਨੀ ਬ੍ਰਾਂਚ ਦੇ ਐਕਸੀਅਨ ਇੰਜ. ਦਿਲੀਪ ਕੁਮਾਰ ਨੂੰ ਇਸ ਪ੍ਰੋਜੈਕਟ ਦੇ ਲਈ ਪੂਰੇ ਪੰਜਾਬ ਦਾ ਐਡਵਾਈਜਰ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਵਿਚ ਇੰਜੀਨੀਅਰ ਦਿਲੀਪ ਕੁਮਾਰ ਹੋਮ ਟਾਊਨ ਹੋਣ ਦੀ ਵਜ੍ਹਾ ਕਰਕੇ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਗ੍ਰੀਨ ਬੋਲਟ ਦੇ ਲਈ ਛੱਡੀ ਇਸ ਜਗ੍ਹਾ ‘ਤੇ ਤਿਆਰ ਹੋ ਰਹੇ ਇਸ ਜੰਗਲ ਦੇ ਚਾਰੋਂ ਪਾਸੇ ਫੈਂਸਿੰਗ ਕਰ ਦਿੱਤੀ ਗਈ ਹੈ। ਪੌਦੇ ਲਗਾਉਣ ਦਾ ਕੰਮ ਚੱਲ ਰਿਹਾ ਹੈ। ਇਸ ਜੰਗਲ ਵਿਚ ਪੰਜਾਬ ਦੇ ਅਲੋਪ ਹੋ ਰਹੇ ਪੌਦੇ ਫਲਾਈ, ਜੰਡ, ਪੀਲੂ, ਖੇਜੜੀ, ਖੈਰ, ਲਸੋੜਾ, ਢਾਕ, ਨਿੰਮ, ਕਿੱਕਰ, ਪਿੱਪਲ ਅਤੇ ਟਾਹਲੀ ਸਮੇਤ ਕਈ ਹੋਰ ਪੌਦੇ ਲਗਾਏ ਜਾ ਰਹੇ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਦੇ ਇਨ੍ਹਾਂ ਦਰੱਖਤਾਂ ਦਾ ਗਿਆਨ ਹੋ ਸਕੇ। ਫਿਲਹਾਲ ਇੱਥੇ ਕਰੀਬ 10 ਹਜ਼ਾਰ ਪੌਦੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ 25 ਹਜ਼ਾਰ ਪੌਦੇ ਲਗਾਉਣ ਦਾ ਕੰਮ ਜਾਰੀ ਹੈ। ਇਸ ਜੰਗਲ ਵਿਚ ਕਰੀਬ 35 ਹਜ਼ਾਰ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਜੰਗਲ ਬਣਨ ਨਾਲ ਇਹ ਫਾਇਦੇ ਹੋਣਗੇ
ਦਿਲੀਪ ਕੁਮਾਰ ਦੇ ਮੁਤਾਬਕ ਇਸ ਜੰਗਲ ਦੇ ਬਣਨ ਨਾਲ ਜਿੱਥੇ ਵਾਤਾਵਰਣ ‘ਚ ਸੁਧਾਰ ਹੋਵੇਗਾ, ਉਥੇ ਅਲੋਪ ਹੋ ਰਹੇ ਪੌਦਿਆਂ ਨੂੰ ਬਚਾਇਆ ਜਾ ਸਕੇਗਾ। ਇਸ ਤੋਂ ਇਲਾਵਾ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚੋਂ ਅਲੋਪ ਹੋ ਰਹੇ ਪੰਛੀਆਂ, ਜਿਨ੍ਹਾਂ ਵਿਚ ਮੋਰ, ਉਲੂ, ਛਿਪਕਲੀ, ਆਰਥੋਪੋਡ, ਮਿਲੀਪੇਡ, ਨੇਮਾਟੋਡ ਜਿਹੇ ਜੀਵ ਜੰਤੂਆਂ ਨੂੰ ਵੀ ਰਹਿਣ ਲਈ ਸਥਾਨ ਮਿਲੇਗਾ।
ਕੀ ਹੈ ਮਿਆਂਵਾਕੀ ਤਕਨੀਕ ਅਤੇ ਇਸਦਾ ਲਾਭ
ਜਪਾਨ ਦੀ ਮਿਆਂਵਾਕੀ ਤਕਨੀਕ ਨਾਲ ਜੰਗਲ ਤਿਆਰ ਹੋ ਰਿਹਾ ਹੈ। ਦਿਲੀਪ ਕੁਮਾਰ ਨੇ ਦੱਸਿਆ ਕਿ ਜਪਾਨ ਦੀ ਮਿਆਂਵਾਕੀ ਤਕਨੀਕ ਨੂੰ ਬਾਟੇਨਿਸਟ ਅਕੀਸ਼ ਮਿਆਂਵਾਕੀ ਨੇ ਵਿਕਸਿਤ ਕੀਤਾ ਸੀ। ਇਸਦੀ ਮੱਦਦ ਨਾਲ ਬਹੁਤ ਘੱਟ ਅਤੇ ਬੰਜਰ ਜ਼ਮੀਨ ਵਿਚ ਵੀ ਤਿੰਨ ਤਰ੍ਹਾਂ ਦੇ ਪੌਦੇ (ਝਾੜੀਨੁਮਾ, ਮਧਿਅਮ ਆਕਾਰ ਦੇ ਪੌਦੇ ਅਤੇ ਛਾਂ ਦੇਣ ਵਾਲੇ ਵੱਡੇ ਪੌਦੇ) ਲਗਾ ਕੇ ਜੰਗਲ ਉਗਾਇਆ ਜਾ ਸਕਦਾ ਹੈ। ਇਸ ਤਕਨੀਕ ਨਾਲ ਦੋ ਫੁੱਟ ਚੌੜੀ ਅਤੇ 30 ਫੁੱਟ ਪੱਟੀ ਵਿਚ 100 ਤੋਂ ਜ਼ਿਆਦਾ ਪੌਦੇ ਲਗਾਏ ਜਾ ਸਕਦੇ ਹਨ।
ਬਹੁਤ ਘੱਟ ਖਰਚ ‘ਚ ਪੌਦਿਆਂ ਨੂੰ 10 ਗੁਣਾ ਤੇਜ਼ੀ ਨਾਲ ਉਗਾਉਣ ਦੇ ਨਾਲ 30 ਗੁਣਾ ਜ਼ਿਆਦਾ ਸੰਘਣਾ ਬਣਾਇਆ ਜਾ ਸਕਦਾ ਹੈ। ਘੱਟ ਜਗ੍ਹਾ ‘ਚ ਲੱਗੇ ਪੌਦੇ ਆਕਸੀਜਨ ਬੈਂਕ ਦੀ ਤਰ੍ਹਾਂ ਕੰਮ ਕਰਦੇ ਹਨ।

 

Check Also

ਮੋਦੀ ਦੀ ਤੀਜੀ ਪਾਰੀ ਵਿਚ ਬਣੇ 71 ਮੰਤਰੀ

ਹਾਰ ਕੇ ਵੀ ਰਵਨੀਤ ਬਿੱਟੂ ਮੋਦੀ ਕੈਬਨਿਟ ‘ਚ ਲੈ ਗਏ ਕੁਰਸੀ ਨਵੀਂ ਦਿੱਲੀ/ਬਿਊਰੋ ਨਿਊਜ਼ : …