-0.4 C
Toronto
Sunday, November 9, 2025
spot_img
Homeਭਾਰਤਜੰਮੂ-ਕਸ਼ਮੀਰ ’ਚ ਤਰਨ ਤਾਰਨ ਦਾ ਜਵਾਨ ਸਤਵੀਰ ਸਿੰਘ ਸ਼ਹੀਦ

ਜੰਮੂ-ਕਸ਼ਮੀਰ ’ਚ ਤਰਨ ਤਾਰਨ ਦਾ ਜਵਾਨ ਸਤਵੀਰ ਸਿੰਘ ਸ਼ਹੀਦ

ਲਾਂਸ ਨਾਇਕ ਸਤਵੀਰ ਸਿੰਘ ਦੇ ਪਿੰਡ ’ਚ ਸੋਗ ਦੀ ਲਹਿਰ
ਜੰਮੂ/ਬਿਊਰੋ ਨਿਊਜ਼
ਦੱਖਣੀ ਕਸ਼ਮੀਰ ਦੇ ਵੇਰੀਨਾਗ ਖੇਤਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵੇਈਂਪੂਈ ਦਾ ਫੌਜੀ ਜਵਾਨ ਸਤਵੀਰ ਸਿੰਘ ਸ਼ਹੀਦ ਹੋ ਗਿਆ। ਸਤਵੀਰ ਸਿੰਘ 2014 ’ਚ ਰਾਸਟਰੀ ਰਾਈਫਲ ਵਿਚ ਬਤੌਰ ਲਾਂਸ ਨਾਇਕ ਭਰਤੀ ਹੋਇਆ ਸੀ ਅਤੇ ਉਹ ਜੰਮੂ-ਕਸ਼ਮੀਰ ਵਿਚ ਤਾਇਨਾਤ ਸੀ। ਜਿਸ ਮੁਕਾਬਲੇ ਦੌਰਾਨ ਸਤਵੀਰ ਸਿੰਘ ਨੇ ਸ਼ਹਾਦਤ ਦਾ ਜਾਮ ਪੀਤਾ, ਉਸ ਮੁਕਾਬਲੇ ’ਚ ਫੌਜੀ ਜਵਾਨਾਂ ਨੇ ਛੇ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ। ਲਾਂਸ ਨਾਇਕ ਸਤਵੀਰ ਸਿੰਘ ਦੀ ਸ਼ਹਾਦਤ ਦੀ ਖਬਰ ਮਿਲਦੇ ਹੀ ਵੇਈਂਪੂਈ ’ਚ ਸੋਗ ਦੀ ਲਹਿਰ ਛਾ ਗਈ ਅਤੇ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੀ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ। ਸਤਵੀਰ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਸਮੇਤ ਇਕ ਭੈਣ ਅਤੇ ਇਕ ਭਰਾ ਨੂੰ ਛੱਡ ਗਏ ਹਨ।
ਉਧਰ ਕੁਲਗਾਮ ਮੁਕਾਬਲੇ ’ਚ 3 ਜੈਸ਼ ਏ ਮੁਹੰਮਦ ਦੇ ਅੱਤਵਾਦੀ ਮਾਰੇ ਗਏ ਜਿਨ੍ਹਾਂ ’ਚੋਂ ਇਕ ਪਾਕਿਸਤਾਨੀ ਅੱਤਵਾਦੀ ਸੀ ਅਤੇ ਦੋ ਸਥਾਨਕ ਅੱਤਵਾਦੀ ਸਨ। ਫੌਜ ਦੀ ਟੀਮ ਨੇ ਦੋ ਏ ਕੇ 47 ਅਤੇ ਇਕ ਐਮ-4 ਰਾਈਫਲ ਵੀ ਬਰਾਮਦ ਕੀਤੀ ਗਈ। ਅਨੰਤਨਾਗ ’ਚ ਰਾਤ ਨੂੰ ਹੋਈ ਗੋਲਬਾਰੀ ਦੌਰਾਨ ਵੀ ਇਕ ਅੱਤਵਾਦੀ ਮਾਰਿਆ ਗਿਆ। ਇਸ ਮੁਕਾਬਲੇ ਵਿਚ ਭਾਰਤੀ ਫੌਜ ਦੇ 3 ਜਵਾਨ ਵੀ ਜ਼ਖਮੀ ਹੋ ਗਏ।

RELATED ARTICLES
POPULAR POSTS