11.2 C
Toronto
Saturday, September 26, 2026
spot_img
Homeਹਫ਼ਤਾਵਾਰੀ ਫੇਰੀਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਦਾ ਮੈਂਬਰ ਐਸੋਸੀਏਟ ਬਣਨ ਦਾ ਸੱਦਾ

ਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਦਾ ਮੈਂਬਰ ਐਸੋਸੀਏਟ ਬਣਨ ਦਾ ਸੱਦਾ

ਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਦਾ ਮੈਂਬਰ ਐਸੋਸੀਏਟ ਬਣਨ ਦਾ ਸੱਦਾਉਰਸੁਲਾ ਨੇ ਪੀਐਮ ਮਾਰਕ ਕਾਰਨੀ ਦੀ ਹਾਜ਼ਰੀ ‘ਚ ਤਜਵੀਜ਼ ਪੇਸ਼ ਕੀਤੀ
ਟੋਰਾਂਟੋ/ਪ੍ਰਭਜੋਤ ਸਿੰਘ
(Local Journalism Initiative Reporter)
ਟਰੰਪ ਦੇ ਟੈਰਿਫਾਂ ਕਾਰਨ ਕੈਨੇਡਾ ਦਾ ਯੂਰੋਪ ਵੱਲ ਝੁਕਾਅ ਵਧਿਆ
ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਅਨ ਨੇ ਕੈਨੇਡਾ ਲਈ ਯੂਰੋਪੀਅਨ ਯੂਨੀਅਨ (ਈਯੂ) ਦਾ ਪਹਿਲਾ ਐਸੋਸੀਏਟ ਮੈਂਬਰ ਬਣਨ ਦਾ ਰਾਹ ਖੋਲ੍ਹਣ ਦੀ ਤਜਵੀਜ਼ ਰੱਖੀ ਹੈ। ਇਹ ਪਹਿਲ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਕਾਰਨ ਓਟਵਾ ਅਤੇ ਯੂਰੋਪ ਵਿਚਾਲੇ ਨੇੜਤਾ ਵਧ ਰਹੀ ਹੈ। ਉਰਸੁਲਾ ਨੇ ਯੂਰੋਪੀਅਨ ਯੂਨੀਅਨ ਦੇ ਸਾਲਾਨਾ ਸੰਬੋਧਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਕਿਹਾ, ”ਮੈਂ ਤੁਹਾਡੇ ਨਾਲ ਮਿਲ ਕੇ ਕੈਨੇਡਾ ਦੇ ਈਯੂ ਦਾ ਪਹਿਲਾ ਐਸੋਸੀਏਟ ਮੈਂਬਰ ਬਣਨ ਦਾ ਰਾਹ ਪੱਧਰਾ ਕਰਨ ‘ਤੇ ਕੰਮ ਕਰਨਾ ਚਾਹੁੰਦੀ ਹਾਂ।” ਯੂਰੋਪੀਅਨ ਸੰਸਦ ਮੈਂਬਰਾਂ ਨੇ ਕਾਰਨੀ ਦਾ ਖੜ੍ਹੇ ਹੋ ਕੇ ਸਵਾਗਤ ਕੀਤਾ। ਉਰਸੁਲਾ ਨੇ ਕਿਹਾ ਕਿ ਕੈਨੇਡਾ ਅਤੇ ਯੂਰੋਪੀਅਨ ਯੂਨੀਅਨ ਆਪਣੇ ਮੌਜੂਦਾ ਮੁਕਤ ਵਪਾਰ ਸਮਝੌਤੇ ਸੀਈਟੀਏ ਦੇ ਆਧਾਰ ‘ਤੇ ਅੱਗੇ ਵਧਣਗੇ ਅਤੇ ਭਵਿੱਖ ਲਈ ਗੱਠਜੋੜ ਦੇ ਵਿਆਪਕ ਢਾਂਚੇ ਤਹਿਤ ਅਜਿਹਾ ਸਬੰਧ ਬਣਾਵਾਂਗੇ ਜਿਸਦਾ ਉਦੇਸ਼ ਸਾਂਝੀ ਖ਼ੁਸ਼ਹਾਲੀ ਅਤੇ ਆਰਥਿਕ ਸੁਰੱਖਿਆ ਖੇਤਰ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਨੇੜਲੇ ਸਬੰਧ ਸਿਰਫ ਵਪਾਰ ਤੱਕ ਸੀਮਤ ਨਹੀਂ ਸਗੋਂ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ‘ਤੇ ਆਧਾਰਿਤ ਹਨ। ਉਰਸੁਲਾ ਨੇ ਕਿਹਾ, ”ਤਾਕਤ ਸਿਰਫ਼ ਸਭ ਤੋਂ ਧੱਕੜ ਅਮੀਰ ਜਾਂ ਉੱਚਾ ਬੋਲਣ ਵਾਲੇ ਕੋਲ ਨਹੀਂ ਹੁੰਦੀ, ਸਗੋਂ ਇਹ ਸਾਰਿਆਂ ਕੋਲ ਹੁੰਦੀ ਹੈ। ਲੋਕਤੰਤਰਾਂ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਉਹ ਤੈਅ ਕਰ ਸਕਣ ਕਿ ਉਨ੍ਹਾਂ ਕਿਸ ਨਾਲ ਕੰਮ ਕਰਨਾ ਹੈ। ਇਹ ਭਾਈਵਾਲੀ ਕਿਸੇ ਹੋਰ ਖਿਲਾਫ ਨਹੀਂ ਸਗੋਂ ਸਾਡੀ ਸਾਂਝੀ ਤਾਕਤ ਲਈ ਹੈ।” ਕੈਨੇਡਾ ਇਸ ਵਰ੍ਹੇ ਯੂਰੋਪੀਅਨ ਯੂਨੀਅਨ ਦੇ 150 ਅਰਬ ਯੂਰੋ ਦੇ ਐੱਸਏਐੱਫ ਈ ਰੱਖਿਆ ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਲਾ ਪਹਿਲਾ ਗ਼ੈਰ-ਯੂਰੋਪੀਅਨ ਮੁਲਕ ਬਣ ਗਿਆ ਹੈ। ਕਾਰਨੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਆਰਥਿਕ ਏਕੀਕਰਨ ਹੁਣ ਕੁਝ ਮੁਲਕਾਂ ਵੱਲੋਂ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ।

RELATED ARTICLES
POPULAR POSTS